spot_img
Homeਮਾਝਾਗੁਰਦਾਸਪੁਰਜੈ ਬਾਬਾ ਲੱਖ ਦਾਤਾ ਸਾਲਾਨਾ ਕੁਸ਼ਤੀ ਦੰਗਲ ਚ, 200 ਪਹਿਲਵਾਨਾਂ ਨੇ ਦਿਖਾਏ...

ਜੈ ਬਾਬਾ ਲੱਖ ਦਾਤਾ ਸਾਲਾਨਾ ਕੁਸ਼ਤੀ ਦੰਗਲ ਚ, 200 ਪਹਿਲਵਾਨਾਂ ਨੇ ਦਿਖਾਏ ਆਪਣੇ ਜ਼ੌਹਰ

ਕਾਦੀਆਂ 28 ਅਗਸਤ (ਮੁਨੀਰਾ ਸਲਾਮ ਤਾਰੀ) :- ਜੈ ਬਾਬਾ ਲੱਖਦਾਤਾ ਛਿੰਝ ਮੇਲਾ ਕਮੇਟੀ ਵੱਲੋਂ ਠਾਕੁਰ ਜਗਦੀਸ਼ ਸਿੰਘ, ਬਲਵੰਤ ਸਿੰਘ, ਰਘੂਨਾਥ ਸਿੰਘ, ਰਮੇਸ਼ ਸਿੰਘ ਅਤੇ ਜਰਨੈਲ ਸਿੰਘ ਦੀ ਦੇਖ-ਰੇਖ ਹੇਠ ਸਾਲਾਨਾ ਮੇਲਾ ਅਤੇ  ਕੁਸ਼ਤੀ ਦੰਗਲ ਕਰਵਾਇਆ ਗਿਆ। ਜਿਸ ਵਿੱਚ ਪੰਜਾਬ, ਹਿਮਾਚਲ ਅਤੇ ਜੰਮੂ ਕਸ਼ਮੀਰ ਸਟੇਟ ਦੇ 200 ਦੇ ਕਰੀਬ ਪਹਿਲਵਾਨਾਂ ਨੇ ਆਪਣੀ ਆਪਣੀ ਕੁਸ਼ਤੀ ਦੇ ਜ਼ੌਹਰ ਦਿਖਾਏ। ਇਸ ਮੋਕੇ ਮੰਚ ਦਾ ਸੰਚਾਲਨ ਨਰਿੰਦਰ ਸਿੰਘ ਨੇ ਕੀਤਾ ਅਤੇ ਰੈਫਰੀ ਦੀ ਭੂਮਿਕਾ ਮਨਿੰਦਰ ਸਿੰਘ, ਨਰਿੰਦਰ ਸਿੰਘ, ਵਿਸ਼ਾਲ ਸਿੰਘ ਅਤੇ ਰੋਹਿਤ ਸਿੰਘ ਨੇ ਬਾਖੂਬੀ ਨਿਭਾਈ। ਇਸ ਮੋਕੇ ਵੱਡੀ ਮੱਲੀ ਦੇ ਪਹਿਲਵਾਨਾਂ ਨੂੰ ਛਿੰਜ਼ ਮੇਲਾ ਕਮੇਟੀ ਵੱਲੋਂ 15 ਹਜਾਰ ਰੁਪਏ ਨਗਦ ਅਤੇ ਇੱਕ ਫ਼ਰਾਟਾ ਪੱਖਾ ਜਦਕਿ ਛੋਟੀ ਮੱਲੀ ਦੇ ਪਹਿਲਵਾਨਾਂ ਨੂੰ 12 ਹਜਾਰ ਰੁਪਏ ਦਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਖਜ਼ਾਨਚੀ ਸੰਜੀਵ ਸਿੰਘ ਨੇ ਦੱਸਿਆ ਕਿ ਇਹ ਛਿੰਝ ਮੇਲਾ ਉਨ੍ਹਾਂ ਦੇ ਬਜ਼ੁਰਗਾਂ ਵੱਲੋਂ ਸ਼ੁਰੂ ਕਰਵਾਇਆ ਗਿਆ ਸੀ ਤਾਂ ਜੋ ਪਿੰਡ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਵੱਲ ਉਤਸ਼ਾਹਿਤ ਹੋ ਸਕਣ। ਉਨ੍ਹਾਂ ਛਿੰਝ ਮੇਲੇ ਨੂੰ ਸਫਲ ਬਣਾਉਣ ਲਈ ਆਏ ਪਹਿਲਵਾਨਾਂ ਅਤੇ ਪਿੰਡ ਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments