spot_img
Homeਪੰਜਾਬਮਾਝਾਸ਼੍ਰੀ ਰਾਮਨੋਮੀ ਦੇ ਸਬੰਧ ਵਿੱਚ ਕਸਬਾ ਕਾਦੀਆਂ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ...

ਸ਼੍ਰੀ ਰਾਮਨੋਮੀ ਦੇ ਸਬੰਧ ਵਿੱਚ ਕਸਬਾ ਕਾਦੀਆਂ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਸ਼ੋਭਾ ਯਾਤਰਾ ਵਿੱਚ ਸਾਰੀਆਂ ਧਾਰਮਿਕ, ਰਾਜਨੀਤਕ ਅਤੇ ਲੋਕ ਭਲਾਈ ਸੰਸਥਾਵਾਂ ਦੇ ਨੇਤਾ ਲੈਣਗੇ ਹਿਸਾ

ਕਾਦੀਆਂ 26 ਮਾਰਚ (ਸਲਾਮ ਤਾਰੀ) :- ਕਸਬਾ ਕਾਦੀਆਂ ਵਿੱਚ ਰਾਮ ਨੌਮੀ ਮਨਾਉਣ ਦੇ ਸਬੰਧ ਵਿੱਚ ਸਾਰੇ ਮੰਦਿਰਾਂ, ਗੁਰਦੁਆਰਿਆਂ ਅਤੇ ਕਸਬੇ ਦੇ ਸਮੂਹ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਦੀ ਇੱਕ ਵਿਸ਼ੇਸ਼ ਮੀਟਿੰਗ ਮੰਦਿਰ ਸ਼੍ਰੀ ਠਾਕੁਰ ਦੁਆਰਾ ਛੋਟਾ ਬਜ਼ਾਰ ਕਾਦੀਆਂ ਵਿਖੇ ਮੰਦਿਰ ਕਮੇਟੀ ਦੇ ਪ੍ਰਧਾਨ ਸ਼੍ਰੀ ਨਰੇਸ਼ ਅਰੋੜਾ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਵਿਸ਼ੇਸ਼ ਤੋਰ ਤੇ ਸ਼ਿਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਨੇ ਹਿਸਾ ਲਿਆ। ਇਸ ਮੀਟਿੰਗ ਵਿੱਚ ਗੁਰੂ ਦੁਆਰਾ ਸਿੰਘ ਸਭਾ, ਗੁਰੂ ਦੁਆਰਾ ਸ਼ਹੀਦ ਗੰਜ, ਗੁਰਦੁਆਰਾ ਮੁਹੱਲਾ ਅਕਲਗਢ, ਗੁਰੂ ਦੁਆਰਾ ਭਜਨਗੜ, ਗੁਰੂਦੁਆਰਾ ਸਿੰਘ ਸਭਾ ਮੁਹੱਲਾ ਧਰਮ ਪੁਰਾ, ਗੁਰੂ ਦੁਆਰਾ ਮੁਹੱਲਾ ਪ੍ਰਤਾਪ ਨਗਰ, ਮੰਦਰ ਠਾਕੁਰ ਦੁਆਰਾ, ਮੰਦਰ ਸ਼ਿਵਾਲਾ, ਮੰਦਿਰ ਸ਼੍ਰੀ ਕਾਲੀ ਦੁਆਰਾ, ਭਗਵਾਨ ਵਾਲਮੀਕਿ ਮੰਦਿਰ, ਸ਼੍ਰੀ ਬਾਵਾ ਲਾਲ ਦਿਆਲ ਜੀ, ਮੰਦਿਰ ਸ਼੍ਰੀ ਭਗਤ ਕਬੀਰ, ਕ੍ਰਿਸ਼ਨਾ ਮੰਦਿਰ ਮੁਹੱਲਾ ਧਰਮਪੁਰਾ, ਸ਼ੀਤਲਾ ਮਾਤਾ ਮੰਦਰ, ਸ਼੍ਰੀ ਰਾਮ ਮੰਦਰ ਭੈਣੀ ਬਾਂਗੜ, ਜਵਾਲਾ ਜੀ ਮੰਦਰ ਹਰਚੋਵਾਲ, ਬਾਬਾ ਲੱਖਦਾਤਾ ਦਰਬਾਰ ਪ੍ਰਬੰਧਕ ਕਮੇਟੀ ਸਮੇਤ ਕਸਬੇ ਦੇ ਸਾਰੇ ਮੰਦਰਾਂ ਦੇ ਸਾਰੇ ਪ੍ਰਧਾਨ ਅਤੇ ਮੈਂਬਰ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਸਰਵ ਸਮਿਤੀ ਨਾਲ ਫੈਸਲਾ ਕੀਤਾ ਗਿਆ ਕਿ ਕਸਬੇ ਅੰਦਰ 17 ਅਪ੍ਰੈਲ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਜਿਸ ਵਿੱਚ ਭਾਰੀ ਗਿਣਤੀ ਵਿੱਚ ਕਸਬੇ ਦੇ ਹਿੰਦੂ, ਸਿੱਖ, ਇਸਾਈ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਹਿੱਸਾ ਲੈਣਗੇ। ਇਹ ਸ਼ੋਭਾ ਯਾਤਰਾ ਮੰਦਿਰ ਸ਼੍ਰੀ ਠਾਕੁਰ ਦੁਆਰਾ ਤੋਂ ਸੁਰੂ ਹੋਕੇ ਕਾਦੀਆਂ ਦੇ ਵੱਖ ਵੱਖ ਬਜ਼ਾਰਾਂ ਮੁਹੱਲੇਆਂ ਤੋਂ ਹੁੰਦੀ ਹੋਈ ਵਾਪਿਸ ਮੰਦਿਰ ਸ਼੍ਰੀ ਠਾਕੁਰ ਦੁਆਰਾ ਵਿਖੇ ਸਮਾਪਤ ਹੋਵੇਗੀ। ਜਿਥੇ ਵਿਸ਼ੇਸ਼ ਤੋਰ ਤੇ ਸੰਗਤਾਂ ਦੇ ਲੰਗਰ ਦਾ ਪ੍ਰਬੰਧ ਕੀਤਾ ਹੋਵੇਗਾ।
ਇਸ ਮੀਟਿੰਗ ਵਿੱਚ ਐਸਜੀਪੀਸੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਨਰੇਸ਼ ਅਰੋੜਾ ਪ੍ਰਧਾਨ ਮੰਦਰ ਸ਼੍ਰੀ ਠਾਕੁਰ ਦੁਆਰਾ, ਕਸ਼ਮੀਰ ਸਿੰਘ ਪਿੰਡ ਭੈਣੀ ਬਾਂਗਰ, ਪੰਡਤ ਸ਼੍ਰੀ ਅਸ਼ੋਕ ਸ਼ਰਮਾ, ਜੋਗਿੰਦਰਪਾਲ ਭੁਟੋ, ਗੁਲਸ਼ਨ ਵਰਮਾ, ਵਰਿੰਦਰ ਖੋਸਲਾ, ਮਾਤਾ ਕਾਲੀ ਮੰਦਿਰ ਦੇ ਪ੍ਰਧਾਨ ਪਵਨ ਕੁਮਾਰ ਭਾਟੀਆ, ਉਘੇ ਸਮਾਜਸੇਵਕ ਵਰਿੰਦਰ ਪ੍ਰਭਾਕਰ, ਹਰਬੰਸ ਲਾਲ ਪ੍ਰਿੰਦਾ, ਅਵਤਾਰ ਸਿੰਘ ਨਿਰਮਾਣ, ਮਨੋਜ ਕਹੇੜ, ਸ਼੍ਰੀ ਬਾਟਾ ਭਾਟੀਆ, ਕੇਵਲ ਗੁਪਤਾ, ਨਗਰ ਕੋਸਲ ਕਾਦੀਆਂ ਦੇ ਪ੍ਰਧਾਨ ਜੋਗਿੰਦਰ ਪਾਲ ਨੰਦੂ, ਦੀਪਕ ਭਾਟੀਆ, ਸਤੀਸ਼ ਸੂਰੀ, ਵਿਸ਼ਵ ਗੋਰਵ, ਅਵਤਾਰ ਸਿੰਘ ਭਾਟੀਆ, ਕੇਵਲ ਗੁਪਤਾ ਜੀ, ਵਿਲੀਅਮ ਭਾਟੀਆ, ਰਾਜ ਕੁਮਾਰ ਜੁਲਕਾ, ਮਾਸਟਰ ਰਜਿੰਦਰ ਕੁਮਾਰ ਆਦ ਸਮੇਤ ਭਾਰੀ ਗਿਣਤੀ ਵਿੱਚ ਲੋਕ ਹਾਜਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments