spot_img
Homeਮਾਝਾਗੁਰਦਾਸਪੁਰਦੁਕਾਨਦਾਰ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ - ਇੰਸਪੈਕਟਰ ਕੁਲਬੀਰ ਸਿੰਘ

ਦੁਕਾਨਦਾਰ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ – ਇੰਸਪੈਕਟਰ ਕੁਲਬੀਰ ਸਿੰਘ

ਕਾਦੀਆਂ 31 ਅਗਸਤ (ਮੁਨੀਰਾ ਸਲਾਮ ਤਾਰੀ) :- ਸੂਬਾ ਸਰਕਾਰ ਵੱਲੋਂ ਸੂਬੇ ਨੂੰ ਡੇਂਗੂ ਮਲੇਰੀਆ ਮੁਕਤ ਕਰਨ ਦੀ ਚਲਾਈ ਗਈ ਮੁਹਿੰਮ ਦੌਰਾਨ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਲਾਲ ਮਾਂਡੀ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਐਸਐਮਓ ਕਾਦੀਆਂ ਡਾ. ਮਨੋਹਰ ਲਾਲ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਕਾਦੀਆਂ ਦੇ ਇੰਸਪੈਕਟਰ ਸ ਕੁਲਬੀਰ ਸਿੰਘ ਦੀ ਹੈਲਥ ਟੀਮ ਵੱਲੋਂ ਕਾਦੀਆਂ ਦੇ ਵੱਖ ਵੱਖ ਫਰਨੀਚਰ ਵਾਲੀਆਂ ਦੁਕਾਨਾਂ ਤੇ ਜਾ ਕੇ ਦੁਕਾਨਦਾਰਾਂ ਅਤੇ ਦੁਕਾਨਾਂ ਤੇ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਡੇਂਗੂ ਮਲੇਰੀਏ ਸਬੰਧੀ ਜਾਗਰੂਕ ਕੀਤਾ ਗਿਆ। ਇਸ ਸੰਬੰਧੀ ਹੈਲਥ ਇੰਸਪੈਕਟਰ ਸਰਦਾਰ ਕੁਲਬੀਰ ਸਿੰਘ ਨੇ ਦੱਸਿਆ ਕਿ ਡੇਂਗੂ ਅਤੇ ਮਲੇਰੀਆ ਇੱਕ ਬਹੁਤ ਹੀ ਘਾਤਕ ਬਿਮਾਰੀ ਹੈ ਅਤੇ ਇਸ ਦੀ ਰੋਕਥਾਮ ਲਈ ਸਮੂਹ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਸਾਫ਼ ਸੁਥਰਾ ਅਤੇ ਸਵੱਛ ਰੱਖਣ ਤਾਂ ਜੋ ਡੇਂਗੂ ਮਲੇਰੀਏ ਦਾ ਮੱਛਰ ਨਾ ਪੈਦਾ ਹੋ ਸਕੇ। ਉਨ੍ਹਾਂ ਅੱਗੇ ਕਹਾ ਕਿ ਦੁਕਾਨਦਾਰਾ ਨੂੰ ਚਾਹੀਦਾ ਹੈ ਕਿ ਕਿਤੇ ਵੀ ਪਾਣੀ ਨਾ ਖੜ੍ਹਾ ਹੋਣ ਦੇਣ, ਆਪਣੀਆਂ ਦੁਕਾਨਾਂ ਵਿਚ ਮੱਛਰ ਮਾਰ ਦਵਾਈ ਦਾ ਲਗਾਤਾਰ ਇਸਤੇਮਾਲ ਕਰਨ, ਸੌਣ ਲੱਗਿਆਂ ਪੂਰੇ ਕੱਪੜੇ ਪਾ ਕੇ ਸੋਹਣ ਜਿਸ ਨੇ ਆਪਣਾ ਸਰੀਰ ਢਕਿਆ ਹੋਵੇ, ਆਪਣੇ ਲਾਗੇ ਚਾਗੇ ਛੱਪੜਾਂ ਦੇ ਵਿੱਚ ਸਰਿਆ ਮੋਬਾਈਲ ਪਾ ਦੇਣ ਤਾਂ ਜੋ ਮੱਛਰਾਂ ਦੀ ਰੋਕ ਥਾਮ ਹੋ ਸਕੇ। ਹੈਲਥ ਇੰਸਪੈਕਟਰ ਕੁਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਦੁਕਾਨਦਾਰਾਂ ਵਿਚ ਪਿਆ ਟੁੱਟਾ ਭੱਜਾ ਸਾਮਾਨ ਨੂੰ ਬਾਹਰ ਸੁੱਟਿਆ ਜਾਵੇ ਅਤੇ ਕਿਸੇ ਵੀ ਬਰਤਨ ਜਾਂ ਡੱਬੇ ਵਗੈਰਾ ਵਿੱਚ ਪਾਣੀ ਨਾ ਖੜ੍ਹਾ ਹੋਣ ਦੇਣ ਉਸ ਬਰਤਨ ਜਾਂ ਡੱਬੇ  ਚੰਗੀ ਤਰ੍ਹਾਂ ਸੁਕਾ ਕੇ ਉਲਟਾ ਰੱਖਣ ਤਾਂ ਜੋ ਉਸ ਵਿੱਚ ਪ੍ਰਸ਼ਾਦਾ ਪਾਣੀ ਨਾ ਇਕੱਠਾ ਹੋ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਦੁਕਾਨਦਾਰ ਆਪਣੇ ਲਾਗੇ ਛੱਪਰ ਜਾਂ ਟੋਇਆਂ ਵਿੱਚ ਸਰਿਆ ਹੋਇਆ ਤੇਲ ਜਾਂ ਪੁਰਾਣਾ ਮੋਬਾਇਲ ਤੇਲ ਪਾ ਦਿਓ ਤਾਂ ਜੋ ਉਸ ਵਿੱਚ ਪਨਪ ਰਹੇ ਡੇਂਗੂ ਮਲੇਰੀਏ ਦੇ ਆਂਡਿਆਂ ਨੂੰ ਨਸ਼ਟ ਕੀਤਾ ਜਾ ਸਕੇ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਕਾਦੀਆਂ ਦੇ ਵੱਖ ਵੱਖ ਸਥਾਨਾਂ ਤੇ ਜਿੱਥੇ ਬਰਸਾਤ ਦਾ ਪਾਣੀ ਖਲੋਤਾ ਸੀ ਉਥੇ ਕਾਲਾ ਤੇਲ ਵੀ ਪਾਇਆ ਗਿਆ ਤਾਂ ਜੋ ਡੇਂਗੂ ਮਲੇਰੀਏ ਦਾ ਵਾਇਰਸ ਕਿਸੇ ਵੀ ਸੂਰਤ ਵਿਚ ਪੈਦਾ ਨਾ ਹੋ ਸਕੇ। ਇਸ ਮੌਕੇ ਇਨ੍ਹਾਂ ਦੇ ਨਾਲ ਸਤਪਾਲ ਸਿੰਘ, ਬਲਵਿੰਦਰ ਸਿੰਘ, ਲਖਬੀਰ ਸਿੰਘ, ਅਮਰੀਕ ਸਿੰਘ, ਜੁਗਰਾਜ ਸਿੰਘ, ਨਰਿੰਦਰ ਸਿੰਘ ਆਦਿ ਹਾਜ਼ਰ ਸੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments