spot_img
Homeਮਾਲਵਾਫਰੀਦਕੋਟ-ਮੁਕਤਸਰਪੰਜਾਬੀ ਸਾਹਿਤ ਸਭਾ (ਰਜਿ:) ਫਰੀਦਕੋਟ ਮਨਜਿੰਦਰ ਗੋਲ੍ਹੀ ਦੀਆਂ ਦੋ ਪੁਸਤਕਾਂ ਲੋਕ-ਅਰਪਣ

ਪੰਜਾਬੀ ਸਾਹਿਤ ਸਭਾ (ਰਜਿ:) ਫਰੀਦਕੋਟ ਮਨਜਿੰਦਰ ਗੋਲ੍ਹੀ ਦੀਆਂ ਦੋ ਪੁਸਤਕਾਂ ਲੋਕ-ਅਰਪਣ

ਫਰੀਦਕੋਟ 19 ਜੁਲਾਈ (ਧਰਮ ਪ੍ਰਵਾਨਾਂ) ਪੰਜਾਬੀ ਸਾਹਿਤ ਸਭਾ (ਰਜਿ:) ਫਰੀਦਕੋਟ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਫਰੀਦਕੋਟ ਵਿਖੇ ਪ੍ਰੋ. ਬ੍ਰਹਮ ਜਗਦੀਸ਼ ਸਿੰਘ ਦੀ ਪ੍ਰਧਾਨਗੀ ਹੇਠ ਦੋ ਪੁਸਤਕਾਂ ਮਨਜਿੰਦਰ ਗੋਲ੍ਹੀ, ਦੁਆਰਾ ‘‘ਪੰਜਾਬ ਦੇ ਵਾਰਸੋ’ ਰਚਿਤ ਕਾਵਿ ਸੰਗ੍ਰਹਿ ਅਤੇ ਦੂਜੀ ਮਰਹੂਮ ਕਵੀਸ਼ਰ ਅਮਰ ਸਿੰਘ ਰਾਜੇਆਣਾ ‘‘ਜੀਵਨ ਤੇ ਰਚਨਾ’’ ਸੰਪਾਦਿਤ, ਲੋਕ-ਅਰਪਣ ਕੀਤੀਆਂ। ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਲੇਖਕਾਂ ਪ੍ਰੋ. ਸਾਧੂ ਸਿੰਘ (ਸਾਬਕਾ ਐਮ.ਪੀ.) ਪ੍ਰਿੰ. ਨਵਰਾਹੀ ਘੁਗਿਆਣਵੀ, ਪ੍ਰਿੰ. ਭੁਪਿੰਦਰ ਸਿੰਘ ਬਰਾੜ, ਨਿੰਦਰ ਘੁਗਿਆਣਵੀ, ਪਾਲ ਸਿੰਘ ਪਾਲ, ਜੀਤ ਸਿੰਘ ਸੰਧੂ, ਜਗੀਰ ਸੱਧਰ, ਵਿਜੇ ਵਿਵੇਕ, ਬੀਬੀ ਰਵਿੰਦਰਪਾਲ ਕੌਰ (ਕਿਸਾਨ ਆਗੂ) ਡਾਕਟਰ ਪ੍ਰਵੀਨ ਗੁਪਤਾ,ਇੰਜ: ਚਰਨਜੀਤ ਸਿੰਘ ਅਤੇ ਪ੍ਰੋ. ਤਰਸੇਮ ਨਰੂਲਾ ਨੇ ਮਨਜਿੰਦਰ ਗੋਲ੍ਹੀ ਦੀਆਂ ਪੁਸਤਕਾਂ ਤੇ ਚਾਨਣਾ ਪਾਇਆ।ਪ੍ਰਸਿੱਧ ਗਾਇਕ ਹਰਿੰਦਰ ਸੰਧੂ, ਕੁਲਵਿੰਦਰ ਕੰਵਲ ਮੇਜਰ ਮਹਿਰਮ, ਪਾਲ ਸਿੰਘ ਰਸੀਲਾ, ਰਾਜ ਗਿੱਲ ਭਾਣਾ, ਨੇ ਗੀਤਾ ਦੀ ਛਹਿਬਰ ਲਾਈ। ਇਕਬਾਲ ਘਾਰੂ ਅਤੇ ਧਰਮ ਪ੍ਰਵਾਨਾ ਨੇ ਸਟੇਜ ਸੰਚਾਲਨ ਕੀਤਾ। ਹਾਜ਼ਰ ਕਵੀਆਂ, ‘ਚ ਅਸਕਪ੍ਰੀਤ ਰੰਸਾਹੀ,ਪਰਮਜੀਤ ਕੌਰ ਸਰਾਂ, ਜਤਿੰਦਰ ਕੌਰ ਮਨਜੀਤ ਕੌਰ, ਰਮਨਦੀਪ ਕੌਰ,ਲਾਲ ਸਿੰਘ ਕਲਸੀ, ਦਰਸਨ ਰੋਮਾਣਾ, ਸੁਰਿੰਦਰ ਪਾਲ ਸ਼ਰਮਾ, ਗੁਰਤੇਜ਼ ਪੱਖੀ ਕਲਾਂ, ਜਗਦੀਪ ਹਸਰਤ, ਗੁਰਾਂਦਿੱਤਾ ਸੰਧੂ (ਗੀਤਕਾਰ) ਬਲਜਿੰਦਰ ਭਾਰਤੀ, ਹੀਰਾ ਸਿੰਘ ਤੂਤ, ਕਰਨਜੀਤ ਦਰਦ, ਜਸ਼ਨਦੀਪ ਦਰਦ, ਸਿਕੰਦਰ ਚੰਦਭਾਨ,ਸਾਧੂ ਸਿੰਘ ਚਮੇਲੀ, ਡਾ. ਬਲਵਿੰਦਰ ਸਿੰਘ ਗਰਾਂਈ,ਬਲਵਿੰਦਰ ਫਿੱਡੇ, ਰਾਜ ਧਾਲੀਵਾਲ, ਸੰਤੋਖ ਭਾਣਾ,, ਜਸਵੀਰ ਫੀਰਾ, ਸਾਹਿਬ ਕੰਮੇਆਣਾ, ਜੀਤ ਕੰਮੇਆਣਾ, ਸ਼ਿਵਨਾਥ ਦਰਦੀ, ਦਿਆਲ ਸਾਕੀ, ਜਤਿੰਦਰ ਪਾਲ ਟੈਕਨੋ, ਭੋਲਾ ਪਿਪਲੀ, ਗੁਰਾਦਿੱਤਾ ਸੰਧੂ (ਕਹਾਣੀਕਾਰ) ਡਾ: ਮਨਿੰਦਰਪਾਲ ਸਿੰਘ, ਕਰਨਜੀਤ ਦਰਦ ਸਾਦਿਕ, ਜੱਗਾ ਰੱਤੇਵਾਲਾ, ਈਸ਼ਰ ਸਿੰਘ ਲੰਭਵਾਲੀ, ਕੁਲਵਿੰਦਰ ਵਿਰਕ,ਵੇਦ ਪ੍ਰਕਾਸ਼ ਸ਼ਰਮਾਂ,ਜੇ. ਪੀ ਸਿੰਘ ਅਤੇ,ਰਵਿੰਦਰ ਟੀਨਾ (ਸੰਗੀਤਕਾਰ ),ਗੁਰਪ੍ਰੀਤ ਛਾਬੜਾ, ਜੋਗਿੰਦਰ ਸਿੰਘ ਘਾਰੂ, ਹਰਦੇਵ ਹਮਦਰਦ ਇੰਸਾਂ,ਮੁਕਤਸਰ, ਕੁਲਵੰਤ ਸਹੋਤਾ ਨੇ ਰਚਨਾਵਾਂ ਪੜੀਆਂ। ਅੰਤ ਵਿੱਚ ਸਭਾ ਦੇ ਪ੍ਰਧਾਨ ਪਾਲ ਸਿੰਘ ਪਾਲ ਨੇ ਸਰੋਤਿਆਂ, ਕਵੀਆਂ ਅਤੇ ਵਿਸ਼ੇਸ਼ ਤੌਰ ਤੇ ਪ੍ਰਿੰ: ਭੁਪਿੰਦਰ ਸਿੰਘ ਬਰਾੜ ਦਾ ਧੰਨਵਾਦ ਕੀਤਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments