spot_img
Homeਮਾਝਾਗੁਰਦਾਸਪੁਰਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਉਣਾ ਜ਼ਰੂਰੀ: ਮੈਨੇਜਰ ਮਨਪ੍ਰੀਤ ਕੌਰ

ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਉਣਾ ਜ਼ਰੂਰੀ: ਮੈਨੇਜਰ ਮਨਪ੍ਰੀਤ ਕੌਰ

ਨੌਸ਼ਹਿਰਾ ਮੱਝਾ ਸਿੰਘ, 20 ਜੁਲਾਈ (ਰਵੀ ਭਗਤ)-ਤੰਦਰੁਸਤ ਸਿਹਤ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਚੰਗੇਰੇ ਭਵਿੱਖ ਲਈ ਸਾਨੂੰ ਸਭ ਨੂੰ ਰੁੱਖ ਲਗਾ ਕੇ ਉਸ ਦੀ ਦੇਖਭਾਲ ਕਰਨਾ ਅਜੋੌਕੇ ਸਮੇਂ ਦੀ ਮੁੱਖ ਲੋੜ ਹੈ ਰੁੱਖ ਜਿੱਥੇ ਸਾਨੂੰ ਫਲ ਫੁੱਲ ਤੇ ਲੱਕੜ ਮੁਹੱਈਆ ਕਰਦੇ ਹਨ ਉਥੇ ਮਨੁੱਖੀ ਜੀਵਨ ਲਈ ਆਕਸੀਜਨ ਦਾ ਵੱਡਾ ਸੋਮਾ ਵੀ ਹਨ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸਟੇਟ ਬੈਂਕ ਆਫ ਇੰਡੀਆ ਬਾਂਗੋਵਾਣੀ ਕੁੰਜਰ ਬਰਾਂਚ ਨੌਸ਼ਹਿਰਾ ਮੱਝਾ ਸਿੰਘ ਵੱਲੋਂ ਬੈਂਕ ਅਧਿਕਾਰੀਆਂ ਦੀਆਂ ਹਦਾਇਤਾਂ ਮੁਤਾਬਿਕ ਸਰਕਾਰੀ ਹਾਈ ਸਕੂਲ ਗੋਧਰਪੁਰਾ ਦੀ ਗਰਾਊਂਡ ਦੁਆਲੇ ਰੁੱਖ ਲਗਾਉਣ ਮੌਕੇ ਬੈਂਕ ਮੈਨੇਜਰ ਮਨਪ੍ਰੀਤ ਕੌਰ ਨੇ ਕੀਤਾ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਮਨਿੰਦਰ ਕੌਰ ਨੇ ਬੈਂਕ ਮੈਨੇਜਰ ਮਨਪ੍ਰੀਤ ਕੌਰ ਸਮੇਤ ਆਏ ਹੋਏ ਬੈਂਕ ਕਰਮਚਾਰੀਆਂ ਦਾ ਰੁੱਖ ਲਗਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਸੁਰਿੰਦਰ ਸਿੰਘ, ਮਨਿੰਦਰ ਸਿੰਘ, ਅਨਿਲ ਕੁਮਾਰ, ਦਵਿੰਦਰ ਸਿੰਘ ਸੁਖਦੇਵ ਰਾਜ, ਹਰਜਿੰਦਰ ਸਿੰਘ, ਗੁਰਬਾਜ ਸਿੰਘ ਆਦਿ ਹਾਜ਼ਰ ਸਨ।

RELATED ARTICLES
- Advertisment -spot_img

Most Popular

Recent Comments