spot_img
Homeਮਾਝਾਗੁਰਦਾਸਪੁਰਟੀਚਰਸ ਫੈਸਟ ਵਿਚ ਧਰਮਕੋਟ ਬੱਗਾ ਦੇ ਅਧਿਆਪਕਾਂ ਨੇ ਚਮਕਾਇਆ ਸਕੂਲ ਦਾ ਨਾਂਅ

ਟੀਚਰਸ ਫੈਸਟ ਵਿਚ ਧਰਮਕੋਟ ਬੱਗਾ ਦੇ ਅਧਿਆਪਕਾਂ ਨੇ ਚਮਕਾਇਆ ਸਕੂਲ ਦਾ ਨਾਂਅ

ਕਾਦੀਆਂ 21 ਸਤੰਬਰ (ਮੁਨੀਰਾ ਸਲਾਮ ਤਾਰੀ)

ਸਰਕਾਰੀ ਹਾਈ ਸਕੂਲ ਧਰਮਕੋਟ ਬੱਗਾ ਦੇ ਅਧਿਆਪਕ ਅਧਿਆਪਕ ਦਿਵਸ 2022ਵਿੱਚ ਭਾਗ ਲੈ ਰਹੇ ਹਨ ।ਜਿਸ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕਾਂ ਦੀ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਲਈ ਮਨਾਇਆ ਜਾ ਰਿਹਾ ਹੈ । ਅਤੇ ਇਕ ਵਾਰ ਫਿਰ ਪੂਰੇ ਬਲਾਕ ਤੋਂ ਚਾਰ ਪਦਾਂ ਤੇ ਜਿੱਤ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ । ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਸਕੂਲ ਦੇ ਮੁੱਖ ਅਧਿਆਪਕ ਸੁਭਾਸ਼ ਚੰਦਰ ਜੀ ਨੇ ਕਿਹਾ ਕਿ ਇਸ ਸੰਸਥਾ ਦੇ ਵੱਖ ਵੱਖ ਅਧਿਆਪਕਾਂ ਨੇ ਪ੍ਰਤੀਯੋਗਤਾਵਾਂ ਵਿਚ ਭਾਗ ਲੈ ਕੇ ਚਾਰ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਉੱਚਾ ਕੀਤਾ ਹੈ । ਇਨ੍ਹਾਂ ਪ੍ਰਤੀਯੋਗਤਾਵਾਂ ਵਿੱਚ ਸ੍ਰੀਮਤੀ ਤਰੁਨਾ ਪੰਜਾਬੀ ਮਿਸਟ੍ਰੈੱਸ ਨੇ ਪੰਜਾਬੀ ਵਿਸ਼ੇ ਮਾਡਲ ਵਿੱਚ ਪਹਿਲਾ ,ਰਮਿੰਦਰ ਕੌਰ ਨੇ ਅੰਗਰੇਜ਼ੀ ਵਿਸ਼ੇ ਮਾਡਲ ਵਿੱਚ ਪਹਿਲਾ , ਪ੍ਰਵੀਨ ਕੁਮਾਰੀ ਨੇ ਗਣਿਤ ਵਿਸ਼ੇ ਮਾਡਲ ਵਿੱਚ ਪਹਿਲਾ ਅਤੇ ਰਾਖੀ ਨੇ ਸੁੰਦਰ ਲਿਖਣ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਪਹੁੰਚਣ ਤੇ ਮੁੱਖ ਅਧਿਆਪਕ ਅਤੇ ਸਕੂਲ ਸਟਾਫ ਨੇ ਅਧਿਆਪਕਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ । ਇਸ ਮੌਕੇ ਤੇ ਸਰ ਜਸਪਾਲ ਸਿੰਘ ਬੀ ਏ ਐੱਮ ਪੰਜਾਬੀ ,ਸੁਰਿੰਦਰ ਸਿੰਘ, ਬਲਰਾਮ ਸਿੰਘ, ਅਮਰਜੀਤ ਸਿੰਘ, ਰੁਪਿੰਦਰ ਕੌਰ ,ਰਮਣੀਕ ਕੌਰ, ਨੀਲਮ , ਜਸਬੀਰ ਕੌਰ ,ਮੀਨ ,ਮਨਦੀਪ ਕੌਰ ,ਕਿਰਨਦੀਪ ਕੌਰ ਸਮੇਤ ਸਟਾਫ ਮੈਂਬਰ ਮੌਜੂਦ ਸੀ ।
ਫੋਟੋ ਵਧੀਆ ਪ੍ਰਦਰਸ਼ਨ ਕਰਨ ਵਾਲੇ ਅਧਿਆਪਕਾਂ ਦੇ ਨਾਲ ਮੁੱਖ ਅਧਿਆਪਕ ਅਤੇ ਹੋਰ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments