spot_img
Homeਮਾਝਾਗੁਰਦਾਸਪੁਰਵਿਆਹ ਪੁਰਬ ਦੀਆਂ ਤਿਆਰੀਆਂ ਨੂੰ ਲੈਕੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਰੰਗ...

ਵਿਆਹ ਪੁਰਬ ਦੀਆਂ ਤਿਆਰੀਆਂ ਨੂੰ ਲੈਕੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਰੰਗ ਰੋਗਨ ਦੀ ਸੇਵਾ ਸ਼ੁਰੂ

ਬਟਾਲਾ, 27 ਜੁਲਾਈ  -(ਸਲਾਮ ਤਾਰੀ)
ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਤਿਆਰੀਆਂ ਨੂੰ ਲੈਕੇ  ਦਰਬਾਰੀ ਸੇਵਾਦਾਰ ਸੁਸਾਇਟੀ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ ਦੇ ਮੁੱਖ ਸੇਵਾਦਾਰ ਬਾਬਾ ਲੱਖਾ ਸਿੰਘ  ਤੇ ਸੁਸਾਇਟੀ ਮੈਂਬਰਾਨ ਵਲੋਂ  ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਜ: ਗੁਰਨਾਮ ਸਿੰਘ ਜੱਸਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ ਤੇ ਸ: ਨਿਸ਼ਾਨ ਸਿੰਘ ਪੰਧੇਰ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੀ ਹਾਜ਼ਰੀ ਤੇ ਸਹਿਯੋਗ ਨਾਲ ਰੰਗ ਰੋਗਨ ਦੀ ਸੇਵਾ ਸ਼ੁਰੂ ਕੀਤੀ।
ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਦਰਬਾਰੀ ਸੇਵਾਦਾਰ ਸੁਸਾਇਟੀ ਦੇ ਮੁੱਖ ਸੇਵਾਦਾਰ ਬਾਬਾ ਲੱਖਾ ਸਿੰਘ ਤੇ ਸੁਸਾਇਟੀ ਦੇ ਅਹੁਦੇਦਾਰਾਂ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ ਜ: ਗੁਰਨਾਮ ਸਿੰਘ ਜੱਸਲ, ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ ਸ: ਨਿਸ਼ਾਨ ਸਿੰਘ ਪੰਧੇਰ ਅਤੇ ਗੁਰਦੁਆਰਾ ਸਟਾਫ ਦੀ ਹਾਜ਼ਰੀ ਵਿੱਚ ਭਾਈ ਗੁਰਵਿੰਦਰ ਸਿੰਘ ਖਾਲਸਾ ਗ੍ਰੰਥੀ ਨੇ ਸੇਵਾ ਦੀ ਆਰੰਭਤਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ ਜ: ਗੁਰਨਾਮ ਸਿੰਘ ਜੱਸਲ ਤੇ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ ਸ: ਨਿਸ਼ਾਨ ਸਿੰਘ ਪੰਧੇਰ ਨੇ ਵਿਆਹ ਪੁਰਬ ਸਮਾਗਮਾਂ ਲਈ ਸੁਸਾਇਟੀ ਵਲੋਂ ਸਹਿਯੋਗ ਤੇ ਖੁਸ਼ੀ ਦਾ ਇਜ਼ਹਾਰ  ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸੁਸਾਇਟੀ ਵਲੋਂ ਧਾਰਮਿਕ ਕਾਰਜਾਂ ਵਿੱਚ ਗੁਰਦੁਆਰਾ ਸਾਹਿਬ ਵਿਖੇ ਰੋਜ਼ਾਨਾ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਉਹ ਸ਼ਲਾਘਾਯੋਗ ਕਾਰਜ ਹੈ।
ਸੁਸਾਇਟੀ ਦੇ ਮੁੱਖ ਸੇਵਾਦਾਰ ਬਾਬਾ ਲੱਖਾ ਸਿੰਘ  ਨੇ ਸ਼੍ਰੋਮਣੀ ਕਮੇਟੀ ਮੈਂਬਰ ਜ: ਗੁਰਨਾਮ ਸਿੰਘ ਜੱਸਲ ਤੇ ਮੈਨੇਜਰ ਸ: ਨਿਸ਼ਾਨ ਸਿੰਘ ਪੰਧੇਰ ਨੂੰ ਸੁਸਾਇਟੀ ਵੱਲੋਂ ਵਿਸ਼ਵਾਸ ਦਿਵਾਇਆ ਕਿ  ਜਿਸ ਤਰ੍ਹਾਂ ਸੁਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਦੇ ਸੇਵਾ ਕਾਰਜਾਂ ਨੂੰ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਵਿਆਹ ਪੁਰਬ ਮੌਕੇ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ  ਯੋਗ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦਸਿਆ ਕਿ ਵਿਆਹ ਪੁਰਬ ਦੀਆਂ ਤਿਆਰੀਆਂ ਆਰੰਭ ਕਰ ਦਿਤੀਆਂ ਗਈਆਂ ਹਨ ਤੇ ਸੇਵਾਦਾਰਾਂ ਦੀਆਂ ਟੀਮਾਂ ਬਨਾ ਕੇ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਉਨ੍ਹਾਂ ਗੁਰਦੁਆਰਾ ਪ੍ਰਬੰਧਕਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਦਸਿਆ ਕਿ ਗੁਰਦੁਆਰਾ ਸ੍ਰੀ ਕੰਧ ਸਾਹਿਬ  ਦੀ ਸਫਾਈ ਦੇ ਕਾਰਜਾਂ ਤੋਂ ਇਲਾਵਾ ਦਰਬਾਰ ਦੀ ਰੰਗ ਰੋਗਨ ਦੀ ਸੇਵਾ ਦੇ ਨਾਲ਼ ਵਿਆਹ ਪੁਰਬ ਮੋਕੇ ਸੰਗਤਾਂ ਦੀ ਆਮਦ ਨੂੰ ਲੈਕੇ ਜੋ ਵੀ ਜ਼ਿੰਮੇਵਾਰੀ ਗੁਰਦੁਆਰਾ ਪ੍ਰਬੰਧਕ ਲਗਾਉਣਗੇ ਉਸ ਨੂੰ ਸੁਸਾਇਟੀ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦੇ ਕੇ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਮਨਜੀਤ ਸਿੰਘ ਜਫਰਵਾਲ ਮੈਨੇਜਰ ਗੁਰਦੁਆਰਾ ਸ੍ਰੀ ਸਤਿਕਰਤਾਰੀਆਂ ਡੇਹਰਾ ਸਾਹਿਬ, ਭਾਈ ਗੁਰਵਿੰਦਰ ਸਿੰਘ ਖਾਲਸਾ ਗ੍ਰੰਥੀ, ਭਾਈ ਮੋਹਨ ਸਿੰਘ ਕਵੀਸ਼ਰ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਇੰਦਰ ਸਿੰਘ, ਸ: ਅਮਰਜੋਤ ਸਿੰਘ ਪ੍ਰਿੰਸ, ਸ: ਨਿਰਮਲ ਪ੍ਰਤਾਪ ਸਿੰਘ, ਸ: ਅਮਰਜੀਤ ਸਿੰਘ ਲਾਲੀ, ਸ: ਕਰਨਬੀਰ ਸਿੰਘ ਕਰਨ, ਸ:ਗੁਰਨੂਰ ਸਿੰਘ, ਸ: ਜਸਮੇਅਰ ਸਿੰਘ ਜੱਜ, ਸ: ਬਿਕਰਮਜੀਤ ਸਿੰਘ ਜੋਲੀ , ਸ: ਰੇਸ਼ਮ ਸਿੰਘ ਖਹਿਰਾ, ਸ: ਗੁਰਵਿੰਦਰ ਸਿੰਘ, ਸ :ਪਲਵਿੰਦਰ ਸਿੰਘ, ਸ :ਮਲਕੀਤ ਸਿੰਘ ਹੈਪੀ ਆਦਿ ਹਾਜ਼ਰ ਸਨ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments