spot_img
Homeਪੰਜਾਬਮਾਝਾਸਫ਼ਾਈ ਕਰਮਚਾਰੀਆਂ ਨੇ ਹੜਤਾਲ ਕੀਤੀ

ਸਫ਼ਾਈ ਕਰਮਚਾਰੀਆਂ ਨੇ ਹੜਤਾਲ ਕੀਤੀ

ਕਾਦੀਆਂ/13 ਮਾਰਚ  (ਸਲਾਮ ਤਾਰੀ)
ਮਿਊਂਸੀਪਲ ਮੁਲਾਜ਼ਮ ਕਮੇਟੀ ਪੰਜਾਬ ਦੇ ਸੱਦੇ ਤੇ ਅੱਜ ਕਾਦੀਆਂ ਦੇ ਸਫ਼ਾਈ ਕਰਮਚਾਰੀ ਇੱਕ ਦਿਨ ਦੀ ਹੜਤਾਲ ਤੇ ਚਲੇ ਗਏ ਹਨ। ਸਫ਼ਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਅਸੀਂ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਜੀ ਨੂੰ ਮੀਟਿੰਗਾਂ ਰਾਹੀ ਕਈ ਵਾਰ ਜਾਣੂ ਕਰਵਾਇਆ ਸੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਲਿਖਤੀ ਪੱਤਰਾਂ ਰਾਹੀਂ ਮੰਗਾਂ ਦੇ ਹੱਲ ਸਬੰਧੀ ਬੇਨਤੀ ਕੀਤੀ ਸੀ। ਪਰ ਕਾਫ਼ੀ ਸਮਾਂ ਬੀਤਣ ਉਪਰੰਤ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਜਿਸ ਦੇ ਕਾਰਨ ਸਮੂਹ ਪੰਜਾਬ ਦੇ ਸਫ਼ਾਈ ਕਰਮਚਾਰੀ ਹੜਤਾਲ ਤੇ ਹਨ। ਸਫ਼ਾਈ ਕਰਮਚਾਰੀ ਕੱਚੇ ਸਫ਼ਾਈ ਸੇਵਕਾਂ ਨੂੰ ਰੈਗੂਲਰ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਪੀ ਐਫ਼ ਵਿੱਚ ਵਾਪਸੀ, ਤਨਖ਼ਾਹ ਸਮੇਂ ਸਿਰ ਦੇਣ ਲਈ ਵੈਟ ਦੀ ਰਾਸ਼ੀ ਦੁੱਗਣੀ ਕਰਨ ਸਮੇਤ ਅਨੇਕ ਮੰਗਾਂ ਕਰ ਰਹੇ ਹਨ। ਇਸ ਮੌਕੇ ਤੇ ਰਮੇਸ਼, ਰਮਨ, ਮਿਥੁਨ, ਸੁਰੇਸ਼, ਗੋਲਡੀ, ਗੁਰਦੀਪ,ਰਾਜਾ, ਸ਼ਾਮ ਲਾਲ, ਅਸ਼ੋਕ, ਸ਼ੀਲਾ, ਰਾਣੀ, ਸੁਨੀਤਾ, ਸੂਰਜ, ਰਵਿੰਦਰ, ਅਵਿਨਾਸ਼, ਵਿਕਰਾਂਤ, ਨਰੇਸ਼,ਅਜੀਤ ਲਾਲ ਅਤੇ ਰਾਮ ਲਾਲ ਸਮੇਤ ਅਨੇਕ ਕਰਮਚਾਰੀ ਹਾਜ਼ਰ ਸਨ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments