spot_img
Homeਦੋਆਬਾਰੂਪਨਗਰ-ਨਵਾਂਸ਼ਹਿਰਕੋਰੋਨਾ ਮਹਾਮਾਰੀ ਦੀ ਤੀਸਰੀ ਲਹਿਰ ਨੂੰ ਰੋਕਣਾ ਸਾਡੀ ਜਿੰਮੇਵਾਰੀ ਅਮਿ੍ਰਤਾਂਸ਼ੂ...

ਕੋਰੋਨਾ ਮਹਾਮਾਰੀ ਦੀ ਤੀਸਰੀ ਲਹਿਰ ਨੂੰ ਰੋਕਣਾ ਸਾਡੀ ਜਿੰਮੇਵਾਰੀ ਅਮਿ੍ਰਤਾਂਸ਼ੂ ਦਿ੍ਰਵੇਦੀ

ਨਵਾਂਸ਼ਹਰ , 14 ਜੁਲਾਈ ( ਵਿਪਨ )

ਕੇਸੀ ਪੋਲੀਟੈਕਨਿਕ ਕਾੱਲਜ ਅਤੇ ਕੇਸੀ ਮੈਨਜਮੈਂਟ ਕਾਲਜ ਨੇ ਸਾਂਝੇ ਤੌਰ ਤੇ ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਫਾੱਰ ਰੁਰਲ ਐਜੁਕੇਸ਼ਨ ਵਲੋ ਮੋਟਿਵੇਟਿੰਗ ਸਟੂਡੈਂਟ ਟੂ ਹੈਲਪ ਕੋਵਿਡ ਪੈਸ਼ੇਂਟਸ ਐਂਡ ਦੇਅਰ ਫੈਮਿਲਿਜ ਵਿਸ਼ੇ ’ਤੇ ਵੈਬੀਨਾਰ ਕਰਵਾਇਆ ਗਿਆ । ਐਮਜੀਐਨਸੀਆਰਈ ਦੇ ਰਿਸੋਰਸ ਪਰਸਨ ਅਮਿ੍ਰਤਾਂਸ਼ੂ ਦਿ੍ਰਵੇਦੀ ਨੇ ਦੱਸਿਆ ਕਿ ਕੋਰੋਨਾ ਦੀ ਤੀਸਰੀ ਲਹਿਰ ਆ ਰਹੀ ਹੈ , ਜਿਸਨੂੰ ਰੋਕਣਾ ਸਾਡੀ ਜਿੰਮੇਵਾਰੀ ਹੈ । ਸਾਡੇ ਸਟੂਡੈਂਟ ਅਤੇ ਸਟਾਫ ਨੂੰ ਕੋਰੋਨਾ ਵਾਇਰਸ ਦੇ ਹਰ ਵੇਰਿਅੰਟ ’ਤੇ ਨਜ਼ਰ ਰਖਣੀ ਹੋਵੇਗੀ । ਮਿਊਟੇਸ਼ਨ ਦੇ ਬਾਅਦ ਇਹ ਕਿੰਨਾ ਪਰੇਸ਼ਾਨੀ ਵਾਲਾ ਹੋਵੇਗਾ, ਇਸਦੇ ਲਈ ਐਕਸਪਰਟਸ ਲਗਾਤਾਰ ਸਟਡੀ ਕਰ ਰਹੇ ਹਨ । ਉਨਾਂ ਨੇ ਸਟੂਡੈਂਟ ਨੂੰ ਕਿਹਾ ਕਿ ਉਹ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੁਕ ਕਰੋ ਅਤੇ ਤੀਸਰੀ ਲਹਿਰ ਤੋਂ ਬਚਾਓ ਲਈ ਵੈਕਸੀਨੈਸ਼ਨ ਕਰਵਾਉਣ ਲਈ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੈਕਸੀਨੈਸ਼ਨ ਸੈਂਟਰ ਭੇਜੋ । ਕੇਸੀ ਪੋਲੀਟੈਕਨਿਕ ਕਾਲਜ ਦੇ ਪਿ੍ਰੰਸੀਪਲ ਇੰਜ. ਰਾਜਿਦੰਰ ਕੁਮਾਰ ਮੂੰਮ ਨੇ ਦੱਸਿਆ ਕਿ ਸਿਹਤ ਮੰਤਰਾਲੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੁਨੀਆ ’ਚ ਤੀਸਰੀ ਲਹਿਰ ਆਉਂਦੀ ਦਿੱਖ ਰਹੀ ਹੈ , ਅਤੇ ਇਹ ਭਾਰਤ ਅਤੇ ਆਪਣੇ ਰਾਜ ’ਚ ਨਾ ਆਏ, ਇਸਦੇ ਲਈ ਸਾਨੂੰ ਕੋਸ਼ਿਸ਼ ਕਰਨੀ ਪਵੇਗੀ। ਖਾਸ ਕਰ ਸਟੂਡੈਂਟ ਨੂੰ ਇਸਦੇ ਲਈ ਜਾਗਰੁਕ ਹੋਣ ਦੀ ਲੋੜ ਹੈ । ਇਸਦੇ ਬਚਾਵ ਲਈ ਲੋਕਾਂ ਨੂੰ ਕੋਰੋਨਾ ਦੀ ਵੈਕਸੀਨੈਸ਼ਨ ਕਰਵਾਈ ਜਾਵੇ , ਮੁੰਹ ’ਤੇ ਮਾਸਕ ਪਾਉਣ ਦੀ ਆਦਤ ਨਾ ਕੋਈ ਛੱਡੇ , ਸੋਸ਼ਲ ਡਿਸਟੈਂਸਿੰਗ ਰੱਖੀ ਜਾਵੇ , ਭੀੜ ਦਾ ਹਿੱਸਾ ਨਾ ਬਣਿਆ ਜਾਵੇ ਅਤੇ ਵਾਰ ਵਾਰ ਹੱਥ ਸਾਬੁਣ ਨਾਲ ਧੋਣ ਦੀ ਆਦਤ ਪਾਈ ਜਾਵੇ ਤਾਂ ਹੀ ਅਸੀ ਤੀਸਰੀ ਲਹਿਰ ਤੋਂ ਬੱਚ ਸਕਦੇ ਹਾਂ । ਕੇਸੀ ਮੈਨਜਮੈਂਟ ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਅੰਕੁਸ਼ ਨਿਝਾਵਨ ਨੇ ਦੱਸਿਆ ਕਿ ਵਿਦਿਆਰਥੀ ਲੋਕਾਂ, ਆਪਣੇ ਦੋਸਤਾਂ ਅਤੇ ਰਿਸ਼ਤੇਦਾਰੋਂ ਨੂੰ ਆੱਨਲਾਈਨ ਕੋਰੋਨਾ ਦੀ ਡੋਜ ਲੈਣ ਲਈ ਜਾਗਰੁਕ ਕਰਨ । ਕੋਰੋਨਾ ਵੈਕਸੀਨੈਸ਼ਨ ਸੈਂਟਰਾਂ ’ਤੇ ਆਪਣੇ ਪੁੱਜ ਕੇ ਸਿਹਤ ਵਿਭਾਗ ਦੀ ਮਦਦ ਕਰਨ । ਦੂਸਰਿਆਂ ਦੀ ਮਦਦ ਕਰਨ ਲਈ ਨਵੇਂ ਦੋਸਤ ਬਣਾਓ , ਗਰੁੱਪ ਬਣਾ ਕੇ ਕੋਰੋਨਾ ਦੀ ਤੀਸਰੀ ਲਹਿਰ ਤੋਂ ਬਚਣ ਲਈ ਰੋਜਾਨਾ ਜਾਗਰੁਕ ਕਰਨ । ਕੋਰੋਨਾ ਦੀ ਤੀਜੀ ਲਹਿਰ ਆਉਣ ਤੋਂ ਪਹਿਲਾਂ ਅਸੀ ਇਸਦਾ ਮੁਕਾਬਲਾ ਘਰ ਵਿੱਚ ਹੀ ਕਰੀਏ , ਹੁਣ ਸਾਨੂੰ ਬਾਹਰ ਘੁੱਮਣ ਦਾ ਪ੍ਰੋਗਰਾਮ ਨਹੀਂ ਬਣਾਉਣਾ ਚਾਹੀਦਾ । ਮੌਕੇ ’ਤੇ ਕੇਸੀ ਹੋਟਲ ਮੈਨਜਮੈਂਟ ਪਿ੍ਰੰਸੀਪਲ ਡਾੱ. ਬਲਜੀਤ ਕੌਰ, ਇੰਜ. ਸੁਮਿਤ ਚੋਪੜਾ, ਇੰਜ. ਐਨਕੇ ਸੋਨੀ, ਪ੍ਰਭਜੋਤ ਕੌਰ, ਇੰਜ. ਪਰਵਿਦੰਰ ਕੁਮਾਰ, ਇੰਜ. ਮਨਦੀਪ ਕੌਰ, ਪ੍ਰੋ. ਨਮਿਤਾ, ਇੰਜ. ਅਮਨਦੀਪ ਕੌਰ, ਇੰਜ. ਜਸਦੀਪ ਕੌਰ ਆਦਿ ਹਾਜਰ ਰਹੇ ।

RELATED ARTICLES
- Advertisment -spot_img

Most Popular

Recent Comments