spot_img
Homeਮਾਝਾਗੁਰਦਾਸਪੁਰਸੰਸਥਾ ਦੀ ਸੇਵਾ-ਮੁਕਤ ਅਧਿਆਪਕਾ ਸ਼ਮਾਂ ਸ਼ਰਮਾ ਵੱਲੋਂ ਦੀਨਾਨਗਰ ਕੰਨਿਆ ਸਕੂਲ ਵਿਖੇ ਲਗਾਏ...

ਸੰਸਥਾ ਦੀ ਸੇਵਾ-ਮੁਕਤ ਅਧਿਆਪਕਾ ਸ਼ਮਾਂ ਸ਼ਰਮਾ ਵੱਲੋਂ ਦੀਨਾਨਗਰ ਕੰਨਿਆ ਸਕੂਲ ਵਿਖੇ ਲਗਾਏ ਪੱਖੇ

ਗੁਰਦਾਸਪੁਰ 27 ਜੁਲਾਈ (ਸਲਾਮ ਤਾਰੀ)

ਸਕੂਲ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਸਮਾਜਿਕ ਭਾਈਚਾਰੇ ਦਾ ਸਹਿਯੋਗ ਪੁਆਉਣ ਦੇ ਉਦੇਸ਼ ਨਾਲ਼ ਪ੍ਰਿੰਸੀਪਲ ਰਾਜਵਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਪੰਜਾਬੀ ਮਾਸਟਰ ਸੁਰਿੰਦਰ ਮੋਹਨ ਵੱਲੋਂ ਚਲਾਈ ਮੁਹਿੰਮ ਤਹਿਤ ਅੱਜ ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿਖੇ ਸੇਵਾ ਮੁਕਤ ਮਿਊਜ਼ਿਕ ਮਿਸਟ੍ਰੈੱਸ ਸ਼ਮਾਂ ਸ਼ਰਮਾ ਅਤੇ ਉਹਨਾਂ ਦੇ ਪਤੀ ਸਤਪਾਲ ਸ਼ਰਮਾ ਵੱਲੋਂ ਤਿੰਨ ਪੱਖੇ ਭੇਟ ਕੀਤੇ ਗਏ ਜੋ ਕਿ ਮੌਕੇ ‘ਤੇ ਹੀ ਛੇਵੀਂ ਏ, ਛੇਵੀਂ ਬੀ ਅਤੇ ਮਿਡ-ਡੇ-ਮੀਲ ਰਸੋਈ ਵਿਖੇ ਲਗਾ ਦਿੱਤੇ ਗਏI ਇਸ ਸਮੇਂ ਵਧੇਰੀ ਜਾਣਕਾਰੀ ਦਿੰਦਿਆਂ ਸੁਰਿੰਦਰ ਮੋਹਨ ਨੇ ਦੱਸਿਆ ਕਿ ਮੈਡਮ ਸ਼ਮਾਂ ਸ਼ਰਮਾ ਜਿੱਥੇ ਹਰ ਸਾਲ ਲੋੜਬੰਦ ਬੱਚਿਆਂ ਨੂੰ ਕਾਪੀਆਂ ਪੈੱਨ ਵੰਡਦੇ ਅਤੇ ਵਾਤਾਵਰਨ ਸ਼ੁੱਧਤਾ ਲਈ ਬੂਟੇ ਲਗਵਾਉੰਦੇ ਹਨ, ਉੱਥੇ ਸੰਸਥਾ ਵਿੱਚ ਤਿਆਰ ਕੀਤੀ ‘ਪੰਜਾਬੀ ਸੱਥ’ ਅਤੇ ਸਕੂਲ ਚੁਗਿਰਦੇ ਦੇ ਸੁੰਦਰੀਕਰਨ ਲਈ ਵੀ ਸਹਿਯੋਗ ਕਰ ਚੁਕੇ ਹਨI ਇਸ ਸਮੇਂ ਮੈਡਮ ਸ਼ਮਾਂ ਸ਼ਰਮਾ ਅਤੇ ਉਹਨਾਂ ਦੇ ਪਤੀ ਸਤਪਾਲ ਸ਼ਰਮਾ ਨੇ ਕਿਹਾ ਕਿ ਉਹ ਸੰਸਥਾ ਦੇ ਹਰ ਤਰ੍ਹਾਂ ਦੇ ਸਹਿਯੋਗ ਲਈ ਹਰ ਸਮੇਂ ਹਾਜ਼ਰ ਹਨI ਇਸ ਸਮੇਂ ਪ੍ਰਿੰਸੀਪਲ ਰਾਜਵਿੰਦਰ ਕੌਰ ਵੱਲੋਂ ਮੈਡਮ ਸ਼ਮਾਂ ਸ਼ਰਮਾ ਅਤੇ ਸਤਪਾਲ ਸ਼ਰਮਾ ਦਾ ਸੰਸਥਾ ਲਈ ਨਿਰੰਤਰ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹੇ ਸਹਿਯੋਗ ਦੀ ਉਮੀਦ ਕੀਤੀI ਇਸ ਸਮੇਂ ਹੋਰਨਾਂ ਤੋਂ ਇਲਾਵਾ ਛੇਵੀਂ ਜਮਾਤ ਦੇ ਇੰਚਾਰਜ ਮੈਡਮ ਜੋਤੀ ਪੁਰੀ, ਸੋਨੀਆ ਵਰਮਾ ਅਤੇ ਵਿਦਿਆਰਥਣਾਂ ਵੀ ਹਾਜ਼ਰ ਸਨI

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments