spot_img
Homeਪੰਜਾਬਮਾਝਾਸਵੀਪ ਜਾਗਰੂਕ ਅਭਿਆਸ ਤਹਿਤ ਕਾਦੀਆਂ ਵਿਖੇ ਵੱਖ-ਵੱਖ ਮੁਕਾਬਲੇ ਕਰਵਾਏ ਗਏ

ਸਵੀਪ ਜਾਗਰੂਕ ਅਭਿਆਸ ਤਹਿਤ ਕਾਦੀਆਂ ਵਿਖੇ ਵੱਖ-ਵੱਖ ਮੁਕਾਬਲੇ ਕਰਵਾਏ ਗਏ

ਕਾਦੀਆਂ 12ਮਾਰਚ ( ਸਲਾਮ ਤਾਰੀ)

ਜ਼ਿਲ੍ਹਾ ਚੌਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿੰਮਾਸ਼ੂ ਅਗਰਵਾਲ ਦੀ ਅਗਵਾਈ ਵਿੱਚ ਸਵੀਪ ਜਾਗਰੂਕਤਾ ਅਭਿਆਨ ਤਹਿਤ ਅਤੇ ਚੋਣਾਂ ਦਾ ਪਰਵ ਦੇਸ਼ ਦਾ ਗਰਵ ਮਹਾਂਉਤਸਵ ਤਹਿਤ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਵੋਟਰਾਂ ਨੂ ਵੋਟ ਦੇ ਹੱਕ ਪ੍ਰਤੀ ਸੁਚੇਤ ਕਰਨ ਲਈ ਮਹਿੰਦੀ, ਪੋਸਟਰ ਮੇਕਿੰਗ ਤੇ ਰੰਗੋਲੀ ਮੁਕਾਬਲੇ ਕਰਵਾਏ ਗਏ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਵੀਪ ਅਫ਼ਸਰ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ ਸ਼ਰਮਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੌਣ ਅਫ਼ਸਰ ਗੁਰਦਾਸਪੁਰ ਡਾ. ਹਿੰਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾ ਤੇ ਇਸ ਵਾਰ ਸੱਤਰ ਪਾਰ ਦਾ ਟੀਚਾ ਪੂਰਾ ਕਰਨ ਹਿੱਤ ਹਰ ਹਲਕੇ ਵਿੱਚ ਸਵੀਪ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਵੱਖ-ਵੱਖ ਮੁਕਾਬਲਿਆਂ ਦੁਆਰਾ ਨਵੀਆਂ ਵੋਟਾਂ ਬਣਾਉਣ ਅਤੇ ਵੋਟ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸੇ ਲੜੀ ਦੇ ਤਹਿਤ ਅੱਜ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਸਵੀਪ ਮਹਾਂਉਤਸਵ ਮਨਾਇਆ ਗਿਆ। , ਜਿਸ ਵਿੱਚ ਇਲਾਕੇ ਦੇ 8 ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਮਹਿੰਦੀ, ਪੋਸਟਰ ਮੇਕਿੰਗ , ਰੰਗੋਲੀ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ। ਜ਼ਿਨਾ ਨੂੰ ਮਾਣਯੋਗ ਡਿਪਟੀ ਕਮਿਸ਼ਨਰ ਵੱਲੋਂ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਇਨਾਮ 5100,2100ਅਤੇ 1100 ਰੂਪੈ ਦਿੱਤੇ ਜਾਣਗੇ ਅਤੇ ਹਰੇਕ ਭਾਗੀਦਾਰ ਦੇ ਖਾਤੇ ਵਿੱਚ 500 ਰੂਪੈ ਭੇਜੇ ਜਾਣਗੇ।ਇਸ ਦੌਰਾਨ ਹਾਜ਼ਰ ਵਿਦਿਆਰਥੀਆਂ ਨੂੰ ਈ.ਵੀ.ਐਮ. ਮਸ਼ੀਨਾਂ ਦੀ ਕਾਰਜ ਸ਼ੈਲੀ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਮੁਹੱਈਆਂ ਕਰਵਾਉਦੇ ਹੋਏ ਇਸ ਦਾ ਸਹੀ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਵੋਟਰ ਪ੍ਰਣ ਕਰਵਾਇਆ ਗਿਆ। ਇਸ ਮੌਕੇ ਸਹਾਇਕ ਨੋਡਲ ਅਫ਼ਸਰ ਜ਼ਿਲ੍ਹਾ ਸਵੀਪ ਟੀਮ ਗੂਰਦਾਸਪੁਰ ਗੁਰਮੀਤ ਸਿੰਘ ਭੋਮਾ, ਪਰਮਿੰਦਰ ਸਿੰਘ ਸੈਣੀ ਜ਼ਿਲ੍ਹਾ ਗਾਇਡੈਸ ਕਾਊਂਸਲਰ ,ਸਵੀਪ ਮੀਡੀਆ ਇੰਚਾਰਜ ਗਗਨਦੀਪ ਸਿੰਘ, ਪ੍ਰਿੰਸੀਪਲ ਡਾ. ਸੁਨੀਤਾ ਕੌਸ਼ਲ ਹਲਕਾ ਨੋਡਲ ਅਫ਼ਸਰ, ਪ੍ਰਿੰਸੀਪਲ ਤਜਿੰਦਰ ਸਿੰਘ ਵੋਹਰਾ , ਡਾ. ਗੁਰਦੀਪ ਸਿੰਘ, ਪ੍ਰੋ: ਕੁਲਵਿੰਦਰ ਸਿੰਘ , ਪ੍ਰੋ. ਸੁਖਪਾਲ ਕੌਰ, ਗੁਰਟੇਕ ਸਿੰਘ , ਦਿਨੇਸ਼ ਕੁਮਾਰ, ਪ੍ਰਵੀਨ ਕੁਮਾਰ, ਅਮਰਜੀਤ ਸਿੰਘ ਭਾਟੀਆ , ਪ੍ਰਿੰਸੀਪਲ ਅਸਿਸਟੈਟ ਡਾਇਰੈਕਟਰ ਤੇਜਿੰਦਰ ਸਿੰਘ, ਜਗਜੀਤ ਸਿੰਘ , ਪ੍ਰੋ: ਕੁਲਵਿੰਦਰ ਸਿੰਘ, ਦਲਜੀਤ ਸਿੰਘ, ਭੁਪਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਸੁਖਬੀਰਪਾਲ ਸਿੰਘ, ਜਸਪਾਲ ਸਿੰਘ, ਸੁਖਜਿੰਦਰ ਸਿੰਘ , ਕੁਲਵੰਤ ਕੌਰ, ਸਨਵਰੀ ਆਦਿ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments