spot_img
Homeਪੰਜਾਬਮਾਝਾਸਿੱਖ ਨੈਸ਼ਨਲ ਕਾਲਜ ਕਾਦੀਆਂ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ

ਸਿੱਖ ਨੈਸ਼ਨਲ ਕਾਲਜ ਕਾਦੀਆਂ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ

ਕਾਦੀਆਂ/16 ਅਪਰੈਲ (ਸਲਾਮ ਤਾਰੀ)

ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਵੱਲੋਂ ਸਾਲਾਨਾ ਇਨਾਮ ਵੰਡ ਸਮਾਗਮ ਕਾਲਜ ਆਡੀਟੋਰੀਅਮ ਵਿੱਚ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ।

ਜਿਸ ਦੇ ਮੁੱਖ ਮਹਿਮਾਨ ਡਾਕਟਰ ਉਜਾਗਰ ਸਿੰਘ ਧਾਲੀਵਾਲ ਐਮ ਬੀ ਬੀ ਐਸ (ਸਰਜਨ) ਧਾਲੀਵਾਲ ਹਸਪਤਾਲ ਅੰਮ੍ਰਿਤਸਰ, ਸਾਬਕਾ ਪ੍ਰਿੰਸੀਪਲ ਸ਼੍ਰੀ ਗੁਰੂ ਰਾਮ ਦਾਸ ਹਸਪਤਾਲ ਅੰਮ੍ਰਿਤਸਰ ਅਤੇ ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਜੀਵਨ ਮੈਂਬਰ ਸਨ। ਸਮਾਗਮ ਦੀ ਪ੍ਰਧਾਨਗੀ ਡਾਕਟਰ ਡਾਕਟਰ ਬਲਚਰਨਜੀਤ ਸਿੰਘ ਭਾਟੀਆ, ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਅਤੇ ਸਟਾਫ਼ ਮੈਂਬਰਾਂ ਨੇ ਆਏ ਹੋਏ ਮੁੱਖ ਮਹਿਮਾਨ ਡਾਕਟਰ ਉਜਾਗਰ ਸਿੰਘ ਸਿੰਘ ਧਾਲੀਵਾਲ ਨੂੰ ਫ਼ੁੱਲਾਂ ਦੇ ਗੁਲਦਸਤੇ ਭੇਂਟ ਕੀਤੇ। ਸਮਾਗਮ ਦੇ ਸ਼ੁਰੂਆਤ ਵਿੱਚ ਕਾਲਜ ਸ਼ਬਦ ਦਾ ਗਾਇਣ ਕੀਤਾ ਗਿਆ। ਡਾਕਟਰ ਸਤਿੰਦਰ ਕੌਰ ਨੇ ਮੁੱਖ ਮਹਿਮਾਨ ਡਾਕਟਰ ਉਜਾਗਰ ਸਿੰਘ ਧਾਲੀਵਾਲ ਦੀ ਜਾਣ ਪਹਿਚਾਣ ਕਰਵਾਈ। ਡਾਕਟਰ ਧਾਲੀਵਾਲ ਨੇ ਆਪਣੇ ਜੀਵਨ ਦੇ ਤਜਰਬੇ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਪ੍ਰਿੰਸੀਪਲ ਐਸ ਐਨ ਕਾਲਜ ਕਾਦੀਆਂ ਨੇ ਸਾਲਾਨਾ ਰਿਪੋਰਟ ਪੜ੍ਹ ਕੇ ਸੁਣਾਈ। ਇਸ ਮੌਕੇ ਤੇ ਵਿਦਿਆਰਥਣਾ ਨੇ ਸਭਿਆਚਾਰਕ, ਵੰਨਗੀਆਂ, ਲੋਕ ਗੀਤ, ਗਿੱਧਾ ਸਮੇਤ ਅਨੇਕ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰ ਕੇ ਸਮਾਗਮ ਨੂੰ ਆਪਣੀ ਅਦਾਕਾਰੀ ਨਾਲ ਲੁੱਟ ਲਿਆ। ਇਸ ਮੌਕੇ ਤੇ ਮੁੱਖ ਮਹਿਮਾਨ ਡਾਕਟਰ ਧਾਲੀਵਾਲ ਨੇ ਕਾਲਜ ਦੇ ਫ਼ੰਡ ਲਈ 2 ਲੱਖ ਰੁਪਏ ਦਾ ਚੈੱਕ ਕਾਲਜ ਪਿੰ੍ਰਸੀਪਲ ਡਾਕਟਰ ਹਰਪੀ੍ਰਤ ਸਿੰਘ ਹੁੰਦਲ ਨੂੰ ਂਭੇਂਟ ਕੀਤਾ। ਇਸ ਇਨਾਮ ਵੰਡ ਸਮਾਰੋਹ ਮੌਕੇ ਨਰਿੰਦਰਪਾਲ ਸਿੰਘ ਸੰਧੂ, ਸਰਦਾਰ ਅੰਗਰੇਜ਼ ਸਿੰਘ, ਅਮਰਜੀਤ ਸਿੰਘ ਭਾਟੀਆ, ਚੌਧਰੀ ਅਕਰਮ ਵੜੈਚ, ਅਪਾਰਜੀਤ ਸਿੰਘ ਸਰਪੰਚ, ਮਨਮੋਹਨ ਸਿੰਘ ਉਬਰਾਏ ਸਮੇਤ ਅਨੇਕ ਹਸਤੀਆਂ ਮੌਜੂਦ ਸਨ।
ਫ਼ੋਟੋ: ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਇਨਾਮ ਵੰਡ ਸਮਾਰੋਹ ਦੀ ਝਲਕੀਆਂ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments