spot_img
Homeਮਾਝਾਗੁਰਦਾਸਪੁਰਸੰਜੀਵਨੀ ਨਸ਼ਾ ਛੁਡਾਊ ਕੇਂਦਰ ਬਟਾਲਾ ਵੱਲੋਂ ਮਾਂ ਦੁਰਗਾ ਪੂਜਾ ਅਤੇ ਦੁਸ਼ਹਿਰੇ ਦਾ...

ਸੰਜੀਵਨੀ ਨਸ਼ਾ ਛੁਡਾਊ ਕੇਂਦਰ ਬਟਾਲਾ ਵੱਲੋਂ ਮਾਂ ਦੁਰਗਾ ਪੂਜਾ ਅਤੇ ਦੁਸ਼ਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ

ਕਾਦੀਆ 7 ਅਕਤੂਬਰ (ਮੁਨੀਰਾ ਸਲਾਮ ਤਾਰੀ) :- ਸੰਜੀਵਨੀ ਨਸ਼ਾ ਸ਼ਡਾਉ ਕੇਂਦਰ ਬਟਾਲਾ ਵਲੋਂ ਮਾਂ ਦੁਰਗਾ ਪੂਜਾ ਅਤੇ ਦੁਸ਼ਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੋਕੇ ਸੰਜੀਵਨੀ ਨਸ਼ਾ ਛੁਡਾਊ ਕੇਂਦਰ ਦਾ ਸਮੂਹ ਸਟਾਫ਼, ਮਰੀਜ ਅਤੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਇਸ ਵਿਸ਼ੇਸ਼ ਦਿਹਾੜੇ ਨੂੰ ਸਮਰਪਿਤ ਸੰਜੀਵਨੀ ਨਸ਼ਾ ਛੁਡਾਊ ਕੇਂਦਰ ਵਿਖੇ ਪਹੁੰਚੇ ਡਾਕਟਰ ਏਮੀ ਪੁਸਲਕਰ, ਕੋਸਲਰ ਮੈਡਮ ਪਾਯਲ ਸ਼ਰਮਾਂ, ਮੈਡਮ ਜੋਬਨਪ੍ਰੀਤ ਅਤੇ ਕੋਸਲਰ ਮੈਡਮ ਰਾਖੀ ਨੇ ਇਸ ਦਿਹਾੜੇ ਦੀ ਮਹੱਤਤਾ ਬਾਰੇ ਦੱਸਿਆ ਕਿ ਬੁਰਾਈ ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਮੰਨੇ ਜਾਣ ਵਾਲੇ ਦੁਸਹਿਰੇ ਦੇ ਤਿਉਹਾਰ ਤੇ ਸਾਨੂੰ ਇਸ ਗੱਲ ਦਾ ਪ੍ਰਣ ਕਰਨਾ ਚਾਹੀਦਾ ਹੈ ਕਿ ਘੱਟੋ- ਘੱਟ ਇਕ ਬੁਰੀ ਆਦਤ ਦਾ ਅਸੀ ਅੱਜ ਜਰੂਰ ਤਿਆਗ ਕਰਾਂਗੇ, ਤਦ ਹੀ ਸਾਡਾ ਦੁਸਹਿਰਾ ਮਨਾਉਣ ਦਾ ਅਸਲ ਉਦੇਸ਼ ਪੂਰਾ ਹੋ ਸਕੇਗਾ। ਉਹਨਾਂ ਅੱਗੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਭੂ ਸ਼੍ਰੀ ਰਾਮ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ।
ਇਸ ਮੋਕੇ ਸੰਜੀਵਨੀ ਨਸ਼ਾ ਛੁਡਉ ਕੇਂਦਰ ਦੇ ਡਾਇਰੈਕਟਰ ਸ਼੍ਰੀ ਅਸ਼ੀਸ਼ ਪ੍ਰਭਾਕਰ ਨੇ ਕਿਹਾ ਕਿ ਦੁਸ਼ਹਿਰੇ ਦਾ ਤਿਉਹਾਰ ਬੁਰਾਈ ‘ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਹੈ। ਇਸ ਤਿਉਹਾਰ ਤੇ ਸਾਨੂੰ ਸਾਰੀਆਂ ਨੂੰ ਪ੍ਰੇਰਣਾ ਲੈਂਦੇ ਹੋਏ ਆਪਣੇ ਮਨਾਂ ਵਿੱਚੋਂ ਆਪਸੀ ਰੰਜਿਸ਼ਾਂ ਨੂੰ ਭੁੱਲ ਕੇ ਆਪਸੀ ਮਿਲਵਰਤਣ ਅਤੇ ਭਾਈਚਾਰਾ ਸਿਰਜਣਾ ਚਾਹੀਦਾ ਹੈ ਤਾਂ ਹੀ ਸਾਡਾ ਦੁਸ਼ਹਿਰੇ ਦਾ ਤਿਓਹਾਰ ਮਨਾਇਆ ਸਾਰਥਕ ਹੋ ਸਕਦਾ ਹੈ। ਉਹਨਾਂ ਅੱਗੇ ਕਿਹਾ ਕਿ ਅੱਜ ਦੇ ਦਿਨ ਬੁਰਾਈ ਦੇ ਪ੍ਰਤੀਕ ਇਨ੍ਹਾਂ ਪੁਤਲਿਆਂ ਦੇ ਨਾਲ ਸਾਨੂੰ ਸਮਾਜ ਵਿੱਚ ਫੈਲੀਆਂ ਨਸ਼ੇ, ਭ੍ਰਿਸ਼ਟਾਚਾਰ, ਦਹੇਜ, ਬਾਲ ਮਜ਼ਦੂਰੀ ਜਿਹੀਆਂ ਹੋਰ ਦੂਜੀਆਂ ਬੁਰਾਈਆਂ ਨੂੰ ਵੀ ਸਾੜਨ ਦੀ ਲੋੜ ਹੈ ਤਾਂ ਜੋ ਅਸੀ ਸਾਰੇ ਭਾਰਤ ਦੇਸ਼ ਵਿੱਚ ਸਵੱਛ ਅਤੇ ਨਿਰੋਆ ਸਮਾਜ ਸਿਰਜ ਸਕੀਏ। ਇਸ ਮੋਕੇ ਨਸ਼ਾ ਛੁਡਾਊ ਕੇਂਦਰ ਦੇ ਸਟਾਫ ਤੋਂ ਇਲਾਵਾ ਭਾਰੀ ਗਿਣਤੀ ਵਿਚ ਮਰੀਜ਼ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments