spot_img
Homeਮਾਝਾਗੁਰਦਾਸਪੁਰਕ੍ਰਾਂਤੀਕਾਰੀ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਸ਼ਰਧਾਂਜਲੀ ਸਮਾਗਮ ਆਯੋਜਿਤ (ਵੱਖ-ਵੱਖ ਜਥੇਬੰਦੀਆਂ ਤੋਂ...

ਕ੍ਰਾਂਤੀਕਾਰੀ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਸ਼ਰਧਾਂਜਲੀ ਸਮਾਗਮ ਆਯੋਜਿਤ (ਵੱਖ-ਵੱਖ ਜਥੇਬੰਦੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ)

ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ, 26 ਜੂਨ (ਰਵੀ ਭਗਤ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸ਼ਬਦਾਂ ਦੇ ਕਥਾਕਾਰ, ਕੀਰਤਨੀਏ, ਸਤਿਗੁਰ ਕਬੀਰ ਸਾਹਿਬ ਅਤੇ ਡਾ. ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਨਾਲ ਜੁੜੇ ਕ੍ਰਾਂਤੀਕਾਰੀ ਯੋਧੇ, ਨਿਰਧਡ਼ਕ, ਬੇਬਾਕ, ਬੇਖ਼ੌਫ਼, ਬਾਲ ਬ੍ਰਹਮਚਾਰੀ ਤੇ ਰੱਬੀ ਰੂਪ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਜੋ ਕੁਝ ਦਿਨ ਪਹਿਲਾਂ ਇਸ ਫਾਨੀ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੇ ਭੋਗ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਬੰਦੀ-ਛੋੜ ਕਬੀਰ ਗੁਰੂ ਆਸ਼ਰਮ ਕਾਹਨੂੰਵਾਨ ਵਿਖੇ ਕਰਵਾਏ ਗਏ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਕਸਬਾ ਕਾਹਨੂੰਵਾਨ ਦੀ ਧਰਤੀ ਤੇ ਇੱਕ ਅਜਿਹਾ ਸੂਰਮਾ ਪੈਦਾ ਹੋਇਆ ਜਿਸ ਨੇ ਕ੍ਰਾਂਤੀਕਾਰੀ ਪ੍ਰਚਾਰ ਰਾਹੀਂ ਨੌਜਵਾਨਾਂ ਨੂੰ ਨਸ਼ਿਆ ਤੇ ਭੈੜੀਆਂ ਸੰਗਤਾਂ ਤੋਂ ਦੂਰ ਕਰਦਿਆਂ ਗੁਰੂ ਕੀ ਬਾਣੀ ਨਾਲ ਜੋਡ਼ਿਆ ਅਤੇ ਗ਼ਰੀਬ ਤੇ ਹੋਰ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਵੱਖ-ਵੱਖ ਕੀਰਤਨੀ ਜਥਿਆਂ, ਕਥਾਵਾਚਕਾਂ ਤੇ ਪ੍ਰਚਾਰਕਾਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦਿਆਂ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਦੀ ਜੀਵਨੀ ਤੇ ਚਾਨਣਾ ਪਾਇਆ। ਉਨ੍ਹਾਂ ਸੰਤਾਂ ਦੇ ਅਕਾਲ ਚਲਾਣਾ ਕਰ ਜਾਣ ਤੇ ਸਮਾਜ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਕਿਹਾ ਕਿ ਬੇਸ਼ੱਕ ਸੰਤ ਗੁਰਵਿੰਦਰ ਸਿੰਘ ਜੀ ਸਰੀਰਕ ਰੂਪ ਵਿੱਚ ਸਾਡੇ ਵਿੱਚ ਨਹੀਂ ਰਹੇ ਪਰ ਉਨ੍ਹਾਂ ਵੱਲੋਂ ਦਿੱਤੇ ਹੋਏ ਸੰਦੇਸ਼ ਨੂੰ ਉਨ੍ਹਾਂ ਦੇ ਉਤਰਾਅਧਿਕਾਰੀ ਬਾਬਾ ਜਪਜੀਤ ਸਿੰਘ ਜੀ ਦੀ ਅਗੁਵਾਈ ਵਿੱਚ ਘਰ-ਘਰ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਮਹੰਤ ਜਗਦੀਸ਼ ਰਾਜ਼, ਅਸ਼ਵਨੀ ਫੱਜੂਪੁਰ ਪ੍ਰਧਾਨ ਸਤਿਗੁਰੂ ਕਬੀਰ ਮੰਦਿਰ ਪ੍ਰਬੰਧਕ ਕਮੇਟੀ ਫੱਜੂਪੁਰ, ਪ੍ਰਿੰਸੀਪਲ ਨੰਦ ਲਾਲ ਕਲਿਆਣਪੁਰੀ ਪ੍ਰਧਾਨ ਡਾ. ਅੰਬੇਡਕਰ ਮਿਸ਼ਨ ਧਾਰੀਵਾਲ, ਜੇ.ਪੀ ਭਗਤ ਜ਼ਿਲ੍ਹਾ ਪ੍ਰਧਾਨ ਬਸਪਾ, ਗੁਰਇਕਬਾਲ ਸਿੰਘ ਮਾਹਲ ਜਥੇਬੰਦਕ ਸਕੱਤਰ ਤੇ ਪੀ.ਏ.ਸੀ ਮੈਂਬਰ ਅਕਾਲੀ ਦਲ, ਆਮ ਆਦਮੀ ਪਾਰਟੀ ਦੇ ਆਗੂ ਡਾ.ਕਮਲਜੀਤ ਸਿੰਘ ਘੁਮਾਣ ਤੇ ਡਾ. ਸ਼ਿਵਦਿਆਲ ਮਾਲੀ ਜਲੰਧਰ, ਜਗਰੂਪ ਸਿੰਘ ਸੇਖਵਾਂ, ਡਾ. ਬੂਟਾ ਸਿੰਘ ਚੱਕ ਭੰਗਵਾਂ, ਕ੍ਰਿਸ਼ਨ ਕੁਮਾਰ ਭਗਤ, ਬਾਬਾ ਤਰਸੇਮ ਸਿੰਘ , ਅੰਮ੍ਰਿਤਸਰ ਤੋਂ ਸੁੱਚਾ ਲਾਲ ਭਗਤ, ਹਰਮਿੰਦਰ ਸਿੰਘ ਤੁੰਗ, ਜਸ ਵੇਰਕਾ, ਗਿਆਨ ਚੰਦ, ਸਤਨਾਮ ਸਿੰਘ, ਬਲਦੇਵ ਸਿੰਘ, ਪ੍ਰਿੰਸ: ਸਰਦਾਰੀ ਲਾਲ ਤੁੰਗ, ਦੇਸਰਾਜ ਭਗਤ, ਚਿਮਨ ਲਾਲ ਕਾਹਨੂੰਵਾਨ, ਐਸ.ਡੀ.ਓ ਕਸਤੂਰੀ ਲਾਲ, ਡਾ.ਰਤਨ ਚੰਦ ਲੇਹਲ, ਗੁਰਬਚਨ ਸਿੰਘ ਜ਼ਿਲੇਦਾਰ, ਸੁਖਦੇਵ ਸਿੰਘ ਅਹਿਮਦਾਬਾਦ, ਪ੍ਰੇਮ ਭਗਤ, ਪ੍ਰੇਮ ਪਾਲ ਪੰਮਾ, ਕੀਮਤੀ ਲਾਲ, ਹਰੀ ਰਾਮ ਤੋ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਵੀ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ।

RELATED ARTICLES
- Advertisment -spot_img

Most Popular

Recent Comments