spot_img
Homeਮਾਝਾਗੁਰਦਾਸਪੁਰਹੁਣ ਘਰ ਬੈਠੇ ਦੱਸੋ ਡੀ.ਸੀ. ਨੂੰ ਆਪਣੀਆਂ ਮੁਸ਼ਕਲਾਂ/ਸ਼ਿਕਾਇਤਾਂ

ਹੁਣ ਘਰ ਬੈਠੇ ਦੱਸੋ ਡੀ.ਸੀ. ਨੂੰ ਆਪਣੀਆਂ ਮੁਸ਼ਕਲਾਂ/ਸ਼ਿਕਾਇਤਾਂ

ਕਾਦੀਆ 25 ਜੂਨ (ਸਲਾਮ ਤਾਰੀ)

ਜੇਕਰ ਤੁਹਾਡੇ ਪਿੰਡ/ਸ਼ਹਿਰ/ਗਲੀ-ਮੁਹੱਲੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਕੋਈ ਮੁਸ਼ਕਲ ਹੈ ਜਾਂ ਕਿਸੇ ਸਰਕਾਰੀ ਵਿਭਾਗ ਨਾਲ ਸਬੰਧਤ ਕੋਈ ਸ਼ਿਕਾਇਤ ਹੈ ਤਾਂ ਤੁਸੀਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨਾਲ ਹਰ ਰੋਜ਼ (ਸ਼ੋਮਵਾਰ ਤੋਂ ਸ਼ੁਕਰਵਾਰ ਤੱਕ ਵਰਕਿੰਗ ਡੇਅ) ਸਵੇਰੇ 11:00 ਵਜੇ ਤੋਂ ਦੁਪਹਿਰ 12:00 ਤੱਕ ਜ਼ੂਮ ਐਪ ਜਰੀਏ ਆਨ-ਲਾਈਨ ਰਾਬਤਾ ਕਰ ਸਕਦੇ ਹੋ। ਡਿਪਟੀ ਕਮਿਸ਼ਨਰ ਸਾਹਿਬ ਇਸ ਸਮੇਂ ਦੌਰਾਨ ਜ਼ਿਲ੍ਹਾ ਵਾਸੀਆਂ ਦੀਆਂ ਸਾਰੀਆਂ ਮੁਸ਼ਕਲਾਂ ਨਿੱਜੀ ਤੌਰ `ਤੇ ਸੁਣਦੇ ਹਨ, ਇਸ ਲਈ ਤੁਹਾਨੂੰ ਉਨ੍ਹਾਂ ਦੇ ਦਫ਼ਤਰ ਜਾਣ ਦੀ ਵੀ ਲੋੜ ਨਹੀਂ।

ਬੱਸ ਆਪਣੇ ਮੋਬਾਇਲ ਵਿੱਚ ਜ਼ੂਮ ਐਪ ਡਾਊਨਲੋਡ ਕਰੋ ਅਤੇ ਯੂਜਰ ਆਈ.ਡੀ. 96469-76098 ਅਤੇ ਪਾਸਵਰਡ 22 ਲਗਾ ਕੇ ਜ਼ੂਮ ਮੀਟਿੰਗ ਵਿੱਚ ਆਨ-ਲਾਈਨ ਭਾਗ ਲੈ ਕੇ ਆਪਣੀ ਮੁਸ਼ਕਲ ਦੱਸੋ। ਤੁਹਾਡੀ ਸਮੱਸਿਆ ਦਾ ਹੱਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਯਤਨ ਕੀਤਾ ਜਾਵੇਗਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments