spot_img
Homeਮਾਲਵਾਫਰੀਦਕੋਟ-ਮੁਕਤਸਰਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਫਰੀਦਕੋਟ ਵਿਖੇ 1 ਕਰੋੜ 6 ਲੱਖ...

ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਫਰੀਦਕੋਟ ਵਿਖੇ 1 ਕਰੋੜ 6 ਲੱਖ ਰੁਪਏ ਦੇ ਸੜਕ ਨਿਰਮਾਣ ਤੇ ਹੋਰ ਵਿਕਾਸ ਕਾਰਜਾਂ ਦੀ ਸ਼ੁਰੂਆਤ

ਫਰੀਦਕੋਟ 12 ਜੁਲਾਈ (ਧਰਮ ) ਫਰੀਦਕੋਟ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਸੜਕਾਂ, ਸੀਵਰੇਜ਼, ਇੰਟਰਲਾਕਿੰਗ, ਸੁੰਦਰੀਕਰਨ ਸਮੇਤ ਵੱਡੀ ਪੱਧਰ ਤੇ ਪ੍ਰੋਜੈਕਟ ਜੰਗੀ ਪੱਧਰ ਤੇ ਚੱਲ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਫਰੀਦਕੋਟ ਸ਼ਹਿਰ ਵਿਕਾਸ ਪੱਖੋਂ ਨਿਵੇਕਲੀ ਥਾਂ ਬਣਾਵੇਗਾ।ਇਹ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਅਤੇ ਫਰੀਦਕੋਟ ਤੋਂ ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਅੱਜ ਬਾਬਾ ਸ਼ੈਦੂ ਸ਼ਾਹ ਚੌਂਕ ਤੋਂ ਕੰਮੇਆਣਾ, ਕਿਲਾ ਨੌ ਸੜਕ ਦੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਇਲਾਕੇ ਦੇ ਲੋਕਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।
ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਫਰੀਦਕੋਟ ਨਗਰ ਕੌਂਸਲ ਅਧੀਨ ਆਉਂਦੇ ਵੱਖ ਵੱਖ ਵਾਰਡਾਂ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਤੇ ਜਾਰੀ ਹਨ ਅਤੇ ਪਿਛਲੇ ਕਰੀਬ ਇਕ ਸਾਲ ਦਾ ਸਮਾਂ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਦਾ ਹੋਣ ਕਾਰਨ ਇਨ੍ਹਾਂ ਕੰਮਾਂ ਵਿੱਚ ਕੁਝ ਖੜ੍ਹੋਤ ਆਈ ਸੀ ਜੋ ਕਿ ਦੁਬਾਰਾ ਪੂਰੇ ਜੋਰਾਂ ਤੇ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਬਾਬਾ ਸ਼ੈਦੂ ਸ਼ਾਹ ਚੌਂਕ ਤੋਂ ਕੰਮੇਆਣਾ, ਕਿਲ੍ਹਾ ਨੌਂ ਸੜਕ ਤੇ 54 ਲੱਖ ਰੁਪਏ ਖਰਚ ਕੀਤੇ ਜਾਣਗੇ ਅਤੇ ਇਸ ਕੰਮ ਦੀ ਸ਼ੁਰੂਆਤ ਹੋ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਚੂੰਗੀ ਨੰਬਰ 07 ਤੋਂ ਬਾਬਾ ਸ਼ੈਦੂ ਸ਼ਾਹ ਚੌਂਕ ਤੱਕ ਸੜਕ ਦੇ ਵਿਚਕਾਰ ਡਿਵਾਇਡਰ ਬਣਾਇਆ ਜਾਵੇਗਾ ਅਤੇ ਇਸ ਤੋਂ ਇਲਾਵਾ ਸੜਕ ਦੇ ਦੋਵੇ ਕਿਨਾਰਿਆਂ ਤੇ ਲਾਈਟਾਂ ਲਗਾਈਆਂ ਜਾਣਗੀਆਂ ਅਤੇ ਸੜਕ ਦੇ ਕਿਨਾਰਿਆਂ ਤੇ ਬਰਮਾ ਤੇ ਟਾਈਲਾਂ ਲਗਾਉਣ ਦਾ ਕੰਮ ਵੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਕੋਂ ਇਕ ਮਕਸਦ ਫਰੀਦਕੋਟ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਦਾ ਸਰਬ ਪੱਖੀ ਵਿਕਾਸ ਕਰਨਾ ਹੈ ਜੋ ਪਿਛਲੇ ਸਾਢੇ 4 ਸਾਲ ਤੋਂ ਇਨ੍ਹਾਂ ਕੰਮਾਂ ਨੂੰ ਕਰਵਾਉਣ ਵਿੱਚ ਵੱਡੀ ਪੱਧਰ ਤੇ ਕਾਮਯਾਬ ਹੋਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦਾ 80 ਪ੍ਰਤੀਸ਼ਤ ਤੋਂ ਵੱਧ ਹਿੱਸਾ ਸੀਵਰੇਜ, ਇੰਟਰਲਾਕਿੰਗ, ਗਲੀਆਂ ਆਦਿ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਜਲਦੀ ਹੀ ਫਰੀਦਕੋਟ ਨਮੂਨੇ ਦਾ ਸ਼ਹਿਰ ਬਣੇਗਾ। ਉਨ੍ਹਾਂ ਕਿਹਾ ਕਿ ਬਾਬਾ ਫਰੀਦਕੋਟ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਨਗਰੀ ਫਰੀਦਕੋਟ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਜਲਦੀ ਹੀ ਇਹ ਇਤਿਹਾਸਕ ਸ਼ਹਿਰ ਲੋਕਾਂ ਲਈ ਹੋਰ ਖਿੱਚ ਦਾ ਕੇਂਦਰ ਬਣੇਗਾ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਸ੍ਰੀ ਗਿੰਦਰ ਸਿੰਘ ਸ਼ੇਖੋਂ, ਪ੍ਰਧਾਨ ਨਗਰ ਕੌਂਸਲ ਸ੍ਰੀ ਨਰਿੰਦਰ ਸਿੰਘ ਨਿੰਦਾ, ਅਮਨਿੰਦਰ ਸਿੰਘ ਵੈਹਣੀਵਾਲ ਸਰਪੰਚ ਕਿਲ੍ਹ, ਨੌਂ, ਸੁਖਚੈਨ ਸਿੰਘ ਚੈਨਾ ਪ੍ਰਧਾਨ ਯੂਥ ਕਾਂਗਰਸ,ਏ.ਐਮ.ਈ. ਸ੍ਰੀ ਰਾਕੇਸ਼ ਕੰਬੋਜ਼, ਜੇ.ਈ. ਸ੍ਰੀ ਸਜਲ ਗੁਪਤਾ,ਬਲਕਰਨ ਸਿੰਘ ਨੰਗਲ, ਸਮਾਜ ਸੇਵੀ ਰਣਜੀਤ ਸਿੰਘ ਬਿੱਟਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਾਰਡ ਦੇ ਸ਼ਹਿਰ ਵਾਸੀ ਹਾਜ਼ਰ ਸਨ।

RELATED ARTICLES
- Advertisment -spot_img

Most Popular

Recent Comments