ਕਾਦੀਆਂ 19 ਸਤੰਬਰ (ਮੁਨੀਰਾ ਸਲਾਮ ਤਾਰੀ) :- ਆਈ ਸੀ ਆਈ ਈ ਦਾ ਖੇਤਰੀ ਬਾਸਕਟਬਾਲ ਦਾ ਖੇਤਰੀ ਟੂਰਨਾਮੈਂਟ ਕਰਨਾਲ ਸ਼ਹਿਰ ਵਿਚ ਹੋਇਆ। ਇਸ ਟੂਰਨਾਮੈਂਟ ਵਿੱਚ ਸੰਤ ਫਰਾਂਸਿਸ ਸਕੂਲ ਬਟਾਲਾ ਦੀ ਅੰਡਰ 14 ਬਾਸਕਟਬਾਲ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਤਾਮਿਲਨਾਡੂ ਵਿੱਚ ਹੋਣ ਵਾਲੇ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਆਪਣਾ ਸਥਾਨ ਪੱਕਾ ਕੀਤਾ। ਇਸ ਮੌਕੇ ਸੰਤ ਫਰਾਂਸਿਸ ਸਕੂਲ ਦੇ ਸਿਲੈਕਟ ਹੋਣ ਵਾਲੇ ਬੱਚਿਆਂ, ਕੋਚ ਰਾਜ ਨਰਿੰਦਰ ਸਿੰਘ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਨੂੰ ਫਾਦਰ ਪੀ ਕੇ ਜੋਸਫ ਨੇ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਤਾਮਿਲ ਨਾਡੂ ਵਿੱਚ ਹੋਣ ਵਾਲੀ ਚੈਂਪੀਅਨਸ਼ਿਪ ਵਿੱਚ ਵੀ ਸਾਡੀ ਸੰਤ ਫਰਾਂਸਿਸ ਸਕੂਲ ਦੀ ਟੀਮ ਜਿੱਤ ਹਾਸਲ ਕਰਕੇ ਸਕੂਲ ਅਤੇ ਆਪਣੇ ਸ਼ਹਿਰ ਬਟਾਲੇ ਦਾ ਨਾਮ ਰੌਸ਼ਨ ਕਰੇਗੀ