spot_img
Homeਮਾਝਾਗੁਰਦਾਸਪੁਰਸੀ ਐਚ ਸੀ ਭਾਮ ਵਿਖੇ ਲਿੰਗ ਅਨੁਪਾਤ ਵਿਚ ਸੁਧਾਰ ਕਰਨ ਹਿਤ ਫੀਲਡ...

ਸੀ ਐਚ ਸੀ ਭਾਮ ਵਿਖੇ ਲਿੰਗ ਅਨੁਪਾਤ ਵਿਚ ਸੁਧਾਰ ਕਰਨ ਹਿਤ ਫੀਲਡ ਸਟਾਫ ਨਾਲ ਜਾਗਰੂਕਤਾ ਲੈਕਚਰ ਕੀਤਾ ਗਿਆ

 

21ਅਪ੍ਰੈਲ ,ਹਰਚੋਵਾਲ( ਸਲਾਮ ਤਾਰੀ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਭਾਟੀਆ ਦੀ ਯੋਗ ਅਗਵਾਈ ਹੇਠ ਸੀ ਐਚ ਸੀ ਭਾਮ ਵਿਖੇ ਲਿੰਗ ਅਨੁਪਾਤ ਵਿਚ ਸੁਧਾਰ ਕਰਨ ਹਿਤ ਫੀਲਡ ਸਟਾਫ ਨਾਲ ਜਾਗਰੂਕਤਾ ਲੈਕਚਰ ਕੀਤਾ ਗਿਆ। ਜਿੱਥੇ ਪੀਸੀ ਪੀਐਨਡੀਟੀ ਐਕਟ ਅਧੀਨ ਲਿੰਗ ਅਨੁਪਾਤ ਵਿਚ ਸੁਧਾਰ ਕਰਨ ਹਿਤ ਮੀਸਿੰਗ ਗਰਲ ਚਾਈਲਡ ਦਿਵਸ ਮਨਾਇਆ ਗਿਆ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਜਨਮ ਦਰ ਦਾ ਅਨੁਪਾਤ ਘੱਟ ਹੋ ਰਿਹਾ ਹੈ ਜਿਸ ਨੂੰ ਸੁਧਾਰਨ ਦੀ ਲੋੜ ਹੈ। ਕੁੜੀਆਂ ਦੀ ਜਨਮ ਦਰ ਨੂੰ ਵਧਾਉਣ ਲਈ ਜਰੂਰੀ ਹੈ ਕਿ ਪੀਸੀਪੀਐਨਡੀਟੀ ਐਕਟ ਦੀ ਸਖਤੀ ਨਾਲ ਪਾਲਨਾ ਹੋਵੇ। ਜੇਕਰ ਕੋਈ ਅਲਟਰਾਸਾਉਂਡ ਸਕੈਨ ਸੈਂਟਰ ਨਿਯਮਾਂ ਦੇ ਉਲਟ ਲਿੰਗ ਨਿਰਧਾਰਨ ਟੈਸਟ ਕਰਦਾ ਹੈ ਕਿ ਤਾਂ ਉਸਦੀ ਸੂਚਨਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦਿਤੀ ਜਾਵੇ। ਸੂਚਨਾ ਦੇਣ ਵਾਲੇ ਦੀ ਜਾਣਕਾਰੀ ਗੁਪਤ ਰਖਦੇ ਹੌਏ ਸਬੰਧਤ ਸਕੈਨ ਸੈਂਟਰ ਖਿਲਾਫ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਕੁੜੀਆਂ ਦੀ ਜਨਮ ਦਰ ਨੂੰ ਵਧਾਉਣ ਲਈ ਸਿਹਤ ਸਟਾਫ ਏਐਨਸੀ ਡੇ ਤਹਿਤ ਗਤੀਵਿਧੀਆਂ ਕਰਨ। ਸਿਹਤ ਸੰਸਥਾ ਵਿਚ ਬੇਟੀ ਦੇ ਜਨਮ ਤੇ ਬੇਟੀ ਜਨਮੋਤਸਵ ਤਹਿਤ ਜਸ਼ਨ ਵਜੋ ਮਨਾਇਆ ਜਾਵੇ। ਜਿਹੜੇ ਪਿੰਡਾਂ ਦੀ ਬਚੀ ਜਨਮ ਦਰ ਘਟ ਹੈ ਉਥੇ ਲੋਕਾਂ ਨੂੰ ਜਾਗਰੁਕ ਕਰਨ ਲਈ ਗਤੀਵਿਧੀਆਂ ਕੀਤੀਆਂ ਜਾਣ। ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ, ਐਲ ਐਚ ਵੀ ਹਰਭਜਨ ਕੌਰ, ਕਿਰਪਾਲ ਕੌਰ, ਆਈ ਏ ਨਰਿੰਦਰ ਸਿੰਘ, ਬੀ ਐਸ ਏ ਗਗਨਦੀਪ ਕੌਰ, ਸੀ ਐਚ ਓ ਕੋਮਲ, ਸੀ ਐਚ ਓ ਤੇਜਦੀਪ, ਸੀ ਐਚ ਓ ਹਰਮਨ,ਸੀ ਐਚ ਓ ਹਰਲਵਲੀਨ, ਸੀ ਐਚ ਓ ਰਾਜਬੀਰ, ਨਵਦੀਪ ਸੀ ਐਚ ਓ ਸਮੂਹ ਸੀ ਐਚ ਓ, ਸਮੂਹ ਏ ਐਨ ਐਮ ਆਦਿ ਹਾਜਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments