spot_img
Homeਮਾਝਾਗੁਰਦਾਸਪੁਰਨਵ ਨਿਯੁਕਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਮਰਜੀਤ ਸਿੰਘ ਭਾਟੀਆ ਦਾ ਕਾਦੀਆਂ ਵਿਚ...

ਨਵ ਨਿਯੁਕਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਮਰਜੀਤ ਸਿੰਘ ਭਾਟੀਆ ਦਾ ਕਾਦੀਆਂ ਵਿਚ ਹੋਇਆ ਸਨਮਾਨ

ਕਾਦੀਆਂ  25 ਜੁਲਾਈ  (ਮੁਨੀਰਾ ਸਲਾਮ ਤਾਰੀ)
 ਬੀਤੀ ਦੇਰ ਸ਼ਾਮ ਨੂੰ ਰਾਹਤ ਫਾਊਂਡੇਸ਼ਨ ਵੱਲੋਂ ਬਲਾਕ ਕਾਦੀਆਂ ਦੇ ਅਧਿਆਪਕਾਂ ਦੇ ਸਹਿਯੋਗ ਨਾਲ  ਪ੍ਰਿੰਸੀਪਲ ਅਮਰਜੀਤ ਸਿੰਘ ਭਾਟੀਆ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਿਯੁਕਤ ਕੀਤੇ ਜਾਣ ਤੇ ਬਲਾਕ ਨੋਡਲ ਅਫਸਰ ਪ੍ਰਿੰਸੀਪਲ ਰਾਮ ਲਾਲ ਅਤੇ ਜਨਰਲ ਸਕੱਤਰ ਮੁਕੇਸ਼ ਵਰਮਾ ਦੀ ਅਗਵਾਈ ਹੇਠ ਐਸ ਐਨ ਕਾਲਜ ਕਾਦੀਆਂ ਵਿਚ  ਛੋਟੇ ਜਿਹੇ ਅਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦਾ ਆਯੋਜਨ ਕਰ ਕੇ ਸਨਮਾਨਿਤ ਕੀਤਾ ਗਿਆ  । ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਨੇ ਜਿਨ੍ਹਾਂ ਵਿੱਚ ਪ੍ਰਿੰਸੀਪਲ ਰਾਮਲਾਲ ,ਮੁਕੇਸ਼ ਵਰਮਾ , ਪਵਨ ਕੁਮਾਰ , ਦਿਲਬਾਗ ਸਿੰਘ, ਪਰਮਜੀਤ ਸਿੰਘ , ਅਤੇ ਪ੍ਰਦੀਪ ਕੁਮਾਰ ਆਦਿ ਸ਼ਾਮਲ ਸੀ , ਨੇ ਕਿਹਾ ਕਿ  ਅਮਰਜੀਤ ਸਿੰਘ ਭਾਟੀਆ ਇੱਕ ਬਹੁਤ ਹੀ ਇਮਾਨਦਾਰ ਨਿਸ਼ਠਾਵਾਨ ਅਤੇ ਮਿਹਨਤੀ ਅਧਿਕਾਰੀ ਹਨ ।ਜਿਨ੍ਹਾਂ ਨੇ ਜ਼ਿਲਾ ਪ੍ਰੀਸ਼ਦ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਹੁੰਦਿਆਂ    ਅਧਿਆਪਕਾਂ ਦੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਮਾਧਾਨ ਕੀਤਾ ਸੀ । ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਤਜਰਬੇ ਅਤੇ ਵਿਅਕਤਿਤਵ ਦਾ ਨਾਮ ਅੱਜ ਵੀ ਇਸ ਇਲਾਕੇ ਦੇ ਅਧਿਆਪਕ ਲੈ ਰਹੇ ਹਨ । ਇਸ ਸਨਮਾਨ ਸਮਾਰੋਹ ਵਿੱਚ ਬਲਾਕ ਕਾਦੀਆਂ ਦੇ ਬਹੁਤ ਬਹੁਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਤੇ  ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਅਮਰਜੀਤ ਸਿੰਘ ਭਾਟੀਆ ਨੂੰ ਸਨਮਾਨ ਚਿੰਨ੍ਹ ਅਤੇ ਦੋਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਡੀ ਈ ਓ ਐਲੀਮੈਂਟਰੀ  ਅਮਰਜੀਤ ਸਿੰਘ ਭਾਟੀਆ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਨਿਯਮਾਂ ਵਾਲੀ ਬਣਾਈ ਜਾਵੇਗੀ ਉਸ ਨੂੰ ਲਾਗੂ ਕਰਵਾਉਣ ਅਤੇ ਅਧਿਆਪਕਾਂ ਦੀ ਮੁਸ਼ਕਿਲਾਂ ਨੂੰ ਤੁਰੰਤ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ । ਇਸ ਤੋਂ ਇਲਾਵਾ ਉਨ੍ਹਾਂ ਨੇ ਸਾਰੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਡਿਊਟੀ ਨੂੰ ਜ਼ਿੰਮੇਵਾਰੀ ਨਾਲ ਨਿਭਾਉਣ  ।ਉਨ੍ਹਾਂ ਦੇ ਕਿਸੇ ਤਰ੍ਹਾਂ ਦੇ ਬਿੱਲਾਂ ਜਾਂ  ਤਰੱਕੀਆਂ ਸਬੰਧੀ ਕੇਸਾਂ ਨੂੰ ਲਟਕਣ ਨਹੀਂ ਦਿੱਤਾ ਜਾਵੇਗਾ । ਇਸ ਮੌਕੇ ਤੇ ਉਨ੍ਹਾਂ ਨੇ ਰਾਹਤ ਫਾਊਂਡੇਸ਼ਨ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।  ਇਸ ਮੌਕੇ ਤੇ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ ਬਲਾਕ ਮੈਂਟਰ ਮੁਕੇਸ਼ ਕੁਮਾਰ , ਪਵਨ ਕੁਮਾਰ,  ਜਸਬੀਰ ਸਿੰਘ ਸਮਰਾ,  ਵਿਪਨ ਕੁਮਾਰ , ਦਿਨੇਸ਼ ਕੁਮਾਰ, ਰਾਜ ਕੁਮਾਰ , ਪ੍ਰਦੀਪ ਕੁਮਾਰ ,ਰਾਜਿੰਦਰ ਸਿੰਘ , ਸੰਜੀਵ, ਪ੍ਰਿੰਸੀਪਲ ਸਤੀਸ਼ ਗੁਪਤਾ ,ਹਰਪ੍ਰੀਤ ਸਿੰਘ ਬਾਜਵਾ, ਸੁਨੀਲ ਕੁਮਾਰ,  ਦਿਲਬਾਗ ਸਿੰਘ , ਬਲਕਾਰ ਚੰਦ , ਪਰਮਜੀਤ ਸਿੰਘ  ,ਕੁਲਭੂਸ਼ਨ ਲਾਡੀ , ਰਣਜੀਤ ਸਿੰਘ ਆਦਿ ਮੌਜ਼ੂਦ ਸਨ ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments