spot_img
Homeਮਾਲਵਾਫਰੀਦਕੋਟ-ਮੁਕਤਸਰਬਾਬਾ ਫ਼ਰੀਦ ਫ਼ੁੱਟਬਾਲ ਕਲੱਬ ਨੇ ਕੀਤੀ ਪੁਲਿਸ ਵਿਭਾਗ ਦੀ ਕੀਤੀ ਹੌਂਸਲਾ ਅਫ਼ਜਾਈ

ਬਾਬਾ ਫ਼ਰੀਦ ਫ਼ੁੱਟਬਾਲ ਕਲੱਬ ਨੇ ਕੀਤੀ ਪੁਲਿਸ ਵਿਭਾਗ ਦੀ ਕੀਤੀ ਹੌਂਸਲਾ ਅਫ਼ਜਾਈ

ਫ਼ਰੀਦਕੋਟ, 5 ਜੂਨ (ਧਰਮ ਪ੍ਰਵਾਨਾ)-ਬਾਬਾ ਫ਼ਰੀਦ ਫ਼ੁੱਟਬਾਲ ਕਲੱਬ ਦੇ ਪ੍ਰਧਾਨ ਤਾਰਾ ਚੰਦ ਦੀ ਅਗਵਾਈ ਹੇਠ ਫ਼ਰੀਦਕੋਟ ਦੇ ਸਾਰੇ ਚੌਂਕਾਂ ਅੰਦਰ ਡਿਊਟੀ ਨਿਭਾ ਰਹੇ ਪੁਲਿਸ ਮੁਲਾਜ਼ਮਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ | ਇਸ ਮੌਕੇ ਕਲੱਬ ਪ੍ਰਧਾਨ ਨੇ ਕਿਹਾ ਫ਼ਰੀਦਕੋਟ ਜ਼ਿਲੇ ਅੰਦਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੁਲਿਸ ਵਿਭਾਗ ਵੱਲੋਂ ਸੀਨੀਅਰ ਪੁਲਿਸ ਕਪਤਾਨ ਸਵਰਨਦੀਪ ਸਿੰਘ ਦੀ ਯੋਗ ਅਗਵਾਈ ਹੇਠ ਆਪਣੀ ਡਿਊਟੀ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਪੁਲਿਸ ਵਿਭਾਗ ਹਮੇਸ਼ਾ ਸਮਾਜ ਦੀ ਸੁਰੱਖਿਆ ਵਾਸਤੇ ਵਚਨਬੱਧ ਰਹਿੰਦਾ ਹੈ | ਸਾਨੂੰ ਪੁਲਿਸ ਵਿਭਾਗ ਨੂੰ ਹਰ ਨੇਕ ਕਾਰਜ ਲਈ ਪੂਰਨ ਸਹਿਯੋਗ ਦੇਣਾ ਚਾਹੀਦਾ ਹੈ | ਇਸ ਮੌਕੇ ਕਿਰਨਦੀਪ ਸਿੰਘ ਐੱਸ.ਐੱਚ.ਓ ਨੇ ਕੋਰੋਨਾ ਦੇ ਖਾਤਮੇ ਵਾਸਤੇ ਸਭ ਨੂੰ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਅਪੀਲ ਕੀਤੀ | ਇਸ ਮੌਕੇ ਕਲੱਬ ਦੇ ਸਕੱਤਰ ਰਸ਼ਪਾਲ ਸਿੰਘ ਸਰਾਂ, ਸੀਨੀਅਰ ਮੈਂਬਰ ਸ਼ਾਮ ਸੁੰਦਰ ਰੀਹਾਨ, ਜਸਕਰਨ ਸਿੰਘ ਏ.ਐੱਸ.ਆਈ,ਹਰਵਿੰਦਰ ਸਿੰਘ ਏ.ਐੱਸ.ਆਈ ਹਾਜ਼ਰ ਸਨ |

RELATED ARTICLES
- Advertisment -spot_img

Most Popular

Recent Comments