spot_img
Homeਖੇਡਕ੍ਰਿਕਟਸ਼ੁਭਮਨ ਗਿੱਲ ਨੇ ਬਾਬਰ ਆਜਮ ਨੂੰ ਛੱਡਿਆ ਪਿੱਛੇ, ਵਨਡੇ ‘ਚ ਨੰਬਰ-1 ਬੱਲੇਬਾਜ਼...

ਸ਼ੁਭਮਨ ਗਿੱਲ ਨੇ ਬਾਬਰ ਆਜਮ ਨੂੰ ਛੱਡਿਆ ਪਿੱਛੇ, ਵਨਡੇ ‘ਚ ਨੰਬਰ-1 ਬੱਲੇਬਾਜ਼ ਬਣਨ ਵਾਲੇ ਚੌਥੇ ਭਾਰਤੀ ਬਣੇ

ਸ਼ੁਭਮਨ ਗਿੱਲ ਆਈਸੀਸੀ ਦੀ ਵਨਡੇ ਰੈਂਕਿੰਗ ਵਿਚ ਦੁਨੀਆ ਦੇ ਨੰਬਰ-1 ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਬਾਬਰ ਆਜਮ ਨੂੰ ਪਿੱਛੇ ਛੱਡ ਕੇ ਇਹ ਉਪਲਬਧੀ ਹਾਸਲ ਕੀਤੀ ਹੈ। ਬਾਬਰ 951 ਦਿਨਾਂ ਤੱ ਨੰਬਰ-1 ‘ਤੇ ਰਹੇ।

ਗਿੱਲ 830 ਅੰਕਾਂ ਨਾਲ ਟੌਪ ‘ਤੇ ਪਹੁੰਚੇ। ਦੂਜੇ ਪਾਸੇ ਬਾਬਰ ਆਜਮ 824 ਅੰਕਾਂ ਨਾਲ ਦੂਜੇ ਸਥਾਨ ‘ਤੇ ਹਨ। ਕਵਿੰਟਨ ਡੀ ਕਾਕ 771 ਅੰਕਾਂ ਨਾਲ ਤੀਜੇ ਨੰਬਰ ‘ਤੇ ਹਨ। ਵਿਰਾਟ ਕੋਹਲੀ ਚੌਥੇ ਸਥਾਨ ‘ਤੇ ਪਹੁੰਚ ਗਏ ਹਨ।

ਗਿੱਲ ਨੂੰ ਸ਼੍ਰੀਲੰਕਾ ਖਿਲਾਫ ਖੇਡੀ 92 ਦੌੜਾਂ ਦੀ ਪਾਰੀ ਦਾ ਫਾਇਦਾ ਮਿਲਿਆ ਹੈ। ਉਨ੍ਹਾਂ ਨੇ 92 ਗੇਂਦਾਂ ਦਾ ਸਾਹਮਣਾ ਕਰਕੇ 100 ਦੀ ਸਟ੍ਰਾਈਕ ਰੇਟ ‘ਤੇ 92 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਆਪਣੀ ਪਾਰੀ ਵਿਚ 11 ਚੌਕੇ ਤੇ 2 ਛੱਕੇ ਲਗਾਏ ਸਨ। ਵਿਰਾਟ ਕੋਹਲੀ ਪਿਛਲੇ ਹਫਤੇ 7ਵੇਂ ਸਥਾਨ ‘ਤੇ ਸਨ। ਉਨ੍ਹਾਂ ਨੂੰ ਵਰਲਡ ਕੱਪ ਵਿਚ ਸਾਊਥ ਅਫਰੀਕਾ ਖਿਲਾਫ 101 ਦੌੜਾਂ ਦੀ ਖੇਡੀ ਗਈ ਪਾਰੀ ਦਾ ਫਾਇਦਾ ਮਿਲਿਆ ਤੇ ਉਹ ਤਿੰਨ ਰੈਂਕ ਦੀ ਛਲਾਂਗ ਲਗਾ ਕੇ 770 ਅੰਕਾਂ ਨਾਲ ਚੌਥੇ ਸਥਾਨ ‘ਤੇ ਪਹੁੰਚ ਗਏ ਹਨ।

ਗੇਂਦਬਾਜ਼ਾਂ ਵਿਚ ਮੁਹੰਮਦ ਸਿਰਾਜ ਵੀ ਟੌਪ ‘ਤੇ ਪਹੁੰਚ ਗਏ ਹਨ। ਪਿਛਲੇ ਹਫਤੇ ਜਾਰੀ ਰੈਂਕਿੰਗ ਵਿਚ ਪਾਕਿਸਤਾਨ ਗੇਂਦਬਾਜ਼ ਸ਼ਾਹੀਨ ਅਫਰੀਦੀ ਟੌਪ ‘ਤੇ ਸਨ। ਸਿਰਾਜ ਨੇ ਪਿਛਲੇ ਹਫਤੇ ਦੀ ਰੈਂਕਿੰਗ ਦੇ ਬਾਅਦ ਖੇਡੇ ਗਏ ਮੈਚ ਵਿਚ ਸਾਊਥ ਅਫਰੀਕਾ ਖਿਲਾਫ 1 ਤੇ ਸ਼੍ਰੀਲੰਕਾ ਖਿਲਾਫ 3 ਵਿਕਟਾਂ ਲਈਆਂ। ਸਿਰਾਜ ਨੂੰ 2 ਸਥਾਨ ਦਾ ਫਾਇਦਾ ਮਿਲਿਆ ਹੈ। ਪਿਛਲੇ ਹਫਤੇ ਜਾਰੀ ਰੈਂਕਿੰਗ ਵਿਚ ਉਹ ਤੀਜੇ ਸਥਾਨ ‘ਤੇ ਹਨ।

ਸਿਰਾਜ ਦੇ ਇਲਾਵਾ ਤਾਜ਼ਾ ਵਰਲਡ ਰੈਂਕਿੰਗ ਵਿਚ ਭਾਰਤ ਵੱਲੋਂ ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ੰਮੀ ਟੌਪ-10 ਵਿਚ ਆਪਣੀ ਥਾਂ ਬਣਾਏ ਹੋਏ ਹਨ। ਕੁਲਦੀਪ ਯਾਦਵ ਨੂੰ ਤਿੰਨ ਸਥਾਨ ਦਾ ਫਾਇਦਾ ਹੋਇਆ। ਉਹ 7ਵੇਂ ਸਥਾਨ ਤੋਂ ਚੌਥੇ ਸਥਾਨ ‘ਤੇ ਪਹੁੰਚ ਗਏ ਜਦੋਂ ਕਿ ਜਸਪ੍ਰੀਤ ਬੁਮਰਾਹ 8ਵੇਂ ਤੇ ਮੁਹੰਮਦ ਸ਼ੰਮੀ 10ਵੇਂ ਸਥਾਨ ‘ਤੇ ਹਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments