spot_img
Homeਮਾਝਾਗੁਰਦਾਸਪੁਰਬਲਾਕ ਭਾਮ ਵਿਖੇ ਵੱਖੋ ਵੱਖ ਪਿੰਡਾਂ ਵਿਚ ਲਗਾਏ ਗਏ ਕੋਵਿਡ 19 ਦਾ...

ਬਲਾਕ ਭਾਮ ਵਿਖੇ ਵੱਖੋ ਵੱਖ ਪਿੰਡਾਂ ਵਿਚ ਲਗਾਏ ਗਏ ਕੋਵਿਡ 19 ਦਾ ਟੀਕਾਕਰਨ ਕੈੰਪ

21ਜੁਲਾਈ, ਹਰਚੋਵਾਲ(ਸੁਰਿੰਦਰ ਕੌਰ ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਪਰਮਿੰਦਰ ਸਿੰਘ , ਸੀ ਐਚ ਸੀ ਭਾਮ ਦੀ ਅਗੁਵਾਈ ਹੇਠ ਬਲਾਕ ਅਧੀਨ ਵੱਖੋ ਵੱਖ ਪਿੰਡਾਂ ਵਿਚ ਕੋਵਿਡ 19 ਦੇ ਵੈਕਸੀਨੇਸ਼ਨ ਕੈੰਪ ਲਗਾਏ ਗਏ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਸੰਦੀਪ ਕੁਮਾਰ ਅਤੇ ਬੀ ਈ ਈ ਸੁਰਿੰਦਰ ਨੇ ਕਿਹਾ ਕਿ ਸਿਹਤ ਵਿਭਾਗ ਤੋਂ ਪ੍ਰਾਪਤ ਹਿਦਾਇਤਾਂ ਅਨੁਸਾਰ ਬਲਾਕ ਭਾਮ ਵਿਖੇ ਫ਼ੀਲਡ ਸਟਾਫ ਦੀ ਮੇਹਨਤ ਸਦਕਾ 2398 ਲੋਕਾਂ ਨੂੰ ਅੱਜ ਕੋਵਸ਼ੀਲਡ ਵੈਕਸੀਨ ਲਗਾਈ ਗਈ। ਜਿੰਨਾ ਟੀਚਾ ਸਾਨੂੰ ਪ੍ਰਾਪਤ ਹੁੰਦਾ ਹੈ, ਬਲਾਕ ਵਿਖੇ ਲਗਦੇ ਵੱਖੋ ਵੱਖ ਏਰੀਆ ਵਿਖੇ ਵੰਡਿਆ ਜਾਂਦਾ ਹੈ। ਅਤੇ ਬਹੁਤ ਜਲਦ ਖ਼ਤਮ ਵੀ ਹੋ ਜਾਂਦਾ ਹੈ। ਅੱਜ ਵੀ ਸਰਕਾਰੀ ਹਸਪਤਾਲ ਹਰਚੋਵਾਲ, ਕਾਦੀਆਂ,ਘੁਮਾਣ,ਸ਼੍ਰੀ ਹਰਗੋਬਿੰਦ ਪੁਰ ਅਤੇ ਉਧਨਵਾਲ ਰਾਜੋਆ,ਔਲਖ,ਬਸਰਾਵਾਂ, ਭਾਮਰੀ, ਕਾਹਲਵਾਂ, ਲੀਲ ਕਲਾਂ, ਕੰਡੀਲਾ, ਹਾਰਪੁਰਾ,ਘੱਸ,ਮੱਲੋਵਾਲੀ, ਬਾਘੇ, ਲੱਧਾ ਮੰਦਾ, ਭਰਥ, ਮਾੜੀ ਪਨਵਾਂ , ਚੀਮਾ ਖੁੱਡੀ, ਸੈਰੋਵਾਲ, ਮੰਡ,ਆਦਿ ਪਿੰਡਾਂ ਵਿਖੇ ਟੀਕੇ ਲਗਾਏ ਗਏ ਹਨ। ਇਹਨਾਂ ਪਿੰਡਾਂ ਵਿਚ ਸਿਹਤ ਵਿਭਾਗ ਦੀ ਟੀਮ ਜਿਸ ਵਿਚ ਸੀ ਐਚ ਓ , ਏ ਐਨ ਐਮ, ਹੈਲਥ ਵਰਕਰ, ਆਸ਼ਾ ਇਹ ਮਿਲਕੇ ਕੰਮ ਕਰਕੇ ਹਨ। ਅਤੇ ਮਿਲੇ ਟੀਚੇ ਨੂੰ ਪੂਰਾ ਕਰਦੇ ਹਨ।
ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ ,ਐਲ ਐਚ ਵੀ ਹਰਭਜਨ ਕੌਰ, ਐਲ ਐਚ ਵੀ ਬਰਿੰਦਰ ਕੌਰ, ਐਲ ਐਚ ਵੀ ਲਾਜਵੰਤੀ ਐਲ ਐਚ ਵੀ ਰਾਜਵਿੰਦਰ ਕੌਰ, ਹੈਲਥ ਇੰਸਪੇਕਟਰ ਹਰਪਿੰਦਰ ਸਿੰਘ ,ਸਰਬਜੀਤ ਕੌਰ, ਕੰਵਲਜੀਤ ਕੌਰ, ਸੁਖਜਿੰਦਰ ਕੌਰ, ਨੀਲਮ, ਰਾਜ ਰਾਣੀ, ਲਖਬੀਰ ਸਿੰਘਨਵਜੋਤ ਸਿੰਘ, ਗੁਰਜੀਤ ਸਿੰਘ, ਫਾਰਮਾਸਿਸਟ, ਸਰਬਜੀਤ ਸਿੰਘ ਹੈਲਥ ਵਰਕਰ, ਸੁੱਚਾ ਸਿੰਘ, ਕੁਲਦੀਪ ਸਿੰਘ, ,ਆਦਿ ਹਾਜਰ ਰਹੇ।

RELATED ARTICLES
- Advertisment -spot_img

Most Popular

Recent Comments