spot_img
Homeਮਾਝਾਗੁਰਦਾਸਪੁਰਆਰ.ਏ.ਏ. ਅਧੀਨ ਕੁਇਜ਼ ਮੁਕਾਬਲੇ ਕਰਵਾਏ

ਆਰ.ਏ.ਏ. ਅਧੀਨ ਕੁਇਜ਼ ਮੁਕਾਬਲੇ ਕਰਵਾਏ

ਕਾਦੀਆਂ (ਸਲਾਮ ਤਾਰੀ) ਬਲਾਕ ਕਾਦੀਆਂ ਵਿੱਚ ਮਿਤੀ 21 ਅਕਤੂਬਰ, 2022 ਨੂੰ ਬਲਾਕ ਪੱਧਰ ਤੇ ਆਰ.ਏ.ਏ. ਅਧੀਨ ਕੁਇਜ਼ ਮੁਕਾਬਲੇ ਬਲਾਕ ਨੋਡਲ ਅਫਸਰ ਵਿਜੈ ਕੁਮਾਰ ਜੀ! ਦੀ ਦੇਖ ਰੇਖ ਵਿੱਚ ਸ .ਸ ਸ. ਸ.,ਡੱਲਾ ਵਿਖੇ ਕਰਵਾਏ ਗਏ । ਪ੍ਰਿੰਸੀਪਲ ਸ੍ਰੀਮਤੀ ਕੰਵਲਜੀਤ ਕੌਰ ਦੁਆਰਾ ਮੁਕਾਬਲੇ ਵਿੱਚ ਭਾਗ ਲੈਣ ਆਏ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਵਧੀਆ ਇੰਤਜ਼ਾਮ ਕਰਵਾਏ ਗਏ। ਇਸ ਮੌਕੇ ਤੇ ਬੀ.ਐਮ. ਅੰਗਰੇਜ਼ੀ/ਸ ਸਿ ਸ਼੍ਰੀ ਰਾਕੇਸ਼ ਕੁਮਾਰ ,ਬੀ.ਐਮ. ਹਿੰਦੀ ਸ਼੍ਰੀ ਮੁਕੇਸ਼ ਕੁਮਾਰ,ਬੀ.ਐਮ.ਸਾਇੰਸ ਸ਼੍ਰੀ ਸਤਿੰਦਰਪਾਲ ਸਿੰਘ,ਬੀ.ਐਮ.ਮੈਥ ਸ਼੍ਰੀ ਬਲਜੀਤ ਸਿੰਘ ਬੀ.ਐਮ.ਪੰਜਾਬੀ ਸ਼੍ਰੀ ਪਰਮਜੀਤ ਸਿੰਘ ਮੌਜੂਦ ਸਨ।
ਹਾਈ ਵਿੰਗ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਸ.ਸ.ਸ.ਸ. ਮਸਾਣੀਆਂ, ਦੂਸਰੇ ਸਥਾਨ ਤੇ ਸ ਹ ਸ ਬਸਰਾਵਾਂ, ਤੀਜੇ ਸਥਾਨ ਤੇ ਸ.ਸ.ਸ.ਸ. ਡੱਲਾ ਰਹੇ। ਮਿਡਲ ਵਿੰਗ ਅਧੀਨ ਮੁਕਾਬਲੇ ਵਿੱਚ ਸ.ਸ.ਸ.ਸ. ਕਾਦੀਆਂ ਪਹਿਲੇ ਸਥਾਨ ‘ਤੇ ,ਸ. ਸ.ਸ.ਸ. ਮਸਾਣੀਆਂ ਦੂਜੇ ਸਥਾਨ ਅਤੇ ਸ.ਮਿ.ਸ. ਸੋਹੀਆਂ
ਤੀਜੇ ਸਥਾਨ ‘ਤੇ ਰਹੇ। ਬੀ.ਐਨ.ਓ. ਸ੍ਰੀ ਵਿਜੈ ਕੁਮਾਰ ਜੀ ਨੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਅੱਗੇ ਹੋਰ ਸਫਲਤਾਵਾਂ ਪ੍ਰਾਪਤ ਕਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਸ਼੍ਰੀ ਮਤੀ ਕੰਵਲਜੀਤ ਕੌਰ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਸਾਰੇ ਭਾਗ ਲੈਣ ਵਾਲੇ ਬੱਚਿਆਂ ਨੂੰ ਤੋਹਫੇ ਵੰਡੇ।ਇਸ ਮੌਕੇ ਬੀ. ਐਨ.ਓ ਵਲੋਂ ਜਿਲ੍ਹਾ ਪੱਧਰੀ ਅਧਿਆਪਕ ਪਰਵ ਵਿੱਚ ਬਲਾਕ ਕਾਦੀਆਂ -1ਦੇ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਅਤੇ ਕੁਇਜ਼ ਮੁਕਾਬਲੇ ਨੂੰ ਸਫਲ ਬਨਾਉਣ ਲਈ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਬਲਾਕ ਨੋਡਲ ਅਫ਼ਸਰ ਵੱਲੋਂ ਪ੍ਰਿੰਸੀਪਲ ਕੰਵਲਜੀਤ ਕੌਰ ਡੱਲਾ ਵੱਲੋਂ ਦਿੱਤੇ ਯੋਗਦਾਨ ਲਈ ਧੰਨਵਾਦ ਕੀਤਾ ਗਿਆ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments