spot_img
Homeਮਾਝਾਗੁਰਦਾਸਪੁਰਮੁੱਖ ਮੰਤਰੀ ਭਗਵੰਤ ਮਾਨ ਦੇ ਹਰੇ ਪੈਨ ਦੀ ਸਿਆਹੀ ਨੇੇ ਕੱਚੇ ਮੁਲਾਜਮਾਂ...

ਮੁੱਖ ਮੰਤਰੀ ਭਗਵੰਤ ਮਾਨ ਦੇ ਹਰੇ ਪੈਨ ਦੀ ਸਿਆਹੀ ਨੇੇ ਕੱਚੇ ਮੁਲਾਜਮਾਂ ਦੀ ਦੀਵਾਲੀ ਕੀਤੀ ਕਾਲੀ। ਮਾਨ ਸਰਕਾਰ ਦੇ ਮਤਰੇਏ ਵਤੀਰੇ ਕਰਕੇ ਸਿਹਤ ਵਿਭਾਗ ਅਧੀਨ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਵਿੱਚ ਭਾਰੀ ਰੋਸ਼।

ਕਾਦੀਆ 22ਅਕਤੂਬਰ,(ਸਲਾਮ ਤਾਰੀ ). : ਹਰ ਸਾਲ ਦਿਵਾਲੀ ਦੇ ਤਿਉਹਾਰ ਦੇ ਮੋਕੇ ਤੇ ਹਰ ਵਰਗ ਦੇ ਸਰਕਾਰੀ ਮੁਲਾਜ਼ਮਾਂ ਨੁੰ ਸਰਕਾਰ ਤੋਂ ਇਹ ਆਸ ਹੁੰਦੀ ਹੈ ਕਿ ਇਸ ਵਾਰ ਸਰਕਾਰ ਉਹਨਾ ਲਈ ਕੋਈ ਚੰਗਾ ਫੈਸਲਾ ਲਵੇਗੀ।ਹਰ ਵਰਗ ਦੇ ਸਰਕਾਰੀ ਮੁਲਾਜ਼ਮ ਨੂੰ ਦਿਵਾਲੀ ਮੋਕੇ ਰੈਗੂਲਰ ਕਰਕੇ ਜਾਂ ਤਨਖਾਹਾਂ ਵਿੱਚ ਵਾਧਾ ਕਰਕੇ ਦਿਵਾਲੀ ਦਾ ਤਿਉਹਾਰ ਰੌਸ਼ਨ ਕਰਨ ਦੀ ਸਰਕਾਰਾਂ ਦੀ ਕੋਸ਼ਿਸ਼ ਹੁੰਦੀ ਹੈ।ਪਰੰਤੂ ਇਸ ਸਾਲ ਵੀ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ ਨਿਗੁਣੀਆਂ ਤਨਖਾਹਾਂ ਤੇ ਕੰਮ ਕਰਦੇ ਬਹੁਤ ਮੁਸ਼ਕਿਲਾਂ ਨਾਲ ਆਪਣੇ ਪਰਿਵਾਰਾਂ ਦਾ ਪੇਟ ਪਾਲਣ ਵਾਲੇ ਠੇਕਾ ਮੁਲਾਜ਼ਮਾਂ ਨਾਲ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ । ਇਹਨਾ ਮੁਲਾਜ਼ਮਾਂ ਦੀ ਤਨਖਾਹ ਘੱਟ ਹੋਣ ਕਾਰਨ ਘਰ ਦੇ ਗੁਜਾਰੇ ਚਲਾਉਣੇ ਪਹਿਲਾਂ ਹੀ ਮੁਸਕਿਲ ਹੋਏ ਪਏ ਹਨ। ਪਹਿਲੀਆਂ ਸਰਕਾਰਾਂ ਵਾਂਗ ਇਸ ਸਾਲ ਵੀ ਇਹਨਾਂ ਕੱਚੇ ਮੁਲਾਜ਼ਮਾਂ ਦੀ ਦਿਵਾਲੀ ਦੇ ਦੀਵੇ ਬੁਝੇ ਹੀ ਰਹਿਣਗੇ।

ਇਸ ਸਬੰਧੀ ਨੈਸ਼ਨਲ ਹੈਲਥ ਮਿਸ਼ਨ ਇੰਮਪਲਾਈਜ਼ ਯੂਨੀਅਨ ਦੇ ਜੁਝਾਰੂ ਆਗੂ ਡਾਕਟਰ ਸੰਦੀਪ ਕੁਮਾਰ .ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਦੋਰਾਨ ਦੱਸਿਆ ਕਿ ਇਸ ਵਾਰ ਫਿਰ ਪਹਿਲਾਂ ਆਈਆਂ ਸਰਕਾਰਾਂ ਦੀ ਤਰਜ਼ ਤੇ ਠੇਕਾ ਮੁਲਾਜ਼ਮਾਂ ਨੂੰ ਦਿਵਾਲੀ ਮੋਕੇ ਕੁਝ ਵੀ ਨਾ ਦੇ ਕੇ ਫਿਰ ਕਾਲੀ ਦਿਵਾਲੀ ਕਰ ਦਿੱਤੀ ਹੈ।ਅਧਿਆਪਕਾਂ ਨੁੰ ਪੱਕਾ ਕਰਨਾ ਅਤੇ ਰੈਗੂਲਰ ਕਰਮਚਾਰੀਆਂ ਨੁੰ ਦਿਵਾਲੀ ਮੋਕੇ 6 ਪ੍ਰਤੀਸ਼ਤ ਡੀ ਏ ਦੇਣਾਂ ਬਹੁਤ ਹੀ ਸਲਾਘਾਯੋਗ ਕਦਮ ਹੈ। ਪੰਜਾਬ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਮੀਟਿੰਗਾਂ ਤਾ ਬਹੁਤ ਕਰਦੀ ਦਿਖਾਈ ਦੇ ਰਹੀ ਹੈ ਪਰੰਤੂ ਸਰਕਾਰ ਦੀ ਕਾਣੀ ਵੰਡ ਤੋਂ ਠੇਕੇ ਵਾਲੇ ਮੁਲਾਜ਼ਮ ਬਹੁਤ ਦੁਖੀ ਹਨ।
ਸਿਹਤ ਵਿਭਾਗ ਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆ ਵਿੱਚ ਆਪ ਸਰਕਾਰ ਦੀ ਟਾਲਮਟੋਲ ਵਾਲੀ ਬਦਨੀਤੀ ਨੂੰ ਲੈ ਕੇ ਜਬਰਦਸਤ ਰੋਸ਼ ਪਾਇਆ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸਿਹਤ ਸੇਵਾਵਾਂ ਨੂੰ ਠੱਪ ਕਰਦੇ ਹੋਏ ਇਹ ਮੁਲਾਜ਼ਮ ਸਰਕਾਰ ਦੇ ਖਿਲਾਫ਼ ਪੰਜਾਬ ਅਤੇ ਹਿਮਾਚਲ ਦੀਆਂ ਸੜਕਾਂ ਤੇ ਉੱਤਰ ਸਕਦੇ ਹਨ। ਇਸ ਮੌਕੇ ਤੇ ਡਾਕਟਰ ਸੰਦੀਪ ਕੁਮਾਰ, ਨਵਦੀਪ ਫਾਰਮੇਸੀ ਅਫਸਰ, ਇੰਦਰਜੀਤ ਕੌਰ ਸਟਾਫ ਨਰਸ,ਗਗਨਦੀਪ ਕੌਰ,ਨਰਿੰਦਰ ਸਿੰਘ ਬਰਿੰਦਰ ਕੌਰ ਆਦਿ ਮੇਮਬਰ ਮੌਜੂਦ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments