spot_img
Homeਮਾਲਵਾਫਰੀਦਕੋਟ-ਮੁਕਤਸਰਆਪ ਨੇਤਰੀ ਅਨਮੋਲ ਗਗਨ ਮਾਨ ਦੇ ਖਿਲਾਫ ਦੇਸ਼ ਧਰੋਹ ਦਾ ਮੁਕਦਮਾ ਦਰਜ...

ਆਪ ਨੇਤਰੀ ਅਨਮੋਲ ਗਗਨ ਮਾਨ ਦੇ ਖਿਲਾਫ ਦੇਸ਼ ਧਰੋਹ ਦਾ ਮੁਕਦਮਾ ਦਰਜ ਕੀਤਾ ਜਾਵੇ- ਗੁਰਮੀਤ ਸਿੰਘ ਪਰਜਾਪਤੀ ਔਰਤਾਂ ਨੂੰ ਰਾਜਨੀਤੀ ਵਿੱਚ 50 ਫੀਸਦੀ ਹਿਸੇਦਾਰੀ ਭਾਰਤੀ ਸੰਵਿਧਾਨ ਦੀ ਦੇਣ- ਸੁਨੈਨਾ ਬੇਗੜ।

ਫਰੀਦਕੋਟ 19 ਜੁਲਾਈ (ਧਰਮ ਪ੍ਰਵਾਨਾਂ) ਓਬੀਸੀ ਅਧਿਕਾਰ ਚੇਤਨਾ ਮੰਚ ਪੰਜਾਬ ਦੀ ਹੰਗਾਮੀ ਮੀਟਿੰਗ ਰਾਮ ਕੁਮਾਰ ਧਾਨੀਆ ਦੀ ਅਗਵਾਈ ਵਿੱਚ ਹੋਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਓਬੀਸੀ ਅਧਿਕਾਰ ਚੇਤਨਾ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਪਰਜਾਪਤੀ ਨੇ ਚੇਅਰਪਰਸਨ ਅਨੁਸੂਚਿਤ ਜਾਤੀਆਂ ਅਯੋਗ ਪੰਜਾਬ ਅਤੇ ਡੀ ਜੀ ਪੀ ਪੰਜਾਬ ਪੁਲਿਸ ਪਾਸੋਂ ਆਮ ਆਦਮੀ ਪਾਰਟੀ ਦੀ ਨੇਤਰੀ ਅਨਮੋਲ ਗਗਨ ਮਾਨ ਦੇ ਖਿਲਾਫ ਦੇਸ਼ ਧਰੋਹ ਅਤੇ ਐਸੀ- ਐਸ ਟੀ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ।
ਗੁਰਮੀਤ ਸਿੰਘ ਪਰਜਾਪਤੀ ਨੇ ਦਸਿਆ ਕਿ ਆਮ ਆਦਮੀ ਪਾਰਟੀ ਦੀ ਨੇਤਰੀ ਅਨਮੋਲ ਗਗਨ ਮਾਨ ਨੇ ਬੀਤੇ ਦਿਨੀ ਅਪਣੇ ਸੰਬੋਧਨ ਵਿਚ ਭਾਰਤ ਦੇ ਸੰਵਿਧਾਨ ਨੂੰ ਬਹੁਤ ਘਟੀਆ ਅਤੇ ਗੰਦਾ ਦਸਿਆ ਸੀ।ਭਾਰਤ ਦਾ ਸੰਵਿਧਾਨ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਵਲੋਂ ਲਿਖਿਆ ਹੋਣ ਕਰਕੇ ਅਨਮੋਲ ਗਗਨ ਮਾਨ ਦੀ ਮਾਨਸਿਕਤਾ ਤੋਂ ਪਤਾ ਲਗਦਾ ਹੈ ਕੋ ਅਨਮੋਲ ਗਗਨ ਮਾਨ ਅਜੇ ਵੀ ਅਨੁਸੂਚਿਤ ਜਾਤੀ ਦੇ ਲੋਕਾਂ ਪ੍ਰਤੀ ਜਾਤੀ ਗਤ ਭੇਦਭਾਵ ਰਖਣ ਵਾਲੀ ਮਾਨਸਿਕਤਾ ਰਖਦੀ ਹੈ।
ਅਨਮੋਲ ਗਗਨ ਮਾਨ ਦੇ ਸੰਵਿਧਾਨ ਵਿਰੋਧੀ ਬਿਆਨ ਕਾਰਨ ਸਮੁਚੇ ਅਨੁਸੂਚਿਤ ਜਾਤੀ,ਓਬੀਸੀ ਭਾਈਚਾਰੇ ਦੇ ਨਾਲ ਨਾਲ ਦੇਸ਼ ਭਰ ਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ ਜਿਸ ਕਰਕੇ ਭਾਰਤ ਅਤੇ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਭਾਰਤੀ ਲੋਕਾਂ ਦੇ ਦਿਲਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਗੁਰਮੀਤ ਸਿੰਘ ਪਰਜਾਪਤੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਨਿਰਮਾਤਾ,ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਅਨੁਸੂਚਿਤ ਜਾਤੀ ਨਾਲ ਸਬੰਧਤ ਸਨ ਇਸ ਲਈ ਆਪ ਆਗੂ ਵਲੋੰ ਜਾਣਬੁੱਝ ਕੇ ਹਿਰਖਾ ਰਖਦਿਆਂ ਬਾਬਾ ਸਾਹਿਬ ਨੂੰ ਨੀਵਾਂ ਦਿਖਾਉਣ ਦੀ ਮੰਸ਼ਾ ਨਾਲ ਅਜਿਹਾ ਕੀਤਾ ਗਿਆ ਹੈ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੁਵਾ ਆਗੂ ਸੁਨੈਨਾ ਬੇਗੜ ਨੇ ਅਨਮੋਲ ਗਗਨ ਮਾਨ ਨੂੰ ਨਸੀਹਤ ਦਿੰਦਿਆ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਹੀ ਓਹ ਮਹਾਨ ਸਖਸ਼ੀਅਤ ਸਨ ਜਿਨਾ ਨੇ ਔਰਤਾਂ ਨੂੰ ਬਰਾਬਰਤਾ ਦਾ,ਜਮੀਨ ਜਾਇਦਾਦ ਰਖਣ ਦਾ,ਪੜਨ ਦਾ,ਲਿਖਣ ਦਾ,ਸਰਕਾਰੀ ਨੌਕਰੀ ਕਰਨ ਦਾ, ਵੋਟ ਪਾਉਣ ਦਾ ਅਤੇ ਚੋਣ ਲੜਨ ਦਾ ਅਧਿਕਾਰ ਦਿਵਾਉਣ ਬਦਲੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਹੁੰਦਿਆਂ ਅਸਤੀਫਾ ਦੇ ਦਿਤਾ ਸੀ।
ਅਨਮੋਲ ਗਗਨ ਮਾਨ ਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਸੰਵਿਧਾਨ ਕਾਰਨ ਹੀ ਅਜ ਔਰਤਾਂ ਨੂੰ ਰਾਜਨੀਤੀ ਵਿੱਚ 50 ਫੀਸਦੀ ਹਿਸੇਦਾਰੀ ਮਿਲੀ ਹੈ।
ਮੀਟਿੰਗ ਵਿੱਚ ਹਾਜਰ ਰਾਮ ਕੁਮਾਰ ਧਾਨੀਆ,ਸੰਦੀਪ ਮੂਲਨਿਵਾਸੀ ,ਲਖਵੀਰ ਸਿੰਘ,ਸੁਨੈਨਾ ਬੇਗੜ ਅਤੇ ਕੁਲਵਿੰਦਰ ਸਿੰਘ ਨੇ ਅਨੁਸੂਚਿਤ ਜਾਤੀ ਅਯੋਗ ਪੰਜਾਬ ਅਤੇ ਡੀ ਜੀ ਪੀ ਪੰਜਾਬ ਨੂੰ ਪਤਰ ਲਿਖ ਕੇ ਭਾਰਤੀ ਸੰਵਿਧਾਨ ਨੂੰ ਘਟੀਆ ਅਤੇ ਗੰਦਾ ਕਹਿਣ ਵਾਲੀ ਆਮ ਆਦਮੀ ਪਾਰਟੀ ਦੀ ਨੇਤਰੀ ਅਨਮੋਲ ਗਗਨ ਮਾਨ ਖਿਲਾਫ ਐਸੀ ਐਸ ਟੀ ਐਕਟ ਅਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਤਾਂ ਜੋ ਹੋਰ ਕੋਈ ਵੀ ਭਾਰਤ ਦੇ ਸੰਵਿਧਾਨ ਪ੍ਰਤੀ ਅਜਿਹੀ ਟਿਪਣੀ ਕਰਨ ਤੋਂ ਗੁਰੇਜ ਕਰੇ।

RELATED ARTICLES
- Advertisment -spot_img

Most Popular

Recent Comments