spot_img
Homeਮਾਝਾਗੁਰਦਾਸਪੁਰਵਿਸ਼ਵ ਏਡਜ਼ ਜਾਗਰੂਕਤਾ ਦਿਵਸ ਮਨਾਇਆ

ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਮਨਾਇਆ

ਕਾਦੀਆਂ 1 ਦਸੰਬਰ (ਮੁਨੀਰਾ ਸਲਾਮ ਤਾਰੀ)

ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਕਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਡਾਕਟਰ ਜਤਿੰਦਰ ਭਾਟੀਆ ਦੇ ਮਾਰਗਦਰਸ਼ਨ ਹੇਠ ਸੀ ਐੱਚ ਸੀ ਭਾਮ ਵਿਖੇ ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਮਨਾਇਆ ਗਿਆ।
ਇਸ ਮੌਕੇ ਡਾ. ਜਤਿੰਦਰ ਭਾਟੀਆ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਏਡਜ਼ ਇਕ ਲਾ ਇਲਾਜ ਅਤੇ ਭਿਆਨਕ ਬਿਮਾਰੀ ਹੈ । ਇਹ ਬਿਮਾਰੀ ਪੀੜਿਤ ਵਿਅਕਤੀ ਨਾਲ ਅਸੁਰੱਖਿਅਤ ਸਾਰੀਰਕ ਸਬੰਧ ਬਨਾਉਣ ਨਾਲ , ਦੂਸ਼ਿਤ ਖੂਨ ਨਾਲ , ਸਕ੍ਰਮਿਤ ਸੂਈ ਜਾ ਬਲੇਡ ਦੇ ਇਸਤੇਮਾਲ ਨਾਲ ਅਤੇ ਏਡਜ਼ ਸਕ੍ਰਮਿਤ ਮਾਂ ਤੋ ਉਸਦੇ ਹੋਣ ਵਾਲੀ ਸੰਤਾਨ ਨੂੰ ਹੋ ਸਕਦਾ ਹੈ । ਇਸ ਬਿਮਾਰੀ ਦੌਰਾਨ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਹੈ, ਵਜਨ ਘਟ ਜਾਂਦਾ ਹੈ, ਲਗਾਤਾਰ ਖਾਂਸੀ, ਬਾਰ-ਬਾਰ ਜੁਕਾਮ , ਬੁਖਾਰ, ਸਿਰਦਰਦ ,ਥਕਾਨ , ਹੈਜਾ , ਭੁਖ ਨਾ ਲਗਨੀ ਆਦਿ ਇਸ ਬਿਮਾਰੀ ਦੇ ਲੱਛਣ ਹਨ। ਬੀ ਈ ਈ ਸੁਰਿੰਦਰ ਕੌਰ ਅਤੇ ਕਾਉਂਸਲਰ ਅਨਿਲ ਕੁਮਾਰ ਨੇ ਦੱਸਿਆ ਕਿ ਇਹ ਲੱਛਣ ਨਜਰ ਆਉਣ ਤੇ ਨਜਦੀਕੀ ਸਿਹਤ ਕੇਂਦਰ ਵਿਖੇ ਏਡਜ਼ ਦ ਨਿਸ਼ੁਲਕ ਜਾਂਚ ਕਰਵਾਉਣੀ ਚਾਹੀਦੀ ਹੈ ।ਇਹ ਬਿਮਾਰੀ ਪੀੜਿਤ ਵਿਅਕਤੀ ਨਾਲ ਭੋਜਨ ਕਰਨ , ਵਰਤਨ ਸਾਝੇ ਕਰਨ ਨਾਲ, ਹੱਥ ਮਿਲਾਨ ਅਤੇ ਗਲੇ ਲਗਣ ਨਾਲ,ਇਕ ਪਖਾਨੇ ਦੇ ਇਸਤੇਮਾਲ ਨਾਲ , ਮੱਛਰ ਅਤੇ ਪਸ਼ੂਆਂ ਦੇ ਕਟਣ ਨਾਲ ਅਤੇ ਖੱਗਣ ਤੇ ਛਿਕਣ ਨਾਲ ਨਹੀ ਫੈਲਦਾ ਹੈ ।ਇਸ ਬਿਮਰੀ ਤੋ ਬਚਣ ਲਈ ਇਹ ਪੀੜਿਤ ਵਿਅਕਤੀ ਨਾਲ ਅਸੁਰੱਖਿਅਤ ਸਾਰੀਰਕ ਸਬੰਧ ਨਹੀ ਬਨਾਉਣੇ ਚਾਹੀਦੇ ਅਤੇ ਆਪਣੇ ਸਾਥੀ ਨਾਲ ਵਫਾਦਾਰ ਰਹਿਣਾ ਚਾਹੀਦਾ ਹੈ , ਖੂਨ ਦੀ ਚੰਗੀ ਤਰ੍ਹਾ ਜਾਂਚ ਕਰਕੇ ਹੀ ਚੜਾਉਣਾ ਚਾਹੀਦਾ ਹੈ , ਉਪਯੋਗ ਕੀਤੀ ਸੂਈ ਜਾ ਬਲੇਡ ਦੇ ਇਸਤੇਮਾਲ ਨਹੀ ਕਰਨਾ ਚਾਹੀਦਾ ਹੈ । ਇਸ ਮੌਕੇ ਐਸ ਐਮ ਓ ਡਾਕਟਰ ਜਤਿੰਦਰ ਭਾਟੀਆ, ਡਾਕਟਰ ਅਮਨਦੀਪ ਸਿੰਘ, ਡਾਕਟਰ ਸ਼ੈਲਜਾ, ਬੀ ਈ ਈ ਸੁਰਿੰਦਰ ਕੌਰ, ਅਨਿਲ ਕੁਮਾਰ ਕਾਉਂਸਲਰ, ਸ੍ਰੀਮਤੀ ਗੁਲਸ਼ਨ, ਹਰਪਿੰਦਰ ਸਿੰਘ ਹੈਲਥ ਇੰਸਪੈਕਟਰ ਕੁਲਜੀਤ ਸਿੰਘ ਹੈਲਥ ਇੰਸਪੈਕਟਰ, ਗੁਰਜੀਤ ਸਿੰਘ ਫਾਰਮੇਸੀ ਅਫਸਰ ਆਦਿ ਮੌਜੂਦ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments