spot_img
Homeਮਾਝਾਗੁਰਦਾਸਪੁਰ22 ਸਰਕਾਰੀ ਅਤੇ 28 ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਜ਼ੋਨਲ ਮੁਕਾਬਲੇ ਹੋਏ...

22 ਸਰਕਾਰੀ ਅਤੇ 28 ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਜ਼ੋਨਲ ਮੁਕਾਬਲੇ ਹੋਏ ਆਰੰਭ । ਬੀ ਐੱਨ ਓ ਪ੍ਰਿੰਸੀਪਲ ਰਾਮ ਲਾਲ ਨੇ ਕੀਤਾ ਖੇਡਾਂ ਦਾ ਆਗਾਜ਼ ।

ਕਾਦੀਆਂ 17 ਅਗਸਤ (ਮੁਨੀਰਾ ਸਲਾਮ ਤਾਰੀ)

ਸਿੱਖਿਆ ਵਿਭਾਗ ਦੇ ਨਿਰਦੇਸ਼ ਮੁਤਾਬਿਕ ਵਿਦਿਆਰਥੀਆਂ ਵਿੱਚ ਖੇਡ ਪ੍ਰਤਿਭਾਵਾਂ ਨੂੰ ਵਧਾਉਣ ਲਈ ਅੱਜ ਬਲਾਕ ਸ੍ਰੀ ਹਰਗੋਬਿੰਦਪੁਰ ਦੀ ਜ਼ੋਨਲ ਪੱਧਰ ਦੇ ਖੇਡਾਂ ਦਾ ਉਦਘਾਟਨ ਬੀ ਐਨ ਓ ਪ੍ਰਿੰਸੀਪਲ ਰਾਮ ਲਾਲ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰਾਮ ਲਾਲ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ 22 ਸਰਕਾਰੀ ਅਤੇ 28 ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ । ਅੱਜ ਦਾ ਉਦਘਾਟਨ ਮੈਚ ਕਬੱਡੀ ਨੈਸ਼ਨਲ ਸਟਾਈਲ ਰੰਗੜ ਨੰਗਲ, ਹੋਲੀ ਫੈਮਿਲੀ ਸਕੂਲ ਅਤੇ ਸ੍ਰੀ ਹਰਗੋਬਿੰਦਪੁਰ ਸਕੂਲ ਦੀ ਟੀਮਾਂ ਦੇ ਵਿਚਕਾਰ ਸ਼ੁਰੂ ਹੋਇਆ। ਇਸ ਮੌਕੇ ਤੇ ਬੀ ਐਨ ਓ ਰਾਮਲਾਲ ਨੇ ਦੱਸਿਆ ਕਿ ਬੱਚਿਆਂ ਦੇ ਵਿਕਾਸ ਦੇ ਲਈ ਖੇਡਾਂ ਬਹੁਤ ਜਰੂਰੀ ਹਨ । ਕਿਉਂਕਿ ਵਿਦਿਆਰਥੀਆਂ ਨੂੰ ਨਸ਼ੇ ਜਿਹੀਆਂ ਬੁਰਾਈਆਂ ਤੋਂ ਦੂਰ ਰੱਖਣ ਦੇ ਲਈ ਇਹ ਬਹੁਤ ਜ਼ਰੂਰੀ ਹੈ । ਉਨ੍ਹਾਂ ਦੱਸਿਆ ਕਿ ਇਹ ਖੇਡਾਂ ਵੱਖ ਵੱਖ ਜ਼ੋਨਾਂ ਵਿਚ 27 ਅਗਸਤ ਤਕ ਚੱਲਣਗੀਆਂ । ਜਿਸ ਵਿੱਚ ਸਾਰੇ ਸਕੂਲਾਂ ਦੇ ਵਿਦਿਆਰਥੀ ਅਤੇ ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕ ਵੱਧ ਚਡ਼੍ਹ ਕੇ ਭਾਗ ਲੈ ਰਹੇ ਹਨ । ਇਸ ਮੌਕੇ ਤੇ ਜ਼ੋਨਲ ਪ੍ਰਧਾਨ ਰਜਨੀ ਬਾਲਾ ,ਹਰਪਾਲ ਸਿੰਘ , ਬੀ ਐੱਮ ਅਮਰਿੰਦਰ ਸਿੰਘ , ਰੁਪਿੰਦਰ ਕੌਰ , ਰਜਿੰਦਰ ਸਿੰਘ ,ਕਸ਼ਮੀਰ ਸਿੰਘ ਭੋਮਾ , ਮਨਿੰਦਰਪਾਲ ਸਿੰਘ, ਰੁਪਿੰਦਰ ਕੌਰ ਪੰਨੂ ,ਰਾਜਬੀਰ ਬੀ ਐੱਮ , ਰਾਜਪ੍ਰੀਤ ਸਿੰਘ ਬੀਐਮ , ਹਰਮਨਜੋਤ ਸਿੰਘ ਬੱਲ ਆਦਿ ਸਟਾਫ ਮੌਜੂਦ ਸੀ ।
ਫੋਟੋ :–ਖੇਡਾਂ ਦਾ ਉਦਘਾਟਨ ਕਰਦੇ ਹੋਏ ਬੀ ਐਨ ਓ ਪ੍ਰਿੰਸੀਪਲ ਰਾਮ ਲਾਲ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments