spot_img
Homeਮਾਝਾਗੁਰਦਾਸਪੁਰਏ ਐਸ ਆਈ ਨੂੰ ਪੰਜਾਬ ਪੁਲੀਸ ਦੀ ਟੁਕੜੀ ਨੇ ਅੰਤਿਮ ਸੰਸਕਾਰ ਮੌਕੇ...

ਏ ਐਸ ਆਈ ਨੂੰ ਪੰਜਾਬ ਪੁਲੀਸ ਦੀ ਟੁਕੜੀ ਨੇ ਅੰਤਿਮ ਸੰਸਕਾਰ ਮੌਕੇ ਸਲਾਮੀ ਦਿੱਤੀ

ਕਾਦੀਆਂ/13 ਮਾਰਚ (ਸਲਾਮ ਤਾਰੀ)
ਸੀ ਆਈ ਡੀ ਵਿਭਾਗ ਕਾਦੀਆਂ ‘ਚ ਬਤੌਰ ਏ ਐਸ ਆਈ ਦੇ ਪਦ ਤੇ ਤੈਨਾਤ ਸੁਭਾਸ਼ ਚੰਦਰ ਜਿਨ੍ਹਾਂ ਦਾ ਬੀਤੀ ਰਾਤ ਸੜਕ ਹਾਦਸੇ ‘ਚ ਦੇਹਾਂਤ ਹੋ ਗਿਆ ਸੀ ਉਨ੍ਹਾਂ ਦਾ ਅੰਤਿਮ ਸੰਸਕਾਰ ਦੁਪਹਿਰ ਬਾਅਦ ਕਰ ਦਿੱਤਾ ਗਿਆ। ਪੰਜਾਬ ਪੁਲੀਸ ਦੀ ਇੱਕ ਟੁਕੜੀ ਨੇ ਆਪਣੇ ਹਥਿਆਰ ਉਲਟੇ ਕਰ ਕੇ ਨਮ ਅੱਖਾਂ ਨਾਲ ਸਲਾਮੀ ਦਿੱਤੀ।

ਇਸ ਮੌਕੇ ਤੇ ਮੈਡਮ ਪਲਵਿੰਦਰ ਕੌਰ ਡੀ ਐਸ ਪੀ ਸੀ ਆਈ ਡੀ ਵਿਭਾਗ, ਸ਼੍ਰੀ ਸੁਖਰਾਜ ਸਿੰਘ ਐਸ ਐਚ ੳ ਥਾਣਾ ਕਾਦੀਆਂ, ਇੰਸਪੈਕਟਰ ਵਰਿੰਦਰ ਕੁਮਾਰ, ਹਰਬੀਰ ਸਿੰਘ, ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ ਇੰਚਾਰਜ ਸੀ ਆਈ ਡੀ ਵਿਭਾਗ ਕਾਦੀਆਂ, ਸਵਿੰਦਰ ਸਿੰਘ, ਅਜੇ, ਸੁਖਜਿੰਦਰ ਸਿੰਘ, ਨਿਰਮਲ ਸਿੰਘ, ਨਗਰ ਕੌਂਸਲ ਕਾਦੀਆਂ ਦੇ ਸਾਬਕਾ ਪ੍ਰਧਾਨ ਨਰਿੰਦਰ ਕੁਮਾਰ ਭਾਟੀਆ, ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਅਤੇ ਅਕਾਲੀ ਦਲ (ਬਾਦਲ) ਦੇ ਸੀਨੀਅਰ ਨੇਤਾ ਜਰਨੈਲ ਸਿੰਘ ਮਾਹਲ, ਕਾਂਗਰਸੀ ਆਗੂ ਜੋਗਿੰਦਰਪਾਲ ਨੰਦੂ, ਸੁਰਿੰਦਰ ਕੁਮਾਰ ਛਾਬੜਾ ਸਮੇਤ ਅਨੇਕ ਉੱਘੀ ਸ਼ਖ਼ਸੀਅਤਾਂ ਮੌਜੂਦ ਸਨ। ਅੰਤਿਮ ਸੰਸਕਾਰ ਵੇਲੇ ਵੱਡੀ ਤਾਦਾਦ ‘ਚ ਸ਼ਹਿਰ ਵਾਸੀ ਮੌਜੂਦ ਸਨ। ਮਿਰਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਬੇਟਾ ਅਤੇ ਬੇਟੀ ਯਾਦਗਾਰ ਛੱਡ ਗਿਆ ਹੈ। ਕੁੱਝ ਹੀ ਸਮਾਂ ਪਹਿਲਾਂ ਉਸ ਦਾ ਬੇਟਾ ਵਿਦੇਸ਼ ਚਲਾ ਗਿਆ ਸੀ।
ਫ਼ੋਟੋ: ਐਸ ਐਚ ੳ ਕਾਦੀਆਂ ਸ਼੍ਰੀ ਸੁਖਰਾਜ ਸਿੰਘ ਮਿਰਤਕ ਸੁਭਾਸ਼ ਚੰਦਰ ਨੂੰ ਸਲਾਮੀ ਦਿੰਦੇ ਹੋਏ
2) ਸੀ ਆਈ ਡੀ ਵਿਭਾਗ ਦੇ ਇੰਸਪੈਕਟਰ ਵਰਿੰਦਰ ਕੁਮਾਰ ਸਲਾਮੀ ਦਿੰਦੇ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments