ਰਾਜਪੁਰਾ 21 ਨਵੰਬਰ ( ਸਲਾਮ ਤਾਰੀ) ਰਾਜਿੰਦਰ ਸਿੰਘ ਚਾਨੀ ਸਟੇਟ ਮੀਡੀਆ ਕੋਆਰਡੀਨੇਟਰ ਪੰਜਾਬ ਨੂੰ ਫਤਿਹਗੜ੍ਹ ਸਾਹਿਬ ਵਿਖੇ ਹੋਏ ਟੀਚਰ ਫੈਸਟ ਦੇ ਆਖਰੀ ਦਿਨ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਨੇ ਮੀਡੀਆ ਐਕਟੀਵਿਟੀ ਅਤੇ ਟੀਚਰ ਫੈਸਟ ਦੇ ਪ੍ਰਚਾਰ ਪ੍ਰਸਾਰ ਲਈ ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਫਤਿਹਗੜ੍ਹ ਸਾਹਿਬ ਵੱਲੋਂ ਸਨਮਾਨ ਚਿੰਨ੍ਹ ਨਾਲ ਨਵਾਜਿਆ। ਰਾਜਿੰਦਰ ਸਿੰਘ ਚਾਨੀ ਦੀ ਅਗਵਾਈ ਵਿੱਚ ਪੂਰੀ ਮੀਡੀਆ ਟੀਮ ਨੇ ਤਿੰਨ ਦਿਨ ਪੂਰੇ ਮਿਹਨਤ ਨਾਲ ਸੋਸ਼ਲ ਅਤੇ ਪ੍ਰਿੰਟ ਮੀਡੀਆ ਵਿੱਚ ਕੰਮ ਕੀਤਾ। ਸਟੇਟ ਮੀਡੀਆ ਟੀਮ ਅਮਰਦੀਪ ਸਿੰਘ ਬਾਠ, ਅਸ਼ੋਕ ਕੁਮਾਰ, ਗੁਰਦੀਪ ਸਿੰਘ ਅਤੇ ਨਵੀਨ ਸ਼ਰਮਾ ਆਦਿ ਨੇ ਪੂਰਾ ਸਮਾਂ ਟੀਚਰ ਫੈਸਟ ਵਿੱਚ ਮੌਜੂਦ ਰਹਿ ਕੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ।