spot_img
Homeਮਾਝਾਗੁਰਦਾਸਪੁਰਮਾਹਲ ਇਲੈਕਟਰੋਨਿਕ ਇਲੈਕਟਰੋਵਰਲਡ ਦੇ ਵੱਲੋਂ ਮਨਾਇਆ ਗਿਆ ਸਮੂਹ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ

ਮਾਹਲ ਇਲੈਕਟਰੋਨਿਕ ਇਲੈਕਟਰੋਵਰਲਡ ਦੇ ਵੱਲੋਂ ਮਨਾਇਆ ਗਿਆ ਸਮੂਹ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ

ਕਾਦੀਆਂ 22 ਦਸੰਬਰ (ਤਾਰੀ )–ਪ੍ਰੈਸ ਕਲੱਬ ਕਾਦੀਆਂ ਦੇ ਪ੍ਰਧਾਨ ਗੁਰਦਿਲਬਾਗ ਸਿੰਘ ਨੀਟਾ ਮਾਹਲ ਦੇ ਵੱਲੋਂ ਆਪਣੀ ਦੁਕਾਨ ਸਿਵਲ ਲਾਈਨ ਕਾਦੀਆਂ ਮਾਹਲ ਇਲੈਕਟਰੋਨਿਕ ਇਲੈਕਟਰੋਵਰਡ ਦੇ ਬਾਹਰ ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਅਤੇ ਸਮੂਹ ਚਮਕੌਰ ਸਾਹਿਬ ਦੇ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।ਜਿਸ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਰਭੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਸੰਗਤਾਂ ਦੇ ਵਿੱਚ ਗੁਰੂ ਜੀ ਦੇ ਨਾਂ ਦੇ ਅਤੁੱਟ ਲੰਗਰ ਵਰਤਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਨੀਟਾ ਮਾਹਲ ਨੇ ਦੱਸਿਆ ਕਿ ਸਮੂਹ ਸੰਗਤ ਦੇ ਸਹਿਯੋਗ ਨਾਲ ਅਤੇ ਮਾਹਲ ਪਰਿਵਾਰ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਤੇ ਸਮੂਹ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਦਿਹਾੜਾ ਮਨਾਇਆ ਗਿਆ । ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਇੱਕਜੁੱਟ ਹੋ ਕੇ ਮਿਲ ਜੁਲ ਕੇ ਰਹਿਣਾ ਚਾਹੀਦਾ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਤੇ ਸਮੂਹ ਸ਼ਹੀਦਾਂ ਦੀ ਸ਼ਹੀਦੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ। ਅਤੇ ਆਪਣੇ ਬੱਚਿਆਂ ਨੂੰ ਉਹਨਾਂ ਦੀ ਸ਼ਹੀਦੀਆਂ ਬਾਰੇ ਪ੍ਰੇਰਿਤ ਕਰਨਾ ਚਾਹੀਦਾ ਤਾਂ ਜੋ ਆਉਣ ਵਾਲੀ ਸਾਡੀ ਪੀੜੀ ਸਮੂਹ ਸ਼ਹੀਦਾਂ ਦੀ ਸ਼ਹੀਦੀ ਨੂੰ ਇਸੇ ਤਰ੍ਹਾਂ ਯਾਦ ਕਰਦੇ ਰਹਿਣ। ਅਤੇ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚਲਦੇ ਰਹਿਣ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਸੁਖਰਾਜ ਕੌਰ ਮਾਹਲ, ਪ੍ਰੈੱਸ ਕਲੱਬ ਕਾਦੀਆਂ ਦੇ ਪ੍ਰਧਾਨ ਗੁਰਦਿਲਬਾਗ ਸਿੰਘ ਨੀਟਾ ਮਾਹਲ, ਸਿਮੂ ਬਾਜਵਾ, ਜਗਰੂਪ ਸਿੰਘ ਜੇਪੀ, ਸਰਪੰਚ ਸਿਕੰਦਰ ਸਿੰਘ, ਗੁਰਭੇਜ ਸਿੰਘ ਰਿਆੜ ਢਪਈ, ਜੇਵਿਨਪ੍ਰਤਾਪ ਸਿੰਘ ਮਾਹਲ, ਗੁਰਸ਼ਬਦ ਕੋਰ ਮਾਹਲ , ਰੁਪਿੰਦਰ ਕੌਰ ਮਾਹਲ,ਗੁਰਮਨ ਸਿੰਘ,ਰਵਿੰਦਰ ਸਿੰਘ ਬੁਟਰ, ਮੈਥਿਓ ਨਾਹਰ ਮੱਤੀ, ਡਾ ਸੋਨੂੰ,ਹਰਬੀਰ ਸਿੰਘ, ਸੁੱਖਵਿੰਦਰ ਸਿੰਘ, ਕਰਨ ਅਤੇਪੁਰ, ਸਰਬਜੀਤ ਸਿੰਘ ਸ਼ੱਬਾ, ਚਾਚਾ ਸੋਨੂੰ, ਆਦਿ ਸੰਗਤਾ ਹਾਜਰ ਸਨ।

 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments