spot_img
Homeਮਾਝਾਗੁਰਦਾਸਪੁਰਖੇਡਾਂ ਵਤਨ ਪੰਜਾਬ ਦੀਆਂ ਤਹਿਤ ਟੇਬਲ ਟੈਨਿਸ ਅਤੇ ਰੋਲਰ ਸਕੇਟਿੰਗ ਮੁਕਾਬਲੇ 18...

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਟੇਬਲ ਟੈਨਿਸ ਅਤੇ ਰੋਲਰ ਸਕੇਟਿੰਗ ਮੁਕਾਬਲੇ 18 – 19 ਸਤੰਬਰ ਨੂੰ

ਕਾਦੀਆਂ 15 ਸਤੰਬਰ (ਮੁਨੀਰਾ ਸਲਾਮ ਤਾਰੀ) :- ਸ੍ਰੀਮਤੀ ਸ਼ਾਇਰੀ ਭੰਡਾਰੀ ਐਸ.ਡੀ.ਐਮ ਕਮ ਕਮਿਸ਼ਨਰ ਕਾਰਪੋਰੇਸ਼ਨ ਬਟਾਲਾ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰ ਦੇ ਮੁਕਾਬਲੇ ਸ਼ੁਰੂ ਹੋ ਗਏ ਹਨ ਤੇ ਆਰ.ਡੀ. ਖੋਸਲਾ ਸਕੂਲ ਬਟਾਲਾ ਵਿਖੇ 17 ਤੋਂ 19 ਸਤੰਬਰ ਨੂੰ ਟੇਬਲ ਟੈਨਿਸ ਦੇ ਮੁਕਾਬਲੇ ਹੋਣਗੇ। ਇਹ ਮੁਕਾਬਲੇ ਅੰਡਰ 14, 17, 21 ਸਾਲ ਅਤੇ ਅੰਡਰ 21-40 ਸਾਲ, ਅੰਡਰ 41-50 ਅਤੇ 50 ਸਾਲ ਤੋਂ ਵੱੱਧ ਉਮਰ ਵਾਲਿਆਂ ਦੇ ਵਿਚਕਾਰ ਹੋਣਗੇ।

ਉਨਾਂ ਨੇ ਅੱਗੇ ਦੱਸਿਆ ਕਿ ਲਾਰੇਂਸ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ 18 ਤੇ 19 ਸਤੰਬਰ ਨੂੰ ਰੋਲਰ ਸਕੇਟਿੰਗ ਮੁਕਾਬਲੇ ਹੋਣਗੇ। ਇਹ ਮੁਕਾਬਲੇ ਅੰਡਰ 14, 17, 21 ਸਾਲ ਅਤੇ ਅੰਡਰ 21-40 ਸਾਲ ਵਿਚਕਾਰ ਹੋਣਗੇ। ਇਸ ਤੋਂ ਇਲਾਵਾ ਫਿਟਨੈੱਸ ਸਟੂਡੀਓ ਜਿੰਮ ਹਰਚੋਵਾਲ ਵਿਖੇ 18 ਤੇ 19 ਸਤੰਬਰ ਨੂੰ ਵੇਟ ਲਿਫਟਿੰਗ ਤੇ ਪਾਵਰ ਲਿਫਟਿੰਗ ਦੇ ਮੁਕਾਬਲੇ ਹੋਣਗੇ। ਇਹ ਮੁਕਾਬਲੇ ਅੰਡਰ 14, 17, 21 ਸਾਲ ਅਤੇ ਅੰਡਰ 21-40 ਸਾਲ ਵਿਚਕਾਰ ਹੋਣਗੇ। ਇਸੇ ਤਰਾਂ ਗੁਰੂ ਨਾਨਕ ਕਾਲਜ ਕਾਲਾ ਅਫਗਾਨਾ ਵਿਖੇ 19 ਤੋ 22 ਸਤੰਬਰ ਨੂੰ ਫੁੱਟਬਾਲ ਦੇ ਮੁਕਾਬਲੇ ਅੰਡਰ ਸਾਲ 14, 17, 21 ਅਤੇ ਅੰਡਰ 21-40 ਸਾਲ ਵਿਚਕਾਰ ਹੋਣਗੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments