spot_img
Homeਮਾਝਾਗੁਰਦਾਸਪੁਰਰੋਡਵੇਜ਼ ਕਰਮਚਾਰੀਆਂ ਨੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

ਰੋਡਵੇਜ਼ ਕਰਮਚਾਰੀਆਂ ਨੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

ਕਾਦੀਆਂ 6 ਜੂਨ (ਸਲਾਮ ਤਾਰੀ, ਤਾਰਿਕ ਅਹਿਮਦ) ਅੱਜ ਪੰਜਾਬ ਸਟੇਟ ਪਾਵਰਕਾਮ ਕੰਟਰਰੈਕਟ ਵਰਕਰ ਯੂਨੀਅਨ ਪੰਜਾਬ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮਾਂ ਵਲੋਂ ਪੈ੍ਰਸ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਪੰਜਾਬ ਦੇ ਚੇਅਰਮੈਨ ਬਲਵਿੰਦਰ ਸਿੰਘ ਅਤੇ ਸੂਬਾ ਜਨਰਲ ਸਕੱਤਰ ਬਲਜੀਤ ਸਿੰਘ ਗਿਲ ਅਤੇ ਪੀ ਆਰ ਟੀ ਸੀ ਦੇ ਗੁਰਪ੍ਰੀਤ ਸਿੰਘ ਪਨੂੰ ਨੇ ਸਾਂਝੇ ਤੋਰ ਤੇ ਦਸਿਆ ਕਿ ਪੰਜਾਬ ਸਰਕਾਰ ਵਲੋਂਸਤਾ ਵਿਚ ਆਓਣ ਸਮੇਂ ਜੋ ਵਾਅਦੇ ਕੀਤੇ ਗਏ ਸੀ ਪੰਜਾਬ ਦੀ ਜਨਤਾ ਅਤੇ ਕੱਚੇ ਮੁਲਾਜਮਾਂ ਨਾਲ ਕੀਤੇ ਸਨ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਅਤੇ 10 ਮਈ ਨੂੰ ਹੋਈ ਮੀਟਿੰਗ ਵਿਚ ਜੋ ਫੈਸਲਾ ਯੂਨੀਅਨ ਵਲੋਂ ਕੀਤਾ ਗਿਆ ਸੀ ਕਿ ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ । ਜਥੇਬੰਦੀ ਦੇ ਲਏ ਗਏ ਫੈਸਲੇ ਅਨੁਸਾਰ ਸ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੌ ਕੋਠੀ ਦਾ ਘਿਰਾਓ ਪੰਜਾਬ ਰੋਡਵੇਜ ਪਨਬਸ ਅਤੇ ਪੀ ਆਰ ਟੀ ਸੀ ਵਲੋਂ ਕੀਤਾ ਗਿਆ । ਇਸ ਮੋਕੇ ਤੇ ਪਰਮਜੀਤ ਸਿੰਘ ਕੋਹਾੜ ਬਟਾਲਾ ਡੀਪੂ , ਜਨਰਲ ਸਕੱਤਰ ਜਲੰਧਰ ਦਲਜੀਤ ਸਿੰਘ , ਤੇ ਹੋਸ਼ਿਆਰਪੁਰ ਡੀਪੂ ਅਤੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਰੋਡਵੇਜ ਪਨਬਸ ਅਤੇ ਪੀ ਆਰ ਟੀ ਸੀ ਵਿਚਦਸ ਹਜਾਰ ਬਸਾਂ ਪਾਈਆਂ ਜਾਣ ਤਾਂ ਜੋ ਲੋਕਾਂ ਨੂੰ ਮੁਫਤ ਸਫਰ ਦੀ ਸਹੂਲਤ ਮਿਲ ਸਕੇੁ । ਪਨਬਸ ਪੀ ਆਰ ਟੀ ਸੀ ਵਿਚ 15 ਸਾਲਾਂ ਕੰਮ ਕਰਦੇ ਮੁਲਾਜਮਾਂ ਨੂੰ ਪਕਾ ਕੀਤਾ ਜਾਵੇ । ਮਾਨਯੋਗ ਸੁਪ੍ਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਅਤੇ ਬਰਾਬਰ ਤਨਖਾਹ ਲਾਗੂ ਕੀਤਾ ਜਾਵੇ ।ਓਹਨਾਂ ਕਿਹਾ ਕਿ 2014 ਵਿਚ ਲਗਾਈਆਂ ਰਿਪੋਟਾਂ ਮੁਤਾਬਿਕ ਕੰਡੀਸ਼ਨਾਂ ਰੱਦ ਕਰ ਕਿ ਡਿਓੂਟੀ ਤੋ ਫਾਰਗ ਕੀਤੇ ਮੁਲਾਜਮਾਂ ਨੂੰ ਤੁਰੰਤਤਤ ਬਹਾਲ ਕੀਤਾ ਜਾਵੇ । ਓਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾ ਨਾ ਮਨੀਆਂ ਤਾਂ ਸੰਗਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਅਤੇ 28 29 30 ਜੂਨ ਨੂੰ ਪੰਜਾਬ ਦੇ ਸਾਰੇ ਪਨਬਸ ੳਤੇ ਪੀ ੳਾਰ ਟੀ ਸੀ ਡਿਪੂ ਬੰਦ ਕਰ ਕਿ ਪਟਿਆਲਾ ਚਮਡਗਿੜ ਮਲੇਰਕੋਟਲਾ ਵਿਖੇ ਧਰਨਾਂ ਦਿਤਾ ਜਾਵੇਗਾ । ਇਸ ਮੋਕੇ ਤੇ ਜਗਦੀਪ ਦਾਲਮ , ਭੂਪਿੰਦਰ ਸਿੰਘ , ਰਾਜਬੀਰ ਸਿੰਘ ਬਾਜਵਾ , ਮੋਹਨ ਲਾਲ ਅਦਿ ਹਾਜਿਰ ਸੀ

RELATED ARTICLES
- Advertisment -spot_img

Most Popular

Recent Comments