spot_img
Homeਮਾਲਵਾਜਗਰਾਓਂਰੈਵਨਿਊ ਪਟਵਾਰ ਯੂਨੀਅਨ ਜਗਰਾਉ ਵੱਲੋਂ ਰੋਸ ਪ੍ਰਦਰਸ਼ਨ ਕੀਤਾ

ਰੈਵਨਿਊ ਪਟਵਾਰ ਯੂਨੀਅਨ ਜਗਰਾਉ ਵੱਲੋਂ ਰੋਸ ਪ੍ਰਦਰਸ਼ਨ ਕੀਤਾ

ਜਗਰਾਉਂ 16 ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ) ਰੈਵਨਿਊ ਪਟਵਾਰ ਯੂਨੀਅਨ ਜਗਰਾਉ ਵੱਲੋ ਪੰਜਾਬ ਬਾਡੀ ਦੇ ਆਦੇਸ਼ ਮੁਤਾਬਿਕ ਤਹਿਸੀਲ ਜਗਰਾਉ ਵਿਖੇ ਪੰਜਾਬ ਸਰਕਾਰ ਦੀਆ ਮੁਲਾਜਮ ਮਾਰੂ ਨੀਤੀਆ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੋਰਾਨ ਤਹਿਸੀਲ ਪ੍ਰਧਾਨ ਅਨਿਤ ਮਲਿਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਬਾਡੀ ਦੇ ਨਿਰਦੇਸ਼ ਮੁਤਾਬਿਕ ਪਟਵਾਰੀਆ ਅਤੇ ਕਾਨੂੰਗੋ ਵੱਲੋ ਮਿਤੀ 21-06-2021 ਤੋ ਪੂਰੇ ਪੰਜਾਬ ਵਿੱਚ ਦੇ ਵਾਧੂ ਸਰਕਲਾ ਦਾ ਚਾਰਜ ਛੱਡ ਦਿੱਤਾ ਗਿਆ ਸੀ ਜਿਸ ਕਾਰਨ ਤਹਿਸੀਲ ਜਗਰਾਉ ਦੇ ਲਗਭਗ 152 ਪਿੰਡ ਪਟਵਾਰੀਆ ਤੋ ਵਾਂਝੇ ਹੋ ਗਏ ਹਨ ,ਅਤੇ ਲੋਕਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪਰ ਸਰਕਾਰ ਵੱਲੋ ਲਗਭਗ 27 ਦਿਨਾ ਦਾ ਸਮਾ ਬੀਤ ਜਾਣ ਦੇ ਬਾਵਜੂਦ ਵੀ ਪਟਵਾਰੀਆ ਅਤੇ ਕਾਨੂੰਗੋਆ ਦੀਆ ਮੰਗਾ ਵੱਲ ਕੋਈ ਧਿਆਨ ਨਹੀ ਦਿੱਤਾ ਗਿਆ ਜਿਸ ਕਾਰਨ ਇਸ ਸੰਘਰਸ ਨੂੰ ਹੋਰ ਤੇਜ ਕਰਦੇ ਗਏ ਮਿਤੀ 15-07-2021 ਤੋ ਹਰ ਵੀਰਵਾਰ ਤੇ ਸੁੱਕਰਵਾਰ ਨੂੰ ਪਟਵਾਰੀਆ ਅਤੇ ਕਾਨੂੰਗੋਆ ਵੱਲੋ 11 ਵੱਜੇ ਤੋ 2 ਵੱਜੇ ਤਕ ਧਰਨੇ ਦਿੱਤੇ ਜਾਣਗੇ । ਇਸ ਦੌਰਾਨ ਸੁਖਵਿੰਦਰ ਸਿੰਘ ਜਰਨਲ ਸਕੱਤਰ ਜਗਰਾਉ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਡੀਆ ਮੰਗਾ ਜਿਵੇ ਕਿ 2016 ਵਿਚ ਭਰਤੀ ਨਵੇ ਪਟਵਾਰੀਆ ਦੇ ਟ੍ਰੇਨਿੰਗ ਸਮੇ ਨੂੰ ਪਰਖਕਾਲ ਸਮੇ ਵਿੱਚ ਸਾਮਲ ਕਰਨਾ ,ਜੂਨੀਅਰ ਸੀਨੀਅਰ ਸਕੇਲ ਖਤਮ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਨਵੀ ਭਰਤੀ ਕਰਨੀ ਆਦਿ ਸ਼ਾਮਿਲ ਹਨ। ਯੂਨੀਅਨ ਵੱਲੋ ਸਰਕਾਰ ਤੋ ਮੰਗ ਕੀਤੀ ਗਈ ਕਿ ਇਹਨਾ ਮੰਗਾ ਨੂੰ ਜਲਦ ਤੋ ਜਲਦ ਪੂਰਾ ਕੀਤਾ ਜਾਵੇ ਤਾ ਜੋ ਲੋਕਾ ਨੂੰ ਖੱਜਲ ਖੁਆਰ ਹੋਣ ਤੋ ਬਚਾਇਆ ਜਾ ਸਕੇ।

RELATED ARTICLES
- Advertisment -spot_img

Most Popular

Recent Comments