ਬਟਾਲਾ, 24 ਫਰਵਰੀ (ਸਲਾਮ ਤਾਰੀ) ਐਸ.ਆਈ ਸੁਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਬਟਾਲਾ ਨੇ ਦੱਸਿਆ ਕਿ ਬੀਤੀ 15 ਫਰਵਰੀ 2023 ਨੂੰ ਸ਼ਾਮ ਰਜੇਸ਼ ਤ੍ਰੇਹਨ ਪੁੱਤਰ ਪ੍ਰੇਮ ਪ੍ਰਕਾਸ਼ ਤ੍ਰੇਹਨ ਵਾਸੀ ਨਿਊ ਧਰਮਪੁਰਾ ਕਲੋਨੀ ਬਟਾਲਾ ਦੇ ਘਰ ਨਾ ਮਲੂਮ ਵਿਅਕਤੀ ਵੱਲੋਂ ਦਾਖਲ ਹੋ ਕੇ ਬੈਡ ਰੂਮ ਦਾ ਸ਼ੀਸ਼ਾ ਤੋੜ ਕੇ ਅਲਮਾਰੀ ਵਿਚੋਂ ਰਜੇਸ਼ ਤ੍ਰੇਹਨ ਮਾਤਾ ਦੀਆਂ ਦੋ ਸੋਨੇ ਦੀਆਂ ਵੰਗਾ, ਪਤਨੀ ਦੀਆਂ ਦੋ ਸੋਨੇ ਦੀਆਂ ਵੰਗਾਂ ਇਕ ਸੋਨੇ ਦੀ ਚੈਨੀ ਕੁੱਲ 13 ਤੋਲੇ ਸੋਨਾ ਨਾ ਮਲੂਮ ਵਿਅਕਤੀ ਵੱਲੋਂ ਚੋਰੀ ਕਰ ਲਿਆ ਗਿਆ ਸੀ। ਜਿਸ ਤੇ ਮੁਕੱਦਮਾ ਨੰਬਰ 31 ਮਿਤੀ 16 ਫਰਵਰੀ 2023 ਰਜੇਸ਼ ਤ੍ਰੇਹਨ ਦੇ ਬਿਆਨ ਪਰ ਦਰਜ ਰਜਿਸਟਰ ਹੋਇਆ ਸੀ।
ਜਿਸ ਤੇ ਐਸ.ਐਸ.ਪੀ ਬਟਾਲਾ ਮਿਸ ਅਸ਼ਵਨੀ ਗੋਟਿਆਲ ਆਈ.ਪੀ.ਐੱਸ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਐਸ.ਪੀ.ਡੀ. ਬਟਾਲਾ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਅਤੇ ਸ਼੍ਰੀ ਲਲਿਤ ਸ਼ਰਮਾਂ ਡੀ.ਐਸ. ਪੀ. ਸਿਟੀ ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ ਏ.ਐਸ.ਆਈ. ਇਕਬਾਲ ਸਿੰਘ ਥਾਣਾ ਸਿਟੀ ਬਟਾਲਾ ਵੱਲੋਂ ਦੋਸ਼ੀ ਲਾਲੀ ਮਸੀਹ ਪੁੱਤਰ ਯੂਨਸ ਮਸੀਹ ਵਾਸੀ ਈਸਾ ਨਗਰ ਬਟਾਲਾ ਨੂੰ 22 ਫਰਵਰੀ 2023 ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਉਕਤ ਸੋਨੇ ਦੇ ਗਹਿਣੇ ਬ੍ਰਾਮਦ ਕਰਕੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਦਾ 03 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਸ ਪਾਸੋਂ ਹੋਰ ਵੀ ਚੋਰੀ ਦੀਆਂ ਵਾਰਦਾਤਾ ਸਬੰਧੀ ਪੁੱਛ ਗਿੱਛ ਕੀਤੀ ਜਾ ਰਹੀ ਹੈ। ਜਿਸ ਪਾਸੋਂ ਹੋਰ ਵਾਰਦਾਤਾ ਟਰੇਸ ਹੋਣ ਦੀ ਸੰਭਾਵਨਾ ਹੈ। ਬ੍ਰਾਮਦਗੀ 04 ਸੋਨੇ ਦੀਆਂ ਵੰਗਾ ਇਕ ਸੋਨੇ ਸੀ ਚੈਨ (ਕਰੀਬ 13 ਤੋਲੇ ਸੋਨਾ)