spot_img
Homeਮਾਝਾਗੁਰਦਾਸਪੁਰਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਲੀਲ ਕਲਾਂ ਵਿਖੇ ਹੋਈ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਲੀਲ ਕਲਾਂ ਵਿਖੇ ਹੋਈ

ਕਾਦੀਆਂ 26 ਸਤੰਬਰ (ਸਲਾਮ ਤਾਰੀ)

ਅੱਜ ਜੋਨ ਬਾਬਾ ਮੱਕਾ ਸਾਹਿਬ ਜੀ ਦੀ ਮੀਟਿੰਗ ਪਿੰਡ ਲੀਲ੍ਹ ਕਲਾਂ ਦੇ ਗੁਰਦੁਆਰਾ ਬਾਬਾ ਮੱਕਾ ਸਾਹਿਬ ਜੀ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਸ੍ਰ ਹਰਵਿੰਦਰ ਸਿੰਘ ਖੁਜਾਲਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਹਰਜੀਤ ਸਿੰਘ ਲੀਲ੍ਹ ਕਲਾਂ ਦੀ ਅਗਵਾਈ ਹੇਠ ਹੋਈ । ਜਿਸ ਵਿੱਚ ਵੱਖ-ਵੱਖ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ । ਮੀਟਿੰਗ ਵਿੱਚ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਦੱਸਿਆ ਕਿ ਸਰਕਾਰ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਤੋਂ ਬਾਜ਼ ਆਵੇ ,ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਵੱਡੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ। ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਨੇ ਕਿਸਾਨਾਂ ਦੀ ਕਮਰ ਤੋੜ ਦਿੱਤੀ ਹੈ। ਜਿਸ ਨਾਲ ਝੋਨੇ ਦੀ ਫ਼ਸਲ, ਬਾਸਮਤੀ ਦੀ ਫ਼ਸਲ, ਗੰਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ । ਸਰਕਾਰ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਸਰਕਾਰ ਨੇ ਸੈਟੇਲਾਇਟ ਰਾਹੀਂ ਕਿਸਾਨਾਂ ਦੀ ਸੜਦੀ ਪਰਾਲੀ ਤੇ ਨਜ਼ਰ ਰੱਖਣ ਲਈ ਬਣਾਏ ਹਨ । ਉਨ੍ਹਾਂ ਕਿਹਾ ਕਿ ਸੈਟੇਲਾਇਟ ਰਾਹੀਂ ਕਿਸਾਨਾਂ ਦਾ ਡੁਬਿਆ ਹੋਇਆ ਝੋਨਾ ਨਹੀਂ ਦਿਖਾਈ ਦੇ ਰਿਹਾ। ਕਰਜ਼ੇ ਕਾਰਨ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ,ਡੀ ਏ ਪੀ ਖਾਧ ਦੀ ਬਲੈਕ ਸਰਕਾਰ ਨੂੰ ਨਜ਼ਰ ਨਹੀਂ ਆ ਰਹੀ , ਵੱਡੇ ਡੀਲਰ 1350ਰੁ ਦੇ ਡੀ ਏ ਪੀ ਦੇ ਬੋਰੇ ਨਾਲ 1750ਰੁ ਪੋਟਾਸ਼ ਦਾ ਬੋਰਾ ਕਿਸਾਨ ਨੂੰ ਧੱਕੇ ਨਾਲ ਦੇ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਨ ਦੇ ਜਨਰਲ ਸਕੱਤਰ ਸ੍ਰ ਭਜਨ ਸਿੰਘ ਨੱਤ, ਬਲਕਾਰ ਸਿੰਘ ਲੀਲ੍ਹ ਕਲਾਂ, ਹਰਪ੍ਰੀਤ ਸਿੰਘ ਕੰਡੀਲਾ, ਚੈਚਲ ਸਿੰਘ ਮੋਕਲ, ਲਖਵਿੰਦਰ ਸਿੰਘ ਤੁਗਲਵਾਲ, ਹਰਪਾਲ ਸਿੰਘ ਸਲਾਹਪੁਰ, ਬਲਬੀਰ ਸਿੰਘ ਭੈਣੀਆਂ, ਬਲਵਿੰਦਰ ਸਿੰਘ ਕੋਟਲਾ ਮੂਸਾ, ਗੁਰਮੇਜ਼ ਸਿੰਘ ਥਿੰਦ, ਪ੍ਰੀਤਮ ਸਿੰਘ ਭੰਗਵਾਂ, ਬਲਵਿੰਦਰ ਸਿੰਘ ਧੰਨੇ, ਕਮਲਜੀਤ ਸਿੰਘ ਚੱਕ ਭੰਗਵਾਂ, ਗੁਰਪ੍ਰੀਤ ਸਿੰਘ ਭੁੱਲਰ, ਜੋਨ ਪ੍ਰਧਾਨ ਸ੍ਰ ਹਰਜੀਤ ਸਿੰਘ ਲੀਲ੍ਹ ਕਲਾਂ , ਪ੍ਰੈੱਸ ਸਕੱਤਰ ਸ੍ਰ ਵਰਿੰਦਰ ਸਿੰਘ ਧੰਨੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments