12 ਸਤੰਬਰ ,ਹਰਚੋਵਾਲ(ਸੁਰਿੰਦਰ ਕੌਰ )ਸਿਹਤ ਵਿਭਾਗ ਵੱਲੋਂ ਚੰਗੀ ਤੇ ਨਰੋਈ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਵਾਂ ਪੋਸ਼ਣ ਮਾਹ ਮਨਾਇਆ ਜਾ ਰਿਹਾ ਹੈ ਜਿਸ ਵਿਚ ਪੂਰੇ ਸਤੰਬਰ ਮਹੀਨੇ ਵੱਖੋ ਵੱਖ ਵਿਸ਼ਿਆਂ ਅਧੀਨ ਪੋਸ਼ਣ ਮਹੀਨਾ ਮਨਾਇਆ ਜਾ ਰਿਹਾ ਹੈ। ਇਸੇ ਲੜੀ ਅਧੀਨ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨੋਹਰ ਲਾਲ ਜੀ ਦੀ ਅਗਵਾਈ ਹੇਠ ਸਰਕਾਰੀ ਹਾਈ ਸਮਾਰਟ ਸਕੂਲ ਉਧਨਵਾਲ ਵਿਖੇ ਪੀਅਰ ਐਜੁਕੇਟਰਾਂ ਅਤੇ ਸਕੂਲੀ ਵਿਦਿਆਰਥੀਆਂ ਨਾਲ ਪੋਸ਼ਣ ਮਾਹ ਮਨਾਇਆ ਗਿਆ। ਜਿਸ ਵਿਚ ਸਕੂਲੀ ਵਿਦਿਆਰਥੀਆਂ ਵੱਲੋਂ ਪੋਸ਼ਣ ਨੂੰ ਵਿਅਕਤ ਕਰਦੀ ਰੰਗੋਲੀ ਬਣਾਕੇ ਸੰਤੁਲਿਤ ਆਹਾਰ ਦਾ ਸੁਨੇਹਾ ਦਿੱਤਾ ਗਿਆ। ਡਾਕਟਰ ਸੰਦੀਪ ਅਤੇ ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਚੰਗੀ ਸਿਹਤ ਲਈ ਵਧੀਆ ਖੁਰਾਕ ਦੀ ਲੋੜ ਹੁੰਦੀ ਹੈ। ਵਿਸ਼ੇਸ਼ ਤੌਰ `ਤੇ ਕਿਸ਼ੋਰ ,ਕਿਸ਼ੋਰੀਆਂ, ਗਰਭਵਤੀ ਮਾਵਾਂ ਨੂੰ ਹਰੀਆ ਸਬਜੀਆਂ ਦੁੱਧ,ਫਲ ਉਬਲੀਆਂ ਦਾਲਾਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਇਓਡੀਨ ਯੁਕਤ ਭੋਜਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੋਸ਼ਣ ਚੰਗੀ ਸਿਹਤ ਅਤੇ ਤੰਦਰੁਸਤੀ ਦਾ ਕੇਂਦਰ ਬਿੰਦੂ ਹੈ। ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰਕੇ ਇਸ ਨੂੰ ਮਜਬੂਤ ਬਣਾਉਂਦਾ ਹੈ। ਪੌਸ਼ਟਿਕਤਾ ਮੌਜੂਦਾ ਅਤੇ ਅਗਲੀ ਪੀੜੀ ਲਈ ਬਚਾਅ, ਸਿਹਤ ਅਤੇ ਵਿਕਾਸ ਪੱਖੋਂ ਬੇਹੱਦ ਗੰਭੀਰ ਮੁੱਦਾ ਹੈ। ਪੌਸ਼ਟਿਕ ਮਾਹ ਦਾ ਮੁੱਖ ਮੰਤਵ ਅਨੀਮੀਆ ਦੀ ਰੋਕਥਾਮ ਕਰਨਾ ਹੈ। ਵਿਦਿਆਰਥੀਆਂ ਨੂੰ ਮੌਕੇ ਤੇ ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ ਵੰਡੀਆਂ ਗਈਆਂ। ਪੀਅਰ ਐਜੁਕੇਟਰਾਂ ਵੱਲੋਂ ਪੋਸ਼ਣ ਮਾਹ ਦੇ ਸਲੋਗਨ ਬੋਲੇ ਗਏ।ਨਾਲ ਹੀ ਸਿਹਤ ਲਈ ਪੋਸ਼ਣ ਦੇ ਮਹਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ । ਸੰਤੁਲਿਤ ਭੋਜਨ” ਵੱਜੋਂ ਤਲੇ ਹੋਏ ਪਦਾਰਥਾਂ ਅਤੇ ਫਾਸਟ ਫੂਡ ਤੋਂ ਪਰਹੇਜ ਕਰੋ,ਨਮਕ ਅਤੇ ਚੀਨੀ ਦੀ ਵਰਤੋਂ ਘੱਟ ਕਰੋ ਅਤੇ ਸਿਗਰਟ ਤੇ ਸ਼ਰਾਬ ਦਾ ਵਰਤੋਂ ਨਾ ਕੀਤੀ ਜਾਵੇ। ਐਲ ਐੱਚ ਵੀ ਹਰਭਜਨ ਕੌਰ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਅੰਸਤੁਲਿਤ ਖੁਰਾਕ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਨਾਲ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਕਿ ਬਲੱਡ ਪ੍ਰੈਸ਼ਰ,ਸ਼ੂਗਰ ਅਤੇ ਮੋਟਾਪਾ ਹੋਣ ਦਾ ਖਤਰਾ ਰਹਿੰਦਾ ਹੈ।ਇਸ ਲਈ ਹਮੇਸ਼ਾ “ਸੰਤੁਲਿਤ ਖੁਰਾਕ” ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਤੇ ਡਾਕਟਰ ਸੰਦੀਪ ਕੁਮਾਰ,ਬੀ ਈ ਈ ਸੁਰਿੰਦਰ ਕੌਰ, ਐਲ ਐੱਚ ਵੀ ਹਰਭਜਨ ਕੌਰ, ਦਵਿੰਦਰ ਕੌਰ ਏ ਐਨ ਐਮ, ਸੁਖਵਿੰਦਰ ਸਿੰਘ ਹੇਲਥ ਵਰਕਰ, ਰਾਜਵਿੰਦਰ ਸਿੰਘ ਅਧਿਆਪਕ, ਅਧਿਆਪਕ ਹਰਮਜੋਤ ਸਿੰਘ,ਅਧਿਆਪਕ ਜਗਸੀਰ ਸਿੰਘ, ਆਂਗਣਵਾੜੀ ਮਨਿੰਦਰ ਕੌਰ, ਸੁਖਵਿੰਦਰ ਕੌਰ,ਹਰਜਿੰਦਰ ਕੌਰ, ਜਗਜੀਵਨ ਕੌਰ, ਸੁਖਜੀਤ ਕੌਰ, ਆਸ਼ਾ ਸਰਬਜੀਤ ਕੌਰ, ਆਸ਼ ਮਨਜੀਤ ਕੌਰ, ਆਸ਼ ਬੇਵੀ ਆਸ਼ ਪਰਮਜੀਤ ਕੌਰ ਆਦਿ ਹਾਜਿਰ ਰਹੇ।