spot_img
Homeਮਾਝਾਗੁਰਦਾਸਪੁਰਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਨੂੰ ਸਖਤੀ ਨਾਲ ਰੋਕਣ ਲਈ...

ਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਨੂੰ ਸਖਤੀ ਨਾਲ ਰੋਕਣ ਲਈ ਨਗਰ ਨਿਗਮ ਨੇ ਕੀਤੀ ਮੀਟਿੰਗ

ਬਟਾਲਾ, 27 ਜੁਲਾਈ (ਮੁਨੀਰਾ ਸਲਾਮ ਤਾਰੀ) – 1 ਜੁਲਾਈ 2022 ਤੋਂ ਪੂਰੇ ਦੇਸ ਅੰਦਰ ਇਕ ਵਾਰ ਵਰਤੋਂ ਵਿੱਚ ਆਉਣ ਵਾਲੀ ਪਲਾਸਟਿਕ ਦੀ ਵਰਤੋਂ ’ਤੇ ਲਗਾਈ ਪਾਬੰਦੀ ਨੂੰ ਬਟਾਲਾ ਸ਼ਹਿਰ ਵਿੱਚ ਸਖਤੀ ਨਾਲ ਲਾਗੂ ਕਰਨ ਲਈ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਅੱਜ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨਗਰ ਨਿਗਮ ਬਟਾਲਾ ਦੇ ਸਕੱਤਰ ਅਨਿਲ ਅਰੋੜਾ ਅਤੇ ਸੁਪਰਡੈਂਟ ਨਿਰਮਲ ਨੇ ਦੱਸਿਆ ਕਿ ਪਲਾਸਟਿਕ ਦੀਆਂ ਸਟਿਕਸ ਵਾਲੀਆਂ ਈਅਰ ਬਡਜ਼, ਗੁਬਾਰਿਆਂ ਲਈ ਪਲਾਸਟਿਕ ਦੀਆਂ ਸਟਿਕਸ, ਪਲਾਸਟਿਕ ਦੇ ਝੰਡੇ, ਕੈਡੀ ਸਟਿਕਸ, ਆਈਸ-ਕਰੀਮ ਸਟਿਕਸ, ਸਜ਼ਾਵਟ ਲਈ ਵਰਤੀ ਜਾਣ ਵਾਲੀ ਪੋਲੀਸਟੀਰੀਨ (ਥਰਮੋਕੋਲ) ਪਲੇਟਾਂ/ਕੱਪ/ਗਲਾਸ/ਕਟਲਰੀ ਜਿਵੇ ਕਾਂਟੇ, ਚਮਚੇ, ਚਾਕੂ, ਟਰੇਆਂ ਜਾਂ ਮਿਠਾਈਆਂ ਦੇ ਡੱਬਿਆ ਦੇ ਆਲੇ-ਦੁਆਲੇ ਲਪੇਟਣ ਜਾਂ ਪੈਕਿੰਗ ਵਾਲੀਆਂ ਫਿਲਮਾਂ, ਸੱਦਾ ਪੱਤਰ ਅਤੇ ਸਿਗਰੇਟ ਦੇ ਪੈਕੇਟ, 100 ਮਾਈਕਰੋਨ ਤੋਂ ਘੱਟ ਪਲਾਸਟਿਕ ਆਦਿ ਸਾਮਲ ਚੀਜਾਂ ਵਰਤਣ ਦੀ ਮਨਾਹੀ ਹੈ।

ਸਕੱਤਰ ਅਨਿਲ ਅਰੋੜਾ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਨੇ ਮਿਤੀ 18 ਫਰਵਰੀ 2016 ਦੀ ਨੋਟੀਫਿਕੇਸ਼ਨ ਰਾਹੀ ਰਾਜ ਦੀਆਂ ਸਾਰੀਆਂ ਨਗਰ ਨਿਗ੍ਮਾਂ, ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੇ ਅਧਿਕਾਰ ਖੇਤਰ ਵਿਚ ਪਲਾਸਟਿਕ ਦੇ ਕੈਰੀ ਬੈਗ ਬਣਾਉਣ, ਸਟਾਕ ਕਰਨ, ਵੰਡਣ, ਰੀਸਾਈਕਲ ਕਰਨ, ਵੇਚਣ ਜਾਂ ਵਰਤਣ ਦੀ ਪਹਿਲਾਂ ਹੀ 1 ਅਪ੍ਰੈਲ 2016 ਤੋਂ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਿੰਗਲ ਯੂਜ਼ ਪਲਾਸਟਿਕ ਦੇ ਵਿਕਲਪ ਜਿਵੇਂ ਕਿ ਕੱਪੜੇ/ਜੂਟ ਦੇ ਥੈਲੇ, ਸਟੀਲ/ਗਲਾਸ/ਸੀਰੇਮਿਕ ਆਦਿ ਦੇ ਬਰਤਨ, ਜੈਵਿਕ ਗਲਣਯੋਗ ਸਮਾਨ, ਪੱਤਲ/ਪੱਤੇ, ਬਾਂਸ ਅਤੇ ਲੱਕੜ ਆਦਿ ਤੋਂ ਬਣੇ ਬਰਤਨਾਂ ਦੀ ਵਰਤੀ ਕੀਤੀ ਜਾ ਸਕਦੀ ਹੈ।

ਸਕੱਤਰ ਅਨਿਲ ਅਰੋੜਾ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਿਹੜੇ ਦੁਕਾਨਦਾਰ ਪਾਬੰਦੀਸ਼ੁਦਾ ਪਲਾਸਿਟਕ ਦੇ ਲਿਫਾਫਿਆਂ ਜਾਂ ਹੋਰ ਵਸਤੂਆਂ ਦੀ ਵਰਤੋਂ ਕਰਦੇ ਹਨ ਉਨ੍ਹਾਂ ਦੇ ਚਲਾਨ ਕੱਟੇ ਜਾਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੇ ਸ਼ਹਿਰ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਵੀ ਚਲਾਈ ਜਾਵੇ। ਇਸਦੇ ਨਾਲ ਹੀ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਬਜ਼ਾਰ ਵਿੱਚ ਸਮਾਨ ਲੈਣ ਜਾਣ ਸਮੇਂ ਆਪਣੇ ਘਰ ਤੋਂ ਹੀ ਕੱਪੜੇ ਜਾਂ ਜੂਟ ਦਾ ਥੈਲਾ ਲੈ ਕੇ ਜਾਣ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments