spot_img
Homeਮਾਲਵਾਜਗਰਾਓਂਕਾਂਗਰਸ ਦਾ ਹੱਥ ਠੋਕਾ ਬਣਕੇ ਕੰਮ ਕਰ ਰਿਹੈ ਜਗਰਾਉਂ ਦਾ ਐਸ.ਡੀ.ਐਮ.-ਬੀਬੀ ਮਾਣੂੰਕੇ

ਕਾਂਗਰਸ ਦਾ ਹੱਥ ਠੋਕਾ ਬਣਕੇ ਕੰਮ ਕਰ ਰਿਹੈ ਜਗਰਾਉਂ ਦਾ ਐਸ.ਡੀ.ਐਮ.-ਬੀਬੀ ਮਾਣੂੰਕੇ

ਜਗਰਾਉ 2 ਜੁਲਾਈ (ਰਛਪਾਲ ਸ਼ਿੰਘ ਸ਼ੇਰਪੁਰੀ )ਸਫ਼ਾਈ ਕਰਮਚਾਰੀਆਂ, ਮੁਲਾਜ਼ਮਾਂ, ਅਤੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਲੱਗ ਰਹੇ ਧਰਨਿਆਂ ਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਉਪ ਨੇਤਾ ਵਿਰੋਧੀ ਧਿਰ ਨੇ ਐਸ.ਡੀ.ਐਮ. ਜਗਰਾਉਂ ਨਰਿੰਦਰਪਾਲ ਸਿੰਘ ਧਾਲੀਵਾਲ ਨੂੰ ਆਪਣੇ ਕੰਪਲੈਕਸ ਵਿੱਚ ਹਲਕੇ ਦੇ ਸਾਰੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਮੀਟਿੰਗ ਕਰਨ ਲਈ ਕਿਹਾ ਗਿਆ ਸੀ, ਪਰੰਤੂ ਅੱਜ ਜਦੋਂ ਵਿਧਾਇਕਾ ਮਾਣੂੰਕੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਤਾਂ ਐਸ.ਡੀ.ਐਮ. ਤੇ ਤਹਿਸੀਲਦਾਰਾਂ ਤੋਂ ਬਿਨਾਂ ਹੋਰ ਕੋਈ ਵੀ ਅਧਿਕਾਰੀ ਹਾਜ਼ਰ ਨਹੀਂ ਸੀ।

ਜਿਸ ਤੇ ਤਲਖੀ ਲੈਂਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਐਸ.ਡੀ.ਐਮ. ਦਫਤਰ ਵੱਲੋਂ ਅਧਿਕਾਰੀਆਂ ਨੂੰ ਇਹ ਕਹਿਕੇ ਰੋਕਿਆ ਗਿਆ ਕਿ ਮੀਟਿੰਗ ਤਾਂ ਰੱਦ ਹੋ ਗਈ ਹੈ, ਜਦੋਂ ਕਿ ਐਸ.ਡੀ.ਐਮ. ਖੁਦ ਨਹੀਂ ਸੀ ਚਾਹੁੰਦਾ ਕਿ ਹਲਕਾ ਵਿਧਾਇਕ ਦੀ ਅਗਵਾਈ ਵਿੱਚ ਇਹ ਮੀਟਿੰਗ ਹੋਵੇ। ਕਿਉਂਕਿ ਇਸ ਮੀਟਿੰਗ ਵਿੱਚ ਬੀਬੀ ਮਾਣੂੰਕੇ ਵੱਲੋਂ ਵਿਰੋਧੀ ਧਿਰ ਦੇ ਉਪ ਨੇਤਾ ਹੋਣ ਦੀ ਹੈਸੀਅਤ ਵਿੱਚ ਆਪਣਾ ਫ਼ਰਜ਼ ਸਮਝਦੇ ਹੋਏ ਸਫ਼ਾਈ ਕਰਮਚਾਰੀਆਂ, ਮੁਲਾਜ਼ਮਾਂ, ਅਤੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਵਾਉਣ ਲਈ ਨੁਕਤੇ ਇਕੱਠੇ ਕਰਨੇ ਸਨ ਅਤੇ ਸ਼ਹਿਰ ਤੇ ਪਿੰਡਾਂ ਦੀਆਂ ਹੋਰ ਸਮੱਸਿਆਵਾਂ ਜਿਵੇਂ ਸ਼ਹਿਰ ਦੇ ਕਮਲ ਚੌਂਕ ਵਿੱਚੋਂ ਪਾਣੀ ਦੀ ਨਿਕਾਸੀ, ਪੀਣ ਵਾਲੇ ਗੰਦੇ ਪਾਣੀ ਦੀ ਸਮੱਸਿਆ, ਪਾਣੀ ਦੀ ਲੀਕੇਜ, ਪਾਣੀ ਵਾਲੀਆਂ ਟੈਂਕੀਆਂ ਦੀ ਸਫਾਈ, ਆਵਾਜਾਈ ਦੀ ਸਮੱਸਿਆ, ਬਿਜਲੀ ਦੀਆਂ ਸ਼ਿਕਾਇਤਾਂ ਤੇ ਬਿਜਲੀ ਸਮੱਸਿਆ, ਨੈਸ਼ਨਲ ਚਾਈਲਡ ਲੇਬਰ ਪ੍ਰੋਜੈਕਟ ਸਕੀਮਾਂ, ਸੈਲਫ਼ ਡਿਫੈਂਸ ਟ੍ਰੇਨਿੰਗ ਗਰਾਂਟ ਸਕੀਮਾਂ, ਬਾਲ ਪ੍ਰਤਿਭਾ ਮੇਲੇ, ਬੁਢਾਪਾ ਪੈਨਸ਼ਨਾਂ, ਬੱਚਿਆਂ ਲਈ ਆਰਥਿਕ ਸਹਾਇਤਾ ਸਕੀਮਾਂ, ਕੀੜੇਮਾਰ ਦਵਾਈਆਂ, ਖਾਦਾਂ ਤੇ ਬੀਜ਼ਾਂ, ਪਿੰਡਾਂ ਦੇ ਖੇਡ ਪਾਰਕਾਂ ਤੇ ਗਰਾਉਡਾਂ, ਪ੍ਰਧਾਨ ਮੰਤਰੀ ਅਵਾਸ ਯੋਜਨਾਂ, ਵੋਕੇਸ਼ਨਲ ਲੈਬਾਂ, ਸ਼ਹਿਰ ਵਿੱਚ ਡਾ:ਭੀਮ ਰਾਓ ਅੰਬੇਡਕਰ ਦਾ ਚੌਂਕ ਤੇ ਬੁੱਤ ਸਥਾਪਿਤ ਕਰਨਾ, ਪਹਿਲੀ ਮਹਿਲਾ ਅਧਿਆਪਕਾ ਸਵਿੱਤਰੀ ਬਾਈ ਫੂਲੇ ਯਾਦਕਾਰੀ ਲਾਇਬ੍ਰੇਰੀ ਬਨਾਉਣਾ, ਸੜਕਾਂ ਤੇ ਟੈਂਡਰਾਂ ਵਿੱਚ ਹੋਏ ਘਪਲੇ ਆਦਿ ਹੋਰ ਕਈ ਪ੍ਰਕਾਰ ਦੇ 53 ਮਸਲੇ ਵਿਚਾਰਨੇ ਸਨ।

ਇਸ ਮੀਟਿੰਗ ਵਿੱਚ ਘਪਲਿਆਂ ਦਾ ਮੁੱਦਾ ਵੀ ਉਠਣਾ ਸੀ ਤੇ ਜਿਸ ਸਮੇਂ ਘਪਲੇ ਹੋਏ ਉਸ ਸਮੇਂ ਨਗਰ ਕੌਂਸਲ ਦਾ ਚਾਰਜ ਐਸ.ਡੀ.ਐਮ.ਕੋਲ ਸੀ। ਇਸ ਲਈ ਐਸ.ਡੀ.ਐਮ. ਨਰਿੰਦਰਪਾਲ ਸਿੰਘ ਨੇ ਕਾਂਗਰਸ ਸਰਕਾਰ ਦਾ ਹੱਥ ਠੋਕਾ ਬਣਕੇ ਸਥਾਨਿਕ ਐਮ.ਐਲ.ਏ. ਵਿਰੋਧੀ ਧਿਰ ਦਾ ਹੋਣ ਕਰਕੇ ਇਹ ਮੀਟਿੰਗ ਨਹੀਂ ਹੋਣ ਦਿੱਤੀ, ਜਦੋਂ ਕਿ ਇਸ ਮੀਟਿੰਗ ਲੋਕਾਂ ਦੀਆਂ ਹੋਰ ਬਹੁਤ ਸਾਰੀਆਂ ਮੁੱਖ ਮੰਗਾਂ ਦਾ ਹੱਲ ਵੀ ਕੀਤਾ ਜਾਣਾ ਸੀ। ਬੀਬੀ ਮਾਣੂੰਕੇ ਨੇ ਆਖਿਆ ਕਿ ਐਸ.ਡੀ.ਐਮ. ਜਗਰਾਉਂ ਨਰਿੰਦਰਪਾਲ ਸਿੰਘ ਧਾਲੀਵਾਲ ਵਿਰੁੱਧ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਮਾਨਯੋਗ ਗਵਰਨਰ ਪੰਜਾਬ ਨੂੰ ਕਾਰਵਾਈ ਕਰਨ ਲਈ ਲਿਖ ਦਿੱਤਾ ਗਿਆ ਹੈ ਅਤੇ ਕਾਂਗਰਸੀਆਂ ਦੇ ਹੱਥਾਂ ਦੀ ਕੱਠਪੁਤਲੀ ਬਣਕੇ ਕੰਮ ਕਰਨ ਵਾਲੇ ਇਸ ਹੰਕਾਰੀ ਐਸ.ਡੀ.ਐਮ. ਦੀ ਕਾਰਗੁਜ਼ਾਰੀ ਦਾ ਮੁੱਦਾ ਵਿਧਾਨ ਸਭਾ ਵਿੱਚ ਵੀ ਚੁੱਕਿਆ ਜਾਵੇਗਾ।

ਬੀਬੀ ਮਾਣੂੰਕੇ ਨੇ ਅਧਿਕਾਰੀਆਂ ਨੂੰ ਤਾੜਨਾਂ ਕਰਦਿਆਂ ਆਖਿਆ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਅਤੇ ਲੋਕਾਂ ਦੇ ਹੱਕਾਂ ਲਈ ਲੜਨਾਂ ਉਹਨਾਂ ਦੀ ਜ਼ਿੰਮੇਵਾਰੀ ਹੈ, ਜਿਹੜਾ ਵੀ ਅਧਿਕਾਰੀ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਵਿੱਚ ਜਾਣਬੁੱਝ ਕੇ ਅੜਿੱਕੇ ਢਾਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਹਨਾਂ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ, ਛਿੰਦਰਪਾਲ ਸਿੰਘ ਮੀਨੀਆਂ, ਰਘਵੀਰ ਸਿੰਘ ਲੰਮੇ, ਪੱਪੂ ਭੰਡਾਰੀ, ਸੁਰਜੀਤ ਸਿੰਘ ਸਿੱਧਵਾਂ, ਜਗਦੇਵ ਸਿੰਘ ਗਿੱਦੜਪਿੰਡੀ, ਰਾਜਵੰਤ ਸਿੰਘ ਕੰਨੀਆਂ, ਸਰੋਜ ਰਾਣੀ ਮਧੇਪੁਰ, ਗੁਰਵਿੰਦਰ ਸਿੰਘ ਸੋਢੀਵਾਲ, ਦਵਿੰਦਰ ਸਿੰਘ ਜਨੇਤਪੁਰਾ, ਗੁਰਚਰਨ ਸਿੰਘ, ਸੁਰਿੰਦਰ ਸਿੰਘ ਸੱਗੂ ਭੰਮੀਪੁਰਾ, ਬਲਵੀਰ ਸਿੰਘ ਲੱਖਾ, ਤਰਸੇਮ ਸਿੰਘ ਹਠੂਰ, ਗੁਰਦੇਵ ਸਿੰਘ ਚਕਰ, ਸੁਰਿੰਦਰ ਸਿੰਗਲਾ, ਤੇਜਾ ਸਿੰਘ ਦੇਹੜਕਾ, ਗੁਰਪ੍ਰੀਤ ਸਿੰਘ ਗੋਪੀ ਆਦਿ ਵੀ ਹਾਜ਼ਰ ਸਨ।

RELATED ARTICLES
- Advertisment -spot_img

Most Popular

Recent Comments