spot_img
Homeਮਾਝਾਗੁਰਦਾਸਪੁਰਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਰਜੋਆ ਵਿਖੇ ਬੂਟੇ ਲਗਾਉਣ ਦੇ ਅਭਿਆਨ ਦੇ...

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਰਜੋਆ ਵਿਖੇ ਬੂਟੇ ਲਗਾਉਣ ਦੇ ਅਭਿਆਨ ਦੇ ਤਹਿਤ ਬੂਟੇ ਲਗਾਏ ਗਏ

ਕਾਦੀਆਂ 20 ਜੁਲਾਈ (ਮੁਨੀਰਾ ਸਲਾਮ ਤਾਰੀ)
 ਅੱਜ ਬਲਾਕ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਆਉਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਰਜੋਆ ਵਿਖੇ ਬਲਾਕ ਨੋਡਲ ਅਧਿਕਾਰੀ ਰਾਮ ਲਾਲ ਦੀ ਅਗਵਾਈ ਹੇਠ  ਬੂਟੇ ਲਗਾਓ ਅਭਿਆਨ ਦੇ ਤਹਿਤ ਬੂਟਾ ਲਗਾ ਕੇ ਇਸ ਦਿਨ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਰਾਮ ਲਾਲ ਅਤੇ ਉਨ੍ਹਾਂ ਦਾ ਸਮੂਹ ਸਟਾਫ ਮੌਜੂਦ ਸੀ ।  ਇਸ ਮੌਕੇ ਪ੍ਰਿੰਸੀਪਲ ਰਾਮ ਲਾਲ ਜੀ ਨੇ ਕਿਹਾ ਕਿ ਬੂਟੇ ਲਗਾਉਣ ਦੇ ਨਾਲ ਨਾਲ ਸਾਰਿਆਂ ਨੂੰ ਉਨ੍ਹਾਂ ਦੇ ਰੱਖ ਰਖਾਵ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ  । ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਦੌਰਾਨ  ਜਿਸ ਤਰ੍ਹਾਂ ਦਰੱਖਤਾਂ ਦੀ ਕਟਾਈ ਹੋਈ ਹੈ।  ਉਸ ਨਾਲ ਗਲੋਬਲ ਵਾਰਮਿੰਗ ਦੇ ਚਲਦਿਆਂ ਹਰ ਰੋਜ਼ ਗਰਮੀ ਵਧ ਰਹੀ ਹੈ  । ਜੇਕਰ ਅਸੀਂ ਆਉਣ ਵਾਲੇ ਭਵਿੱਖ ਨੂੰ ਸੁਰੱਖਿਅਤ ਕਰਨਾ ਹੈ ਤਾਂ ਆਪਣੇ ਬੱਚਿਆਂ ਦੇ ਲਈ ਉਸ ਨੂੰ   ਚੰਗਾ ਕਰਕੇ ਜਾਣਾ ਹੈ । ਇਸ ਲਈ   ਬੂਟੇ ਲਗਾਉਣ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ । ਬਲਾਕ ਨੋਡਲ ਅਧਿਕਾਰੀ ਰਾਮ ਲਾਲ ਜੀ ਨੇ ਪਰਿਆਵਰਣ ਨੂੰ ਸੁਰੱਖਿਅਤ ਰੱਖਣ  ਅਤੇ ਪ੍ਰਕਿਰਤੀ ਨਾਲ ਪ੍ਰੇਮ ਕਰਨ ਦੀ ਗੱਲ ਕਹੀ।  ਉਨ੍ਹਾਂ ਕਿਹਾ ਕਿ ਬਲਾਕ ਸ੍ਰੀ ਹਰਗੋਬਿੰਦਪੁਰ ਦੇ ਵੱਖ ਵੱਖ ਸਕੂਲਾਂ ਵਿਚ ਬੂਟੇ ਲਗਾਉਣ ਦੇ ਵਿਸ਼ਵ ਅਭਿਆਨ ਨੂੰ ਸਫਲ ਬਣਾਉਣ ਦੀ ਕੋਸ਼ਿਸ਼  ਕੀਤੀ ਜਾ ਰਹੀ ਹੈ।  ਉਨ੍ਹਾਂ ਸਰਕਾਰ ਦੀ ਇਸ ਪਹਿਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬੂਟੇ ਸਾਡੇ ਜੀਵਨ ਦਾ ਆਧਾਰ ਹਨ। ਕਿਉਂਕਿ ਬੂਟਿਆਂ ਦੇ ਨਾਲ ਹੀ ਪੈਦਾ  ਹੋ ਰਹੀ ਆਕਸੀਜਨ  ਦੇ ਨਾਲ ਹੀ ਅਸੀਂ ਇਨਸਾਨ ਇਸ ਸੰਸਾਰ ਵਿੱਚ ਜੀਵਿਤ ਰਹਿ ਸਕਦੇ ਹਾਂ । ਇਸ ਮੌਕੇ ਤੇ ਉਨ੍ਹਾਂ ਦੇ ਨਾਲ ਬਚਿੱਤਰ ਸਿੰਘ , ਪਰਗਟ ਸਿੰਘ, ਮਨਜਿੰਦਰ ਸਿੰਘ ,ਮਨਿੰਦਰਜੀਤ ਸਿੰਘ , ਰਾਜਿੰਦਰ ਸਿੰਘ ,ਕਮਲਜੀਤ ਕੌਰ , ਲਖਬੀਰ ਕੌਰ,  ਅਮਨਦੀਪ ਕੌਰ , ਸੁਨੀਤਾ , ਅਲਕਾ  ,ਸਿਮਰਨ , ਹਰਵਿੰਦਰ ਕੌਰ  ,ਬਲਜੀਤ ਕੌਰ  ਅਤੇ ਵਿਦਿਆਰਥੀ ਵੀ ਮੌਜੂਦ ਸੀ
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments