spot_img
Homeਮਾਝਾਗੁਰਦਾਸਪੁਰਡੇਂਗੂ ਮਲੇਰੀਆ ਬੁਖਾਰ ਅਤੇ ਸ਼ਹਿਰ ਦੀ ਸਾਫ ਸਫਾਈ ਸਬੰਧੀ ਸਿਹਤ ਵਿਭਾਗ ਅਤੇ...

ਡੇਂਗੂ ਮਲੇਰੀਆ ਬੁਖਾਰ ਅਤੇ ਸ਼ਹਿਰ ਦੀ ਸਾਫ ਸਫਾਈ ਸਬੰਧੀ ਸਿਹਤ ਵਿਭਾਗ ਅਤੇ ਨਗਰ ਕੌਂਸਲ ਅਧਿਕਾਰੀਆਂ ਦੀ ਹੋਈ ਮੀਟਿੰਗ

ਕਾਦੀਆਂ 3 ਅਕਤੂਬਰ (ਮੁਨੀਰਾ ਸਲਾਮ ਤਾਰੀ) :- ਕਾਦੀਆਂ ਸ਼ਹਿਰ ਵਿੱਚ ਡੇਂਗੂ ਅਤੇ ਮਲੇਰੀਆ ਤੋਂ ਸ਼ਹਿਰ ਵਾਸੀਆਂ ਦਾ ਬਚਾਅ ਕਰਨ ਲਈ   ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਰਾਮ ਮਾਂਡੀ ਦੀਆਂ ਸਖਤ ਹਦਾਇਤਾਂ ਮੁਤਾਬਕ ਸੀਨੀਅਰ ਮੈਡੀਕਲ ਅਫ਼ਸਰ ਡਾ ਮਨੋਹਰ ਲਾਲ ਜੀ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਕਾਦੀਆਂ ਸਿਹਤ ਵਿਭਾਗ ਦੀ ਟੀਮ ਅਤੇ ਦਫਤਰ ਨਗਰ ਕੋਂਸਲ ਕਾਦੀਆ ਵਲੋਂ ਸ਼ਹਿਰ ਦੀ ਸਾਫ ਸਫਾਈ ਅਤੇ ਮੱਛਰ ਦਾ ਲਾਰਵਾ ਖਤਮ ਕਰਨ ਲਈ ਸਾਂਝੇ ਤੌਰ ਤੇ ਮੀਟਿੰਗ ਨਗਰ ਕੌਂਸਲ ਦਫਤਰ ਕਾਦੀਆਂ ਵਿਖੇ ਕੀਤੀ ਗਈ।
ਇਸ ਮੋਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਹਤ ਵਿਭਾਗ ਕਾਦੀਆਂ ਦੇ ਹੈਲਥ ਇੰਸਪੈਕਟਰ ਸ੍ਰ ਕੁਲਬੀਰ ਸਿੰਘ ਅਤੇ ਉਹਨਾਂ ਦੀ ਟੀਮ ਨੇ ਦੱਸਿਆ ਕਿ ਨਗਰ ਕੌਂਸਲ ਦੀ ਸਪਰੇਅ ਟੀਮ ਵੱਲੋਂ ਲੋਕਾਂ ਦੇ ਘਰਾਂ ਦੇ ਅੰਦਰ ਬਾਹਰ ਸਪਰੇਅ ਕੀਤੀ ਜਾਣੀ ਚਾਹੀਦੀ ਹੈ ਅਤੇ ਨਾਲ ਹੀ ਲੋਕਾਂ ਨੂੰ ਮਲੇਰੀਆ ਡੇਂਗੂ ਦੀ ਬਿਮਾਰੀ ਅਤੇ ਉਸਦੇ ਬਚਾਅ ਵਾਸਤੇ ਜਾਗਰੂਕ ਕੀਤਾ ਜਾਵੇ। ਉਹਨਾਂ ਅੱਗੇ ਦੱਸਿਆ ਕਿ ਡੇਂਗੂ ਦੇ ਬਚਾਅ ਵਾਸਤੇ ਹਰ ਘਰ ਦਾ ਜਾਗਰੂਕ ਹੋਣਾ ਜ਼ਰੂਰੀ ਅਤੇ ਡੇਂਗੂ ਦਾ ਮੱਛਰ ਹਮੇਸ਼ਾਂ ਦਿਨ ਵੇਲੇ ਕੱਟਦਾ ਹੈ ਅਤੇ ਇਸ ਦੀ ਪਹਿਚਾਣ ਚੀਤੇ ਵਰਗੀਆਂ ਧਾਰੀਆਂ ਤੋਂ ਹੁੰਦੀ ਹੈ। ਇਸ ਲਈ ਲੋਕਾਂ ਨੂੰ ਕੱਪੜੇ ਅਜਿਹੇ ਪਹਿਨਣ ਕਿ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ ਅਤੇ ਜੇ ਕਿਸੇ ਨੂੰ ਤੇਜ਼ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਚਮੜੀ ਤੇ ਲਾਲ ਰੰਗ ਦੇ ਦਾਣੇ, ਅੱਖਾਂ ਦਾ ਪਿਛਲੇ ਪਾਸੇ ਨੂੰ ਧਸ ਜਾਣਾ ਡੇਗੂ ਬੁਖਾਰ ਦੀਆਂ ਮੁੱਖ ਨਿਸ਼ਾਨੀਆਂ ਹਨ। ਜੇ ਕਿਸੇ ਨੂੰ ਇਨ੍ਹਾਂ ਵਿੱਚੋਂ ਕੋਈ ਨਿਸ਼ਾਨੀ ਹੈ ਤਾਂ ਤੁਰੰਤ ਸਰਕਾਰੀ ਹਸਪਤਾਲ ਵਿਚ ਇਸ ਦਾ ਟੈਸਟ ਅਤੇ ਇਲਾਜ ਕਰਵਾ ਸਕਦਾ ਹੈ ਜੋ ਬਿਲਕੁਲ ਮੁਫਤ ਹੈ। ਉਹਨਾਂ ਅੱਗੇ ਕਿਹਾ ਕਿ ਲੋਕ ਆਪਣੇ ਘਰਾਂ ਜਾਂ ਆਲੇ ਦੁਆਲੇ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜੋਗਿੰਦਰ ਪਾਲ ਨੰਦੂ ਨੇ ਕਿਹਾ ਨਗੇ ਕੌਂਸਲ ਵਲੋਂ ਸ਼ਹਿਰ ਦੀ ਸਫਾਈ ਵਿੱਚ ਕਿਸੇ ਤਰ੍ਹਾਂ ਦੀ ਵੀ ਕਮੀ ਨਹੀ ਰਹਿਣ ਦਿੱਤੀ ਜਾਵੇਗੀ। ਇਸ ਮੋਕੇ ਨਗਰ ਕੌਂਸਲ ਕਾਦੀਆਂ ਦੇ ਈਉ ਅਰੁਣ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਕਾਦੀਆਂ ਸ਼ਹਿਰ ਵਾਸੀਆਂ ਦੀ ਸੇਵਾ ਲਈ ਹਰ ਵੇਲੇ ਤਿਆਰ ਰਹਿੰਦਾ ਹੈ ਉਹਨਾਂ ਲੋਕਾਂ ਨੂੰ ਅਪੀਲ ਕਿਤੀ ਕਿ ਸ਼ਹਿਰ ਦੀ ਸਫਾਈ ਵਿੱਚ ਨਗਰ ਕੌਂਸਲ ਦਾ ਸਹਿਯੋਗ ਕਰਣ। ਇਸ ਮੋਕੇ ਐਕਸੀਅਨ ਸਾਹਨੀ ਜੀ, ਕੌਂਸਲਰ ਪ੍ਰਸ਼ੋਤਮ ਲਾਲ, ਸੈਨਟਰੀ ਇੰਸਪੈਕਟਰ ਸੰਜੀਵ ਸੋਨੀ, ਕਮਲਪ੍ਰੀਤ ਸਿੰਘ ਰਾਜਾ, ਰਵਿੰਦਰਜੀਤ ਸਿੰਘ, ਇੰਦਰ ਪ੍ਰੀਤ ਸਿੰਘ, ਰੋਹਿਤ ਭਾਟੀਆ, ਰਤਨਦੀਪ ਚੋਧਰੀ, ਗੁਰਬਾਜ ਸਿੰਘ ਬਾਜਵਾ, ਰਸ਼ਪਾਲ ਸਿੰਘ, ਅਸ਼ੋਕ ਕੁਮਾਰ, ਮੋਹਨ ਸਿੰਘ, ਤਰਲੋਚਨ ਸਿੰਘ, ਰੋਨਕੀ ਰਾਮ, ਬਲਵਿੰਦਰ ਸਿੰਘ, ਲਖਬੀਰ ਸਿੰਘ, ਅਮਰੀਕ ਸਿੰਘ ਯੁਗਰਾਜ ਸਿੰਘ, ਨਰਿੰਦਰ ਸਿੰਘ ਬਿੱਲਾ, ਅਮਨਦੀਪ ਸਿੰਘ ਆਦ ਹਾਜ਼ਰ ਸਨ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments