spot_img
Homeਮਾਝਾਗੁਰਦਾਸਪੁਰਲਖਵਿੰਦਰ ਸਿੰਘ ਫੇਰੋਚੀਚੀ ਨੂੰ ਜਗਰੂਪ ਸਿੰਘ ਸੇਖਵਾਂ ਨੇ ਕਿਤੇ ਸ਼ਰਧਾ ਦੇ ਫੁੱਲ...

ਲਖਵਿੰਦਰ ਸਿੰਘ ਫੇਰੋਚੀਚੀ ਨੂੰ ਜਗਰੂਪ ਸਿੰਘ ਸੇਖਵਾਂ ਨੇ ਕਿਤੇ ਸ਼ਰਧਾ ਦੇ ਫੁੱਲ ਭੇਂਟ।

ਕਾਦੀਆਂ 27 ਜੁਲਾਈ (ਮੁਨੀਰਾ ਸਲਾਮ ਤਾਰੀ) :- ਕੁਝ ਦਿਨ ਪਹਿਲਾਂ ਸਤਿਕਾਰਯੋਗ ਸ: ਲਖਵਿੰਦਰ ਸਿੰਘ ਜੀ ਪਿੰਡ ਫੇਰੋਚੇਚੀ ਜੋ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੇ ਭੋਗ ਸਮੇਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਜੀ ਨੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਸ. ਲਖਵਿੰਦਰ ਸਿੰਘ ਫੇਰੋਚੇਚੀ ਦੇ ਅਕਾਲ ਚਲਾਣੇ ਨਾਲ ਜੋ ਪਰਿਵਾਰ ਨੂੰ ਘਾਟਾ ਪਿਆ ਹੈ ਉਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਲਖਵਿੰਦਰ ਸਿੰਘ ਫੇਰੋਚੀਚੀ ਨੂੰ  ਆਪਣੇ ਚਰਨਾਂ ਵਿੱਚ ਸਥਾਨਕ ਦੇਵੇ ਤੇ ਪਿੱਛੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਵਾਹਿਗੁਰੂ ਹੌਸਲਾ ਦੇਵੇ। ਇਸ ਮੌਕੇ ਚੈਂਚਲ ਸਿੰਘ ਬਾਗੜੀਆਂ, ਸੁਖਦੇਵ ਸਿੰਘ ਗੋਲਡੀ, ਸੋਨਾ ਬਾਜਵਾ, ਸੁਰਜੀਤ ਸਿੰਘ ਮੋਚਪੁਰ, ਲਖਬੀਰ ਸਿੰਘ, ਅਜੀਤ ਸਿੰਘ, ਬਲਵਿੰਦਰ ਸਿੰਘ ਮਿੱਠਾ, ਸੁਖਪ੍ਰੀਤ ਸਿੰਘ, ਜੇਮਸ , ਡਾ. ਪੰਧੇਰ, ਜਗਰੂਪ ਸਿੰਘ ਰਿਆੜ, ਮਨਜੀਤ ਸਿੰਘ ਚੱਕਯਕੂਬ, ਚਰਨਜੀਤ ਸਿੰਘ ਜਾਗੋਵਾਲ ਬਾਂਗਰ, ਸੈਲੀ ਚੱਕ ਸ਼ਰੀਫ਼, ਜੋਗਾ ਸਿੰਘ ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments