spot_img
Homeਮਾਝਾਗੁਰਦਾਸਪੁਰਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਐਮ ਏ ਪੰਜਾਬੀ ਜਮਾਤ ਦਾ ਨਤੀਜਾ ਸ਼ਾਨਦਾਰ...

ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਐਮ ਏ ਪੰਜਾਬੀ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ।

ਕਾਦੀਆਂ 19 ਸਤੰਬਰ (ਸਲਾਮ ਤਾਰੀ)

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਨ ਕੀਤੇ ਗਏ ਐਮ ਏ ਪੰਜਾਬੀ ਸਮੈਸਟਰ ਦੂਸਰਾ ਅਤੇ ਚੌਥਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ।
ਕਾਲਜ ਪ੍ਰਿੰਸੀਪਲ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ ਹਰਪ੍ਰੀਤ ਸਿੰਘ ਹੁੰਦਲ ਨੇ ਸ਼ਾਨਦਾਰ ਨਤੀਜੇ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਹੈ ਕਿ ਐਮ ਏ ਪੰਜਾਬੀ ਸਮੈਸਟਰ ਦੂਸਰਾ ਵਿਚ ਗੀਤਿਕਾ ਸ਼ਰਮਾ ਨੇ 77.25 ਫੀਸਦ ਅੰਕ ਪ੍ਰਾਪਤ ਕਰਕੇ ਪਹਿਲਾ , ਨਵਨੀਤ ਕੌਰ ਨੇ 75. 75 ਫ਼ੀਸਦ ਅੰਕ ਪ੍ਰਾਪਤ ਕਰਕੇ ਦੂਸਰਾ, ਅਤੇ ਸੁਖਪ੍ਰੀਤ ਕੌਰ ਨੇ 74.5 ਫ਼ੀਸਦ ਅੰਕ ਪ੍ਰਾਪਤ ਕਰਕੇ ਕਾਲਜ ਦੀ ਇਸ ਜਮਾਤ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ । ਐਮ ਏ ਪੰਜਾਬੀ ਸਮੈਸਟਰ ਚੌਥਾ ਵਿੱਚ ਦਲਜੀਤ ਕੌਰ ਨੇ 82 .5 ਫ਼ੀਸਦ ਅੰਕ ਪ੍ਰਾਪਤ ਕਰਕੇ ਕਾਲਜ ਵਿੱਚ ਪਹਿਲਾ ,ਅਮਨਦੀਪ ਕੌਰ ਨੇ 79 .75 ਫ਼ੀਸਦ ਅੰਕ ਪ੍ਰਾਪਤ ਕਰਕੇ ਦੂਸਰਾ , ਜਗਦੀਪ ਕੌਰ ਨੇ 78. 56 ਫੀਸਦ ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ । ਇਸ ਕਲਾਸ ਦੀਆਂ ਦੋ ਹੋਰ ਵਿਦਿਆਰਥਣਾਂ ਦਲਜੀਤ ਕੌਰ ਨੇ 77 ਫੀਸਦ ਅੰਕ ਜਦਕਿ ਮਨਦੀਪ ਪਠਾਨੀਆ ਨੇ 75 ਫ਼ੀਸਦ ਅੰਕ ਨਾਲ ਕਲਾਸ ਵਿਚ ਚੌਥਾ ਕਰਮਵਾਰ ਤੇ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ । ਸਾਰੇ ਵਿਦਿਆਰਥੀ ਫਸਟ ਡਿਵੀਜ਼ਨ ਵਿੱਚ ਪਾਸ ਹੋਏ ਹਨ। ਇਸ ਸ਼ਾਨਦਾਰ ਨਤੀਜੇ ਲਈ ਕਾਲਜ ਸਥਾਨਕ ਪ੍ਰਬੰਧਕ ਕਮੇਟੀ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ਨੇ ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਵਿਭਾਗ ਦੇ ਅਧਿਆਪਕ ਡਾ ਸਤਿੰਦਰ ਕੌਰ ਪ੍ਰੋ ਕੁਲਵਿੰਦਰ ਸਿੰਘ ਭਾਟੀਆ , ਪ੍ਰੋਫੈਸਰ ਗੁਰਜੀਤ ਕੌਰ, ਪ੍ਰੋਫੈਸਰ ਪੀਟਰ ਮਸੀਹ ਸਮੇਤ ਅੱਵਲ ਆਏ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਭੇਂਟ ਕੀਤੀ ਹੈ । ਫੋਟੋ :— ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਪੋਸਟ ਗਰੈਜੂਏਟ ਕਲਾਸ ਐੱਮ ਏ ਪੰਜਾਬੀ ਦੀਆਂ ਅੱਵਲ ਆਈਆਂ ਵਿਦਿਆਰਥਣਾਂ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਤੇ ਵਿਭਾਗ ਦੇ ਅਧਿਆਪਕਾਂ ਨਾਲ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments