spot_img
Homeਮਾਝਾਗੁਰਦਾਸਪੁਰਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋ . ਵੱਲੋਂ 20 ਦਸੰਬਰ ਨੂੰ ਚੰਡੀਗੜ...

ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋ . ਵੱਲੋਂ 20 ਦਸੰਬਰ ਨੂੰ ਚੰਡੀਗੜ ਵਿਖੇ ਰੋਸ ਧਰਨਾ । ਘਰ ਘਰ ਸਿਹਤ ਸਹੂਲਤਾਂ ਦਾ ਕਰਨਗੇ ਪਰਦਾਫਾਸ

15 ਦਸੰਬਰ (ਸਲਾਮ ਤਾਰੀ)ਪੰਜਾਬ ਦੀ ਸਿਰਮੌਰ ਜਥੇਬੰਦੀ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋ.ਰਜਿ , ( ਸਿਹਤ ਵਿਭਾਗ ) ਵੱਲੋਂ 20 ਦਸੰਬਰ ਨੂੰ ਚੰਡੀਗੜ ਵਿਖੇ ਸਮੂਹ ਕੰਮਕਾਜ ਠੱਪ ਕਰਕੇ ਧਰਨਾ ਪ੍ਰਦਰਸ਼ਨ ਕੀਤੇ ਜਾਣ ਦਾ ਐਲਾਨ ਕੀਤਾ ਹੈ । ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਜਸਮੇਲ ਸਿੰਘ ਦਿਓਲ ਨੇ ਦੱਸਿਆ ਕਿ ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਕਰਨ ਲਈ ਸਰਕਾਰ ਦੋ ਸਾਲ ਤੋਂ ਲਾਰੇ ਹੀ ਲਗਾ ਰਹੀ ਸੀ ਹੁਣ ਤੇ ਸਿਤਮ ਦੀ ਗੱਲ ਹੈ ਕਿ ਪਹਿਲਾਂ ਤੋ ਦਿੱਤੀਆਂ ਸਹੂਲਤਾਂ ਖੋਹਣ ਤੇ ਤੁਲੀ ਹੋਈ ਹੈ ।ਜਿੱਥੇ ਸਰਕਾਰ ਘਰ ਘਰ ਸਿਹਤ ਸਹੂਲਤਾਂ ਦੇਣ ਲਈ ਆਮ ਆਦਮੀ ਕਲੀਨਿਕ ਖੋਲ ਰਹੀ ਹੈ ਅਤੇ ਘਰ ਬੈਠੇ ਸਹੂਲਤਾਂ ਦੇਣ ਲਈ ਪੋਰਟਲ ਜਾਰੀ ਕਰ ਰਹੀ ਹੈ ਉਥੇ ਹੀ ਆਮ ਲੋਕਾਂ ਦੀ ਸਹੂਲਤ ਲਈ ਸਿਹਤ ਵਿਭਾਗ ਵਿੱਚ 21 ਐੱਚ ਆਈ ਵੀ ਟੈਸਟਿੰਗ ਅਤੇ ਕਾਊਂਸਲਿੰਗ ਕੇਂਦਰ ਬੰਦ ਕਰਕੇ ਜਿੱਥੇ ਲੋਕਾਂ ਕੋਲੋਂ ਸਹੂਲਤ ਖੋਹੀ ਜਾ ਰਹੀ ਹੈ ਉਥੇ ਹੀ ਕਰਮਚਾਰੀਆਂ ਨੂੰ ਜਬਰਦਸਤੀ ਹੋਰ ਸੇਂਟਰਾਂ ਤੇ ਭੇਜਿਆ ਜਾ ਰਿਹਾ ਹਾਲਾਂਕਿ ਇਹਨਾਂ ਸੈਂਟਰਾਂ ਵਿੱਚੋਂ 10 ਸੈਂਟਰਾਂ ( ਚਮਕੌਰ ਸਹਿਬ , ਨੰਗਲ , ਖਮਾਣੋਂ , ਭੂੰਗਾ , ਘੁੱਦਾ . ਨਥਾਣਾ , ਲੰਬੀ , ਕਲਾਨੌਰ , ਅਹਿਮਦਗੜ ਅਤੇ ਜੈਤੋ ) ਉਪਰ ਹੀ ਪਿਛਲੇ ਛੇ ਮਹੀਨਿਆਂ ਵਿੱਚ 16000 ਤੋਂ ਜਿਆਦਾ ਜਨਰਲ ਅਤੇ 8214 ਗਰਭਵਤੀ ਮਹਿਲਾਵਾਂ ਦੇ ਟੈਸਟ ਹੋਏ ਜਿਸ ਵਿੱਚੋਂ 235 ਤੋਂ ਐੱਚ ਆਈ ਵੀ ਪਾਜਿਟਿਵ ਲੋਕਾਂ ਦਾ ਇਲਾਜ ਇਹਨਾਂ ਸੈਂਟਰਾਂ ਦੁਆਰਾ ਭੇਜ ਕੇ ਕਰਵਾਇਆ ਜਾ ਰਿਹਾ ਹੈ ਸੋ ਇਹਨਾਂ ਰੋਗੀਆਂ ਨਾਲ ਵੀ ਇੱਕ ਵੱਡਾ ਧੌਖਾ ਹੈ । ਸਿਫਟ ਕੀਤੇ ਜਾ ਰਹੇ ਸਟਾਫ ਵਿੱਚ ਜਿਆਦਾਤਰ ਫੀਮੇਲ ਸਟਾਫ਼ ਹੈ ਜਿਸਨੂੰ ਕਿਸੇ ਹੋਰ ਜਗਾ ਸਿਫਟ ਕਰਨ ਨਾਲ ਘਰ ਦੇ ਸਾਰੇ ਹਾਲਾਤ ਬੱਚਿਆਂ ਦੀ ਪੜਾਈ ਅਤੇ ਆਰਥਿਕਤਾ ਪ੍ਰਭਾਵਿਤ ਹੋਵੇਗੀ । ਇਸ ਸਮੇਂ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਗੁਰਜੰਟ ਸਿੰਘ ਕਿਹਾ ਵਿਭਾਗ ਵੱਲੋਂ ਅਜੇ ਤੱਕ ਮੁੱਢਲੀਆਂ ਸਹੂਲਤਾਂ ਜਿਵੇਂ ਬੀਮਾ , ਇਲਾਜ਼ ਅਤੇ ਈ ਪੀ ਐੱਫ ਆਦਿ ਵੀ ਲਾਗੂ ਨਹੀਂ ਕੀਤੇ ਗਏ ਭਾਵੇਂ ਇਸਦੀ ਸਹਿਮਤੀ ਕਈ ਵਾਰ ਦਿੱਤੀ ਜਾ ਚੁੱਕੀ ਹੈ । ਪ੍ਰਮੁੱਖ ਸਲਾਹਕਾਰ ਸ ਮਹਿੰਦਰ ਪਾਲ ਸਿੰਘ ਪਟਿਆਲਾ ਨੇ ਕਿਹਾ ਕਿ ਵਿਭਾਗ ਦੀ ਧੱਕੇਸ਼ਾਹੀ ਅਤੇ ਮੁਲਾਜਮ ਵਿਰੋਧੀ ਕਾਰਵਾਈਆਂ ਨੇ ਸਮੂਹ ਕਰਮਚਾਰੀਆਂ ਵਿੱਚ ਸਹਿਮ ਪੈਦਾ ਕਰ ਦਿੱਤਾ ਹੈ ਜਿਸ ਕਾਰਨ ਉਹਨਾਂ ਖਿਲਾਫ ਖੁੰਦਕਬਾਜੀ ਵਿੱਚ ਕਾਰਵਾਈਆਂ ਕਰਨ ਦੀ ਅੰਦਰਖਾਤੇ ਤਿਆਰੀ ਹੋ ਰਹੀ ਹੈ ਤਾਂਕਿ ਮੁਲਾਜਮਾਂ ਦੀ ਹੱਕ ਦੀ ਅਵਾਜ ਨੂੰ ਦਬਾਇਆ ਜਾ ਸਕੇ ਜਿਸਦਾ ਸਮੂਹ ਕਰਮਚਾਰੀ ਹੁਣ ਮੂੰਹ ਤੋੜਵਾਂ ਜਵਾਬ 20 ਦਸੰਬਰ ਨੂੰ ਦੇਣਗੇ । ਜਿਕਰਯੋਗ ਹੈ ਕਿ ਕਰਮਚਾਰੀ ਇਸ ਸੰਵੇਦਨਸ਼ੀਲ ਮੁੱਦੇ ਅਤੇ ਹੋਰ ਜਰੂਰੀ ਮੰਗਾਂ ਲਈ ਪਿਛਲੇ ਲੰਬੇ ਸਮੇਂ ਤੋਂ ਵਿਭਾਗ ਅਤੇ ਸਰਕਾਰ ਨੂੰ ਕਈ ਵਾਰ ਮੀਟਿੰਗ ਲਈ ਲਿਖ ਚੁੱਕੇ ਹਨ ਪ੍ਰੰਤੂ ਅਜੇ ਤੱਕ ਕੋਈ ਮੀਟਿੰਗ ਲਈ ਸਮਾਂ ਨਹੀਂ ਦਿੱਤਾ ਗਿਆ ਜਿਸਤੋਂ ਨਿਰਾਸ ਹੋ ਕੇ ਸਮੂਹ ਕਰਮਚਾਰੀਆਂ ਨੇ ਸਾਰਾ ਕੰਮ ਕਾਜ ਠੱਪ ਕਰਕੇ 20 ਦਸੰਬਰ ਨੂੰ ਸਰਕਾਰ ਅਤੇ ਵਿਭਾਗ ਦੀਆਂ ਧੱਕੂਦਾਹੀਆਂ ਮੁਲਾਜਮ ਮਾਰੂ ਨਤੀਆਂ ਖਿਲਾਫ ਹੈੱਡ ਆਫਿਸ PSAC 38 ਬੀ ਚੰਡੀਗੜ ਵਿਖੇ ਜਬਰਦਸਤ ਪ੍ਰਦਰਸ਼ਨ ਅਤੇ ਰੈਲੀ ਕੱਢਣ ਦਾ ਫੈਸਲਾ ਕੀਤਾ ਹੈ ਜਿਸਦੀ

ਸਾਰੀ ਜਿੰਮੇਵਾਰੀ ਸਰਕਾਰ ਅਤੇ ਵਿਭਾਗ ਦੀ ਹੋਵੇਗੀ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments