spot_img
Homeਪੰਜਾਬਮਾਝਾਹਿੰਦੂ ਮੁਸਲਿਮ ਏਕਤਾ ਲਈ ਪੁਲ ਦਾ ਕੰਮ ਕਰ ਰਹੀ ਈਸ਼ਾ ਮਨਚੰਦਾ

ਹਿੰਦੂ ਮੁਸਲਿਮ ਏਕਤਾ ਲਈ ਪੁਲ ਦਾ ਕੰਮ ਕਰ ਰਹੀ ਈਸ਼ਾ ਮਨਚੰਦਾ

ਕਾਦੀਆਂ/15 ਅਪਰੈਲ  (ਸਲਾਮ ਤਾਰੀ)
ਪੰਜਾਬ ਦੀ ਧਰਤੀ ਤੇ ਈਸ਼ਾ ਮਨਚੰਦਾ ਅਜਿਹੀ ਸ਼ਖ਼ਸੀਅਤ ਹੈ ਜਿਸ ਨੇ ਕੱਟੜਵਾਦ ਦੇ ਚੱਲਦੀਆਂ ਆਪਣੇ ਹੀ ਲੋਕਾਂ ਦੀ ਪਰਵਾਹ ਕਿਤੇ ਬਿਨਾਂ ਹਿੰਦੂ ਮੁਸਲਿਮ ਏਕਤਾ ਦੀ ਸਥਾਪਨਾ ਲਈ ਅਮਨ ਦੇ ਪੁਲ ਦਾ ਕੰਮ ਕਰ ਰਹੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਤੋਂ ਬੀ ਕਾਮ (ਆਨਰਜ਼) ਕਰਨ ਤੋਂ ਬਾਅਦ ਯੂਨੀਵਰਸਿਟੀ ਦੇ ਰਿਜਨਲ ਜਲੰਧਰ ਤੋਂ ਲਾਅ ਗਰੈਜੂਏਸ਼ਨ ਕੀਤੀ ਅਤੇ ਇੱਥੋਂ ਹੀ ਫ਼ੈਮਲੀ ਲਾਅ ਵਿੱਚ ਪੋਸਟ ਗਰੈਜੂਏਸ਼ਨ ਕੀਤੀ। ਪੋਸਟ ਗਰੈਜੂਏਸ਼ਨ ਕਰਨ ਤੋਂ ਬਾਅਦ ਯੂ ਜੀ ਸੀ ਨੇੱਟ 2017 ਦੀ ਪ੍ਰੀਖਿਆ ਪਾਸ ਕੀਤੀ। ਈਸ਼ਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੀ ਗਾਈਡ ਡਾਕਟਰ ਨਿਰਮਲਾ ਦੇਵੀ ਐਸਿਟੈਂਟ ਪ੍ਰੋਫ਼ੈਸਰ ਲਾਅ ਵਿਭਾਗ ਸ਼੍ਰੀ ਗੁਰੂ ਨਾਨਕ ਦੇਵ ਜੀ ਰਿਜਨਲ ਕਾਲਜ ਉਨ੍ਹਾਂ ਦੇ ਥੀਸਿਸ  ਅਬੋਲੀਸ਼ਨ ਐਂਡ ਇੰਪੈਕਟ ਆਫ਼ ਟ੍ਰੀਪਲ ਤਲਾਕ ਦੇ ਵਿਸ਼ੇ ਤੇ ਗਾਈਡ ਵੀ ਸਨ ਉਨ੍ਹਾਂ ਬਿਨਾਂ ਕਿਸੇ ਧਾਰਮਿਕ ਭੇਦਭਾਵ ਦੇ ਹਿੰਦੂ, ਮੁਸਲਿਮ,ਪਾਰਸੀ,ਕ੍ਰਿਸ਼ਚਿਅਨ ਅਤੇ ਯਹੂਦੀਆਂ ਸਮੇਤ ਸਾਰੇ ਧਰਮਾਂ ਬਾਰੇ ਬਿਨਾਂ ਕਿਸੇ ਭੇਦ ਭਾਵ ਦੇ ਨਿਰਪੱਖ ਹੋ ਕੇ  ਪੜ੍ਹਾਇਆ। ਇਸੇ ਦੌਰਾਨ ਉਸ ਨੂੰ ਮਹਿਸੂਸ ਹੋਇਆ ਕਿ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ ਅਲੈਹੇਵਸਲਮ ਨੇ ਮਹਿਲਾਵਾਂ ਦੇ ਬਿਹਤਰ ਜੀਵਨ ਦੇ ਲਈ ਅਤੇ ਉਨ੍ਹਾਂ ਦੇ ਹੱਕ ਵਿੱਚ ਗੱਲਾਂ ਕੀਤੀਆਂ ਹਨ ਅਤੇ ਇਸੇ ਤਰਾਂ ਪਵਿੱਤਰ ਕੁਰਆਨੇ ਪਾਕ ਵਿੱਚ ਮਹਿਲਾਵਾਂ ਦੇ ਹਕੂਕ ਬਾਰੇ ਜੋ ਕੁੱਝ ਕਿਹਾ ਗਿਆ ਹੈ ਉਹ ਕਾਬਲੇ ਤਾਰੀਫ਼ ਗੱਲ ਹੈ।ਇਸਲਾਮ ਨੇ ਭਰੂਣ ਹੱਤਿਆ ਨੂੰ ਸਭ ਤੋਂ ਮੰਨਿਆ ਗਿਆ ਹੈ।  ਹੱਕ ਮਹਿਰ ਅਤੇ ਔਰਤਾਂ ਦੇ ਹਕੂਕ ਦੀ ਰਖਵਾਲੀ ਇਸਲਾਮ ਨੇ ਕੀਤੀ ਹੈ। ਤਲਾਕ ਦੇ ਲਈ ਕਾਨੂੰਨ ਬਣਾਇਆ ਗਿਆ ਹੈ ਅਤੇ ਖ਼ੁਦਾ ਨੂੰ ਸਭ ਤੋਂ ਨਾ ਪਸੰਦੀਦਾ ਔਰਤ ਨੂੰ ਤਲਾਕ ਦੇਣਾ ਸਖ਼ਤ ਨਾਪਸੰਦ ਹੈ। ਡਾਕਟਰ ਈਸ਼ਾ ਮਨਚੰਦਾਨੀ ਨੇ ਇਸੇ ਵਿਸ਼ੇ ਤੇ ਪੀ ਐਚ ਡੀ ਕੀਤੀ ਹੈ। ਆਪਣੇ ਥੀਸਿਸ ਵਿੱਚ ਇਨ੍ਹਾਂ ਸਾਰੇ ਮੁੱਦਿਆਂ ਤੇ ਵਿਸਤਾਰ ਨਾਲ ਉਨ੍ਹਾਂ ਚਰਚਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਟ੍ਰਿਪਲ ਤਲਾਕ ਦੇ ਬਾਰੇ ਬਜਾਏ ਪਤੀ ਨੂੰ ਜੇਲ ਭੇਜਣ ਦੇ ਉਸ ਤੇ ਭਾਰੀ ਭਰਕਮ ਜੁਰਮਾਨਾ ਲਗਾਉਣਾ ਚਾਹੀਦਾ ਹੈ। ਡਾਕਟਰ ਈਸ਼ਾ ਦਾ ਕਹਿਣਾ ਹੈ ਜਦੋਂ ਮੈਂ ਮੁਸਲਿਮ ਸਮਾਜ ਬਾਰੇ ਰੀਸਰਚ ਕੀਤੀ ਤਾਂ ਜੋ ਕੁੱਝ ਵੀ ਮੇਰੇ ਦਿਮਾਗ਼ ਵਿੱਚ ਸੀ ਇਸ ਥੀਸਿਸ ਰਾਹੀਂ ਮੇਰੀ ਅੱਖਾਂ ਖੁੱਲ ਗਈਆਂ। ਅਤੇ ਜਿੱਥੇ ਵੀ ਇਸਲਾਮ ਬਾਰੇ ਕੋਈ ਧਾਰਨਾ ਰੱਖਦਾ ਹੈ ਉਹ ਮੈਂ ਆਪਣੇ ਗਿਆਨ ਰਾਹੀਂ ਇਸਲਾਮ ਦੀ ਸੱਚੀ ਤਸਵੀਰ ਪੇਸ਼ ਕਰਨ ਤੋਂ ਨਹੀਂ ਝਿਜਕਦੀ। ਉਨ੍ਹਾਂ ਕਿਹਾ ਕਿ ਬਚਪਨ ਤੋਂ ਮੇਰੇ ਦਾਦਾ ਸਵਰਗੀ ਖ਼ੈਰਾਤੀ ਲਾਲ ਮਨਚੰਦਾ ਨੇ ਉਰਦੂ ਲਿਖਣਾ ਪੜ੍ਹਨਾ ਸਿਖਾਇਆ। ਫ਼ਿਰ ਉਨ੍ਹਾਂ ਕਪੂਰਥਲਾ ਦੇ ਭਾਸ਼ਾ ਵਿਭਾਗ ਦੇ ਮੌਲਵੀ ਸਾਹਿਬ ਦੀ ਰਹਿਨੁਮਾਈ ਹੇਠ ਉਰਦੂ ਭਾਸ਼ਾ ਸਿੱਖੀ। ਈਸ਼ਾ ਦੋ ਭੈਣਾਂ ਹਨ। ਉਸ ਦੀ ਭੈਣ ਯੂ ਕੇ ਵਿੱਚ ਰਹਿੰਦੀ ਹੈ। ਜਦਕਿ ਇਹ ਕਪੂਰਥਲਾ ਵਿੱਚ ਰਹਿੰਦੇ ਹਨ। ਬੇਸ਼ੱਕ ਇਨ੍ਹਾਂ ਦਾ ਕੋਈ ਭਰਾ ਨਹੀਂ ਹੈ ਪਰ ਈਸ਼ਾ ਨੇ ਇਹ ਮਹਾਨ ਉਪ ਲੱਭਦੀ ਪ੍ਰਾਪਤ ਕਰ ਕੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਈਸ਼ਾ ਨੇ ਸਾਬਤ ਕਰ ਦਿੱਤਾ ਹੈ ਕਿ ਬੇਟੇ ਬਟਿਆਂ ਸਭ ਇੱਕ ਬਰਾਬਰ ਹਨ। ਈਸ਼ਾ ਜਿੱਥੇ ਆਪਣੀ ਕਾਮਯਾਬੀ ਦੇ ਲਈ ਆਪਣੇ ਮਾਪਿਆ ਦਾ ਆਸ਼ੀਰਵਾਦ ਮਣਦੀ ਹੈ ਉੱਥੇ ਉਸ ਦੇ ਥੀਸਿਸ ਵਿੱਚ ਅਹਿਮਦੀਆ ਮੁਸਲਿਮ ਸਮੁਦਾਏ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਵੀ ਆਭਾਰੀ ਹਨ ਜਿਨ੍ਹਾਂ ਨੇ ਮੈਟੀਰੀਅਲ ਇਕੱਠਾ ਕਰ ਵਿੱਚ ਕਾਫ਼ੀ ਮਦਦ ਦਿੱਤੀ। ਉਨ੍ਹਾਂ ਦੱਸਿਆ ਕਿ ਮੁਸਲਿਮ ਸਮੁਦਾਏ ਦੇ ਡਾਕਟਰ ਅਬਦੁਲ ਅਜ਼ੀਜ਼, ਮੌਲਾਨਾ ਬੁਰਹਾਨ ਅਹਿਮਦ ਜ਼ਫ਼ਰ, ਮਕਬੂਲ ਅਹਿਮਦ ਜਰਨਲਿਸਟ, ਪ੍ਰੋਫ਼ੈਸਰ ਮੁਜਾਹਿਦ, ਤਾਹਿਰਾ ਮਕਬੂਲ, ਸ਼੍ਰੀਮਤੀ ਸੁਮੀਤਾ ਗੋਤਮ, ਬੀਬੀ ਫ਼ੋਜ਼ਿਆ ਫ਼ਾਰੂਕ, ਵਿਕਾਸ ਭੰਬੀ, ਜਤਿੰਦਰ ਮਨਚੰਦਾ, ਸ਼੍ਰੀ ਸੁਬਹਾਨ ਗੋਤਮ ਨੇ ਉਨ੍ਹਾਂ ਦੀ ਕਾਮਯਾਬੀ ਵਿੱਚ ਖ਼ਾਸ ਰੋਲ ਅਦਾ ਕੀਤਾ। ਈਸ਼ਾ ਦਾ ਕਹਿਣਾ ਹੈ ਕਿ ਮੇਰਾ ਮਕਸਦ ਮੁਸਲਿਮ ਸਮੁਦਾਏ ਦਾ ਬਾਰੇ ਜੋ ਭਰਮ ਪੈਦਾ ਕੀਤਾ ਗਿਆ ਹੈ ਉਸ ਨੂੰ ਦੂਰ ਕਰ ਕੇ ਹਿੰਦੂ ਮੁਸਲਿਮ ਏਕਤਾ ਕਾਇਮ ਕਰ ਕੇ ਦੋਵੇਂ ਸਮੁਦਾਏ ਦੇ ਲੋਕਾਂ ਨੂੰ ਇੱਕ ਪਲੇਟਫ਼ਾਰਮ ਤੇ ਇਕੱਠਾ ਕਰਾਂ।  ਉਨ੍ਹਾਂ ਕਿਹਾ ਕਿ ਮੈਂ ਜੱਜ ਬਣਨਾ ਚਾਹੁੰਦੀ ਹਾਂ ਅਤੇ ਇਸ ਮਕਸਦ ਨੂੰ ਪੂਰਾ ਕਰਨ ਲਈ ਸਿਵਲ ਜੱਜ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਹਾਂ। ਉਨ੍ਹਾਂ ਕਿਹਾ ਕਿ ਮੇਰਾ ਸੁਪਨਾ ਜੱਜ ਬਣ ਕੇ ਮੁਸਲਿਮ ਸਮੁਦਾਏ ਦੇ ਅੰਦਰ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਮੁੱਖ ਮਕਸਦ ਹੈ।
ਫ਼ੋਟੋ: ਡਾਕਟਰ ਈਸ਼ਾ ਮਨਚੰਦਾ ਆਪਣੇ ਮਾਪਿਆਂ ਨਾਲ ਪੀ ਐਚ ਡੀ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਖ਼ੁਸ਼ੀ ਦੇ ਪਲਾਂ ਵਿੱਚ
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments