spot_img
HomeEnglishਸਰਜਨ ਡਾਕਟਰ ਹਰਭਜਨ ਰਾਮ ਮਾਂਡੀ ਵੱਲੋਂ ਸੀ ਐਚ ਸੀ ਭਾਮ ਅਤੇ ਆਮ...

ਸਰਜਨ ਡਾਕਟਰ ਹਰਭਜਨ ਰਾਮ ਮਾਂਡੀ ਵੱਲੋਂ ਸੀ ਐਚ ਸੀ ਭਾਮ ਅਤੇ ਆਮ ਆਦਮੀ ਕਲੀਨਿਕ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਕੀਤਾ ਦੌਰਾ

ਕਾਦੀਆ 18 ਅਪ੍ਰੈਲ- (ਸਲਾਮ ਤਾਰੀ)ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਵੱਲੋਂ ਸੀ ਐਚ ਸੀ ਭਾਮ ਅਤੇ ਆਮ ਆਦਮੀ ਕਲੀਨਿਕ ਸ਼੍ਰੀ ਹਰਗੋਬਿੰਦਪੁਰ ਸਾਹਿਬ ਦਾ ਦੌਰਾ ਕੀਤਾ ਗਿਆ ਜਿਥੇ ਉਹਨਾਂ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਮੌਕੇ ਤੇ ਸਟਾਫ ਨਾਲ ਗੱਲ ਬਾਤ ਕੀਤੀ, ਓਟ ਕਲੀਨਿਕ , ਡਿਸਪੈਂਸਰੀ ਵਿਖੇ ਦਵਾਈਆਂ ਦੇ ਸਟਾਕ ਅਤੇ ਹਸਪਤਾਲ ਦੀ ਸਾਫ ਸਫਾਈ ਬਾਰੇ ਨਿਰਦੇਸ਼ ਜਾਰੀ ਕੀਤੇ।

ਨਾਲ ਹੀ ਓਹਨਾ ਅਤੇ ਐਸ ਐਮ ਓ ਭਾਮ ਡਾਕਟਰ ਜਤਿੰਦਰ ਭਾਟੀਆ ਵਲੋਂ ਉਸਾਰੀ ਅਧੀਨ ਚਲ ਰਹੇ ਮੋਹੱਲਾ ਕਲੀਨਿਕ ਕੰਡੀਲਾ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ। ਅਤੇ ਸੀ ਐਚ ਸੀ ਭਾਮ ਵਿਖੇ ਸਟਾਫ ਪੁਜੀਸ਼ਨ ,ਲੋੜੀਂਦੇ ਕੰਮ ਬਾਰੇ ਚਰਚਾ ਕੀਤੀ। ਮੌਕੇ ਤੇ ਬੋਲਦਿਆਂ ਸਿਵਲ ਸਰਜਨ ਡਾਕਟਰ ਹਰਭਜਨ ਰਾਮ ਮਾਂਡੀ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਮੁੱਖ ਉਦੇਸ਼ ਲੋਕਾਂ ਨੂੰ ਮੁਢਲੀ ਸਿਹਤ ਸੁਰੱਖਿਆ ਪ੍ਰਦਾਨ ਕਰਨਾ ਹੈ, ਲੋਕਾਂ ਨੂੰ ਸਿਹਤ ਸਕੀਮਾਂ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਲੋਕ ਇਸਦਾ ਲਾਹਾ ਲੈ ਸਕਣ। ਇਸੇ ਲਈ ਪਿੰਡ ਪੱਧਰ ਤੇ ਮੋਹੱਲਾ ਕਲੀਨਿਕ ਅਤੇ ਹੈਲਥ ਵੇਲਨੇਸ ਸੈਂਟਰ ਖੁੱਲੇ ਹੋਏ ਹਨ ਜਿਥੋਂ ਸਿਹਤ ਸਹੂਲਤਾਂ ਦਾ ਲਾਹਾ ਲਿਆ ਜਾ ਸਕਦਾ ਹੈ। ਇਸ ਮੌਕੇ ਤੇ ਸਿਵਲ ਸਰਜਨ ਡਾਕਟਰ ਹਰਭਜਨ ਰਾਮ ਮਾਂਡੀ ,ਐਸ ਐਮ ਓ ਡਾਕਟਰ ਜਤਿੰਦਰ ਭਾਟੀਆ, ਡਾਕਟਰ ਰਮਨੀਤ, ਬੀ ਈ ਈ ਸੁਰਿੰਦਰ ਕੌਰ, ਜਸਵਿੰਦਰ ਕੌਰ ਨਰਸਿੰਗ ਸਿਸਟਰ, ਮਨਜੋਤ ਕੌਰ ਫਾਰਮੇਸੀ, ਗੁਰਜੀਤ ਸਿੰਘ ਫਾਰਮੇਸੀ ਅਫਸਰ ਆਦਿ ਮੌਜੂਦ ਰਹੇ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments