spot_img
Homeਮਾਝਾਗੁਰਦਾਸਪੁਰਬਲਾਕ ਕਾਦੀਆਂ 1 ਦੀ ਵਧੀਆ ਸੇਵਾਵਾਂ ਦੇ ਲਈ ਬਲਾਕ ਨੋਡਲ ਅਫਸਰ ਵਿਜੇ...

ਬਲਾਕ ਕਾਦੀਆਂ 1 ਦੀ ਵਧੀਆ ਸੇਵਾਵਾਂ ਦੇ ਲਈ ਬਲਾਕ ਨੋਡਲ ਅਫਸਰ ਵਿਜੇ ਕੁਮਾਰ ਅਤੇ ਉਨ੍ਹਾਂ ਦੀ ਟੀਮ ਦਾ ਹੋਇਆ ਸਨਮਾਨ

ਕਾਦੀਆਂ 16  ਸਤੰਬਰ (ਮੁਨੀਰਾ ਸਲਾਮ ਤਾਰੀ) :- ਬਲਾਕ ਕਾਦੀਆਂ ਇੱਕ ਦੇ ਬਲਾਕ ਨੋਡਲ ਅਫਸਰ ਵਿਜੇ ਕੁਮਾਰ ਅਤੇ ਉਨ੍ਹਾਂ ਦੀ ਟੀਮ ਦਾ ਜ਼ਿਲਾ ਸਿੱਖਿਆ ਅਧਿਕਾਰੀ ਵੱਲੋਂ ਇਕ ਸਮਾਰੋਹ ਦੇ ਦੌਰਾਨ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਹਰਪਾਲ ਸਿੰਘ ਸਾਧਾਂਵਾਲੀਆ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਾਇਮਰੀ ਅਮਰਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਬਲਾਕ ਕਾਦੀਆਂ ਇੱਕ ਦੀ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਦੀ ਟੀਮ ਨੇ ਹਰ ਕੰਮ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ ਅਤੇ ਉਨ੍ਹਾਂ ਨੂੰ ਲੀਡ ਕਰਨ ਵਾਲੇ ਬਲਾਕ ਨੋਡਲ ਅਫਸਰ ਵਿਜੇ ਕੁਮਾਰ ਦੇ ਕਾਰਜਾਂ ਦੀ ਵੀ ਪ੍ਰਸ਼ੰਸਾ ਕੀਤੀ ਹੈ। ਜਿਸਦੇ ਲਈ ਉਨ੍ਹਾਂ ਨੂੰ ਸਨਮਾਨ ਪੱਤਰ ਦੇ ਕੇ ਨਿਵਾਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਦੀ ਟੀਮ ਜਿਸ ਵਿਚ ਇਸ ਮੌਕੇ ਉਨ੍ਹਾਂ ਦੇ ਨਾਲ ਬਲਾਕ ਮੈਂਟਰ ਪੰਜਾਬੀ ਪਰਮਜੀਤ ਸਿੰਘ, ਬਲਾਕ ਮੈਂਟਰ ਅੰਗਰੇਜ਼ੀ ਰਾਕੇਸ਼ ਕੁਮਾਰ, ਬਲਾਕ ਮੈਂਟਰ ਗਣਿਤ ਬਲਜੀਤ ਸਿੰਘ, ਬਲਾਕ ਮੈਂਟਰ ਕੰਪਿਊਟਰ ਦਲਜੀਤ ਸਿੰਘ, ਹਿੰਦੀ ਦੇ ਮੁਕੇਸ਼ ਕੁਮਾਰ ਆਦਿ ਸ਼ਾਮਲ ਹਨ। ਇਹਨਾ ਨੇ  ਵੀ ਬਹੁਤ ਨਿਸ਼ਠਾ ਨਾਲ ਆਪਣੀ ਡਿਊਟੀ ਨਿਭਾਈ ਹੈ। ਇਸ ਮੌਕੇ ਤੇ ਵਿਜੇ ਕੁਮਾਰ ਨੇ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਹਰਪਾਲ ਸਿੰਘ ਸੰਧਾਵਾਲੀਆ, ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਾਇਮਰੀ ਅਮਰਜੀਤ ਸਿੰਘ ਭਾਟੀਆ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਵੱਖ ਵੱਖ ਬਲਾਕਾਂ ਦੇ ਬਲਾਕ ਮੈਂਟਰ ਜ਼ਿਲ੍ਹਾ ਮੈਂਟਰ ਜਿਸ ਵਿੱਚ ਪੰਜਾਬੀ ਦੇ ਸੁਰਿੰਦਰ ਮੋਹਨ, ਅੰਗਰੇਜ਼ੀ ਦੇ ਨਰਿੰਦਰ ਸਿੰਘ ਬਿਸਟ ਸਾਇੰਸ ਦੇ  ਗੁਰਵਿੰਦਰ ਸਿੰਘ, ਗਣਿਤ ਦੇ ਗੁਰਨਾਮ ਸਿੰਘ ਅਤੇ ਹਿੰਦੀ ਦੇ ਪਰਮਜੀਤ ਸਿੰਘ ਤੋਂ ਇਲਾਵਾ ਜ਼ਿਲ੍ਹੇ ਦੇ ਉਨੀ ਬਲਾਕਾਂ ਦੇ ਬਲਾਕ ਨੋਡਲ ਅਫਸਰ ਜਿਸ ਵਿਚ ਪ੍ਰਿੰਸੀਪਲ ਰਾਮਲਾਲ ਹੈੱਡਮਾਸਟਰ ਜਸਵਿੰਦਰ ਸਿੰਘ ਪ੍ਰਿੰਸੀਪਲ ਪਰਮਜੀਤ ਕੌਰ, ਜ਼ਿਲ੍ਹਾ ਨਿਰੀਖਕ ਟੀਮ ਦੇ ਇੰਚਾਰਜ ਪ੍ਰਿੰਸੀਪਲ ਸੁਰਿੰਦਰ ਕੁਮਾਰ ਵੀ ਮੌਜੂਦ ਸੀ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਬਲਾਕ ਮੈਂਟਰ ਪੰਜਾਬੀ ਪਰਮਜੀਤ ਸਿੰਘ, ਬਲਾਕ ਮੈਂਟਰ ਅੰਗਰੇਜ਼ੀ ਰਾਕੇਸ਼ ਕੁਮਾਰ, ਬਲਾਕ ਮੈਂਟਰ ਗਣਿਤ ਬਲਜੀਤ ਸਿੰਘ, ਬਲਾਕ ਮੈਂਟਰ ਕੰਪਿਊਟਰ ਦਲਜੀਤ ਸਿੰਘ ਆਦਿ ਮੌਜੂਦ ਸੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments