spot_img
Homeਮਾਝਾਗੁਰਦਾਸਪੁਰਸਰਕਾਰੀ ਸਕੂਲਾਂ ਵਿੱਚ ਪੂਰੇ ਉਤਸਾਹ ਨਾਲ ਲਗਾਏ ਗਏ ਗਣਿਤ ਮੇਲੇ

ਸਰਕਾਰੀ ਸਕੂਲਾਂ ਵਿੱਚ ਪੂਰੇ ਉਤਸਾਹ ਨਾਲ ਲਗਾਏ ਗਏ ਗਣਿਤ ਮੇਲੇ

ਕਾਦੀਆਂ  30 ਜੁਲਾਈ (ਮੁਨੀਰਾ ਸਲਾਮ ਤਾਰੀ) :- ਸਿੱਖਿਆ ਵਿਭਾਗ ਵੱਲੋਂ ਭੇਜੀ ਸਮਾਂ-ਸਾਰਣੀ ਅਨੁਸਾਰ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਗਣਿਤ ਮੇਲੇ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਨੇ ਜ਼ਿਲ੍ਹੇ ਦੇ ਸਾਰੇ ਗਣਿਤ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਦੇ ਆਦੇਸ਼ਾਂ ਤੇ ਅਮਲ ਕਰਦਿਆਂ ਜ਼ਿਲ੍ਹੇ ਦੇ ਸਾਰੇ ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ ਵਿੱਚ ਗਣਿਤ ਮੇਲੇ ਆਯੋਜਿਤ ਕੀਤੇ ਗਏ ਹਨ ਜਿਸ ਵਿੱਚ ਹਰ ਵਿਦਿਆਰਥੀ ਵੱਲੋਂ ਲਾਜ਼ਮੀ ਤੌਰ ਤੇ ਸ਼ਮੂਲੀਅਤ ਕੀਤੀ ਗਈ ਹੈ। ਉਨ੍ਹਾਂ ਦੱਸਿਆਂ ਕਿ 25 ਜੁਲਾਈ ਤੋਂ 28 ਜੁਲਾਈ ਤੱਕ 4 ਦਿਨ ਪ੍ਰੀ ਗਣਿਤ ਮੇਲੇ ਤਹਿਤ ਅਧਿਆਪਕ ਅਤੇ ਬੱਚੇ ਵੱਲੋ ਗਣਿਤ ਵਿਸ਼ੇ ਨਾਲ ਸੰਬੰਧਤ ਕਿਰਿਆਵਾਂ ਅਤੇ ਮਾਡਲਾਂ ਤਿਆਰ ਕੀਤੇ ਗਏ ਹਨ ਅਤੇ 29 ਅਤੇ 30 ਜੁਲਾਈ ਨੂੰ ਹਰ ਇੱਕ ਸਕੂਲ ਵਿੱਚ ਗਣਿਤ ਮੇਲੇ ਲਗਾ ਕੇ ਇਸ ਗਤੀਵਿਧੀ ਨੂੰ ਮੁਕੰਮਲ ਕੀਤਾ ਗਿਆ ਹੈ। ਗਣਿਤ ਅਧਿਆਪਕਾਂ ਅਤੇ ਬੱਚਿਆਂ ਵਿੱਚ ਗਣਿਤ ਮੇਲੇ ਵਿੱਚ ਪੂਰਾ ਉਤਸਾਹ ਵੇਖਿਆ ਗਿਆ ਹੈ। ਬੱਚੇ ਕਿਰਿਆਵਾਂ ਮਾਡਲ ਨੂੰ ਬਹੁਤ ਸੁਚੱਜੇ ਢੰਗ ਨਾਲ ਵਿਆਖਿਆ ਕਰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਬੀ.ਐਨ.ਓ., ਸਾਰੇ ਸਕੂਲ ਮੁਖੀ ਸਹਿਬਾਨ ਅਤੇ ਬੀ.ਐਮ. ਗਣਿਤ ਵੱਲੋ ਯੋਜਨਾਬੰਦੀ ਕਰਕੇ ਸਾਰੇ ਸਕੂਲਾਂ ਦੇ ਗਣਿਤ ਮੇਲੇ ਵਿਜਟ ਕੀਤੇ ਗਏ ਹਨ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ : ਲਖਵਿੰਦਰ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਗਣਿਤ ਮੇਲੇ ਲਗਾਉਣਾ ਸ਼ਲਾਘਾਯੋਗ ਉਪਰਾਲਾ ਹੈ ਜੋ ਕਿ ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਦੇ ਹਨ ਅਤੇ ਇਹ ਮੇਲੇ ਸਮੇਂ ਸਮੇਂ ਲਗਾਏ ਜਾਣੇ ਚਾਹੀਦੇ ਹਨ। ਇਸ ਦੌਰਾਨ  ਡੀ.ਐਮ. ਗਣਿਤ ਗੁਰਨਾਮ ਸਿੰਘ ਨੇ ਦੱਸਿਆ ਕਿ ਗਣਿਤ ਮੇਲੇ ਬੱਚਿਆਂ ਵਿੱਚ ਮੈਥ ਪ੍ਰਤੀ ਰੁਚੀ ਨੂੰ ਵਧਾਉਂਦੇ ਹਨ ਤੇ ਬਹੁਤ ਸਾਰੇ ਕਨਸੈਪਟ ਵੀ ਇਸ ਰਾਹੀਂ ਸਮਝ ਆਉਂਦੇ ਹਨ ਅਤੇ ਬੱਚਿਆਂ ਵਿੱਚ ਮੈਥ ਦਾ ਡਰ ਖਤਮ ਹੁੰਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਵਿੰਦਰ ਕੌਰ ਪ੍ਰਿੰਸੀਪਲ ਡੀਐਮ ਪੰਜਾਬੀ ਗੁਰਨਾਮ ਸਿੰਘ ਆਦਿ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments