spot_img
Homeਮਾਝਾਗੁਰਦਾਸਪੁਰਇਸ ਮਹੀਨੇ ਦੀ 18 ਸਤੰਬਰ ਤੋਂ 20 ਸਤੰਬਰ ਤੱਕ ਪਲਸ ਪੋਲੀਓ ਮੁਹਿੰਮ...

ਇਸ ਮਹੀਨੇ ਦੀ 18 ਸਤੰਬਰ ਤੋਂ 20 ਸਤੰਬਰ ਤੱਕ ਪਲਸ ਪੋਲੀਓ ਮੁਹਿੰਮ ਚਲਾਈ ਜਾਵੇਗੀ – ਬਿੰਦੂ ਗੁਪਤਾ

ਕਾਦੀਆਂ 13 ਸਤੰਬਰ (ਮੁਨੀਰਾ ਸਲਾਮ ਤਾਰੀ) :- ਸੀਨੀਅਰ ਮੈਡੀਕਲ ਅਫ਼ਸਰ ਸੀ ਐਚ ਸੀ ਘਰੋਟਾ ਦੀ ਅਗਵਾਈ ਵਿੱਚ ਅੱਜ  ਨੈਸ਼ਨਲ ਪਲਸ ਪੋਲੀਓ ਰਾਊਂਡ ਦੂਸਰਾ ਦੇ ਸਬੰਧ ਵਿੱਚ ਟ੍ਰੇਨਿੰਗ ਦੇਣ ਵਾਸਤੇ ਸੀ ਐਚ ਸੀ ਘਰੋਟਾ ਵਿਖੇ ਐਲ ਐਚ ਵੀ,ਆਸਾ ਫੈਸੀਲੀਟੇਟਰ ਅਤੇ ਆਸਾ ਵਰਕਰਾਂ ਦੀ ਮੀਟਿੰਗ ਕੀਤੀ ਗਈ।ਜਿਸ ਨੂੰ ਸੰਬੋਧਨ ਕਰਦਿਆਂ ਹੋਇਆਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਬਿੰਦੂ ਗੁਪਤਾ ਵੱਲੋਂ ਦੱਸਿਆ ਗਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਮਹੀਨੇ ਦੀ 18 ਸਤੰਬਰ ਤੋਂ 20 ਸਤੰਬਰ ਤੱਕ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ,ਜਿਸ ਤਹਿਤ ਸੀ ਐਚ ਸੀ ਘਰੋਟਾ ਅਧੀਨ ਆਉਂਦੇ ਸਮੂਹ ਪਿੰਡਾਂ ਵਿੱਚ ਲੱਗਭਗ 21420 ਵੀ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ।ਇਸ ਵਾਸਤੇ ਪਹਿਲੇ ਦਿਨ 204 ਬੂਥਾਂ ਤੇ ਦਵਾਈ ਪਿਲਾਈ ਜਾਵੇਗੀ ਅਤੇ ਮਿਤੀ 19/9/2022 ਅਤੇ 20/9/2022 ਨੂੰ ਘਰ ਘਰ ਜਾ ਕੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੰਜ ਸਾਲ ਤੱਕ  ਦੇ ਬੱਚਿਆਂ ਨੂੰ ਪੋਲੀਓ ਬੂਥਾਂ ਤੇ ਲਿਆ ਕੇ ਪੋਲੀਓ ਦੀਆਂ ਬੂੰਦਾਂ ਜ਼ਰੂਰ ਪਿਲਾਉਣ। ਉਹਨਾਂ ਪਿੰਡਾਂ ਦੇ ਸਰਪੰਚਾਂ, ਮੋਹਤਬਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਭੱਠਿਆਂ, ਝੁੱਗੀਆਂ, ਝੌਂਪੜੀਆਂ ਤੇ ਰਹਿ ਰਹੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਦੀ ਮੱਦਦ ਕਰਨ। ਉਹਨਾਂ ਦੱਸਿਆ ਕਿ ਲਗਭਗ 700 ਦੇ ਕਰੀਬ ਮੁਲਾਜਮ ਜਿਨ੍ਹਾਂ ਵਿੱਚ ਏ ਐਨ ਐਮ,ਆਸਾ ਵਰਕਰਾਂ,ਆਸਾ ਫੈਸੀਲੀਟੇਟਰ, ਆਂਗਣਵਾੜੀ ਵਰਕਰ ਅਤੇ ਹੈਲਪਰਾਂ ਦੀ ਡਿਊਟੀ  ਇਸ ਕੰਮ ਲਈ ਲਗਾਈ ਗਈ ਹੈ ਅਤੇ 38 ਸੁਪਰਵਾਈਜ਼ਰ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਸੰਪੂਰਨ ਕਰਨ ਲਈ ਲਗਾਏ ਗਏ ਹਨ।ਇਸ ਮੌਕੇ ਐਲ ਐਚ ਵੀ ਸਰਿਸਟਾ ਦੇਵੀ,ਸੀਤਾ ਦੇਵੀ,ਅਣੂ,ਜੀਵਨ ਕੁਮਾਰੀ,ਸਮਿਤਾ ਕੁਮਾਰੀ, ਜੋਤੀ ਦੇਵੀ ਆਸਾ ਫੈਸੀਲੀਟੇਟਰ ਅਤੇ ਸਾਰੀਆਂ ਆਸਾ ਵਰਕਰ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments