spot_img
Homeਮਾਝਾਗੁਰਦਾਸਪੁਰਜ਼ਿਲ੍ਹਾ ਪੱਧਰੀ ਅਧਿਆਪਕ ਪਰਵ 12 ਅਤੇ 14 ਅਕਤੂਬਰ ਨੂੰ ਕਰਵਾਇਆ ਜਾਵੇਗਾ :...

ਜ਼ਿਲ੍ਹਾ ਪੱਧਰੀ ਅਧਿਆਪਕ ਪਰਵ 12 ਅਤੇ 14 ਅਕਤੂਬਰ ਨੂੰ ਕਰਵਾਇਆ ਜਾਵੇਗਾ : ਡੀ.ਈ.ਓ. ਸੰਧਾਵਾਲੀਆ

ਗੁਰਦਾਸਪੁਰ 10 ਅਕਤੂਬਰ (ਮੁਨੀਰਾ ਸਲਾਮ ਤਾਰੀ ) *

* ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਦੇ ਸਹਿਯੋਗ ਨਾਲ 12 ਅਤੇ 14 ਅਕਤੂਬਰ ਨੂੰ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਅਧਿਆਪਕ ਪਰਵ ਦਾ ਆਯੋਜਨ ਕੀਤਾ ਜਾ ਰਿਹਾ ਹੈ , ਜਿਸ ਵਿੱਚ ਅਧਿਆਪਕਾਂ ਵੱਲੋਂ ਆਪਣੇ ਬਣਾਏ ਮਾਡਲਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਮੌਕੇ ਡੀ.ਈ.ਓ. ਹਰਪਾਲ ਸਿੰਘ ਸੰਧਾਵਾਲੀਆ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਅਮਲ ਕਰਦਿਆਂ ਇਹ ਵਿਸ਼ੇ ਅਨੁਸਾਰ 3 ਸਥਾਨਾਂ ਤੇ ਅਧਿਆਪਕ ਪਰਵ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਬਲਾਕ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਅਧਿਆਪਕ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਗੁਰਦਾਸਪੁਰ ਵਿਖੇ ਸਾਇੰਸ , ਗਣਿਤ , ਸਮਾਜਿਕ ਵਿਗਿਆਨ, ਅੰਗਰੇਜ਼ੀ , ਕੰਪਿਊਟਰ , ਡਰਾਇੰਗ , ਸਰੀਰਕ ਸਿੱਖਿਆ ਤੇ ਸਵਾਗਤ ਜ਼ਿੰਦਗੀ ਅਤੇ ਸਰਕਾਰੀ ਸੀਨੀ:ਸੈਕੰ: ਸਕੂਲ ਤਿੱਬਤ ਵਿਖੇ ਹਿੰਦੀ ਅਤੇ ਚੌਧਰੀ ਜੈ ਮੁਨੀ ਮੈਮੋਰੀਆਲ ਸਰਕਾਰੀ ਕੰਨਿਆਂ ਸੀਨੀ ਸੈਕੰ ਸਕੂਲ ਦੀਨਾਨਗਰ ਵਿਖੇ ਪੰਜਾਬੀ ਵਿਸ਼ੇ ਨਾਲ ਸੰਬੰਧਤ ਅਧਿਆਪਕ ਪਰਵ ਕਰਵਾਏ ਜਾਣਗੇ। ਉਨ੍ਹਾਂ ਜਾਣਕਾਰੀ ਦਿੱਤੀ ਕਿ 12 ਅਕਤੂਬਰ ਪਹਿਲੇ ਦਿਨ ਡਾਇਟ ਗੁਰਦਾਸਪੁਰ ਵਿਖੇ ਸਾਇੰਸ , ਗਣਿਤ ਅਤੇ ਸਮਾਜਿਕ ਵਿਗਿਆਨ ਅਤੇ ਬਾਕੀ ਵਿਸ਼ਿਆਂ ਨਾਲ ਸੰਬੰਧਤ ਮੁਕਾਬਲੇ 14 ਅਕਤੂਬਰ ਨੂੰ ਹੋਣਗੇ। ਉਨ੍ਹਾਂ ਸਾਰੇ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਸ਼ੁਭਇੱਛਾਵਾਂ ਦਿੱਤੀਆਂ। ਇਸ ਮੌਕੇ ਡਿਪਟੀ ਡੀ.ਈ.ਓ. ਸੈਕੰ: ਲਖਵਿੰਦਰ ਸਿੰਘ , ਡੀ.ਐਮ. ਗੁਰਨਾਮ ਸਿੰਘ, ਨਰਿੰਦਰ ਸਿੰਘ , ਗੁਰਵਿੰਦਰ ਸਿੰਘ , ਪਰਮਜੀਤ ਸਿੰਘ , ਸੁਰਿੰਦਰ ਮੋਹਨ , ਸੁਖਦੀਪ ਸਿੰਘ , ਇਕਬਾਲ ਸਿੰਘ , ਮੀਡੀਆ ਇੰਚਾਰਜ ਗਗਨਦੀਪ ਸਿੰਘ ਆਦਿ ਹਾਜ਼ਰ ਸਨ। *

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments