spot_img
Homeਮਾਝਾਗੁਰਦਾਸਪੁਰਜਦੋਂ ‘ਦ ਹੈਲਪਿੰਗ ਹੈਂਡਜ਼-ਗਿਵਸ ਟੂ ਨੀਡੀ ਪੀਪਲਸ’ ਸੁਸਾਇਟੀ ਦੇ ਯਤਨਾਂ ਨਾਲ ਬਜ਼ੁਰਗ...

ਜਦੋਂ ‘ਦ ਹੈਲਪਿੰਗ ਹੈਂਡਜ਼-ਗਿਵਸ ਟੂ ਨੀਡੀ ਪੀਪਲਸ’ ਸੁਸਾਇਟੀ ਦੇ ਯਤਨਾਂ ਨਾਲ ਬਜ਼ੁਰਗ ਕਿਰਤੀ ਨੂੰ ਰੁਜ਼ਗਾਰ ਦਾ ਸਾਧਨ ਮਿਲਿਆ

ਬਟਾਲਾ, 22 ਜੂਨ -(ਮੁਨੀਰਾ ਸਲਾਮ ਤਾਰੀ)

ਬਟਾਲਾ ਦੀ ਨਾਮੀ ਸੇਵਾ ਸੰਸਥਾ ‘ਦ ਹੈਲਪਿੰਗ ਹੈਂਡਜ਼-ਗਿਵਸ ਟੂ ਨੀਡੀ ਪੀਪਲਸ’ ਨੇ ਇੱਕ ਲੋੜਵੰਦ ਵਿਅਕਤੀ ਵੱਲ ਮਦਦ ਦਾ ਹੱਥ ਵਧਾ ਕੇ ਉਸਨੂੰ ਰੋਜ਼ਗਾਰ ਦਾ ਸਾਧਨ ਦਿੱਤਾ ਹੈ। ਬਟਾਲਾ ਨਿਵਾਸੀ ਜਗਦੀਸ਼ ਰਾਜ (65 ਸਾਲ) ਜੋ ਕਿ ਭਾਂਡੇ ਕਲੀ ਕਰਨ ਦਾ ਕੰਮ ਕਰਦਾ ਹੈ ਦਾ ਬੀਤੇ ਕੁਝ ਸਮੇਂ ਤੋਂ ਸਾਈਕਲ ਗੁੰਮ ਹੋ ਗਿਆ ਸੀ। ਸਾਈਕਲ ਦੇ ਨਾਲ ਹੀ ਭਾਂਡੇ ਕਲੀ ਕਰਨ ਵਾਲੀ ਭੱਠੀ ਤੇ ਪੱਖਾ ਵੀ ਸੀ। ਸਾਈਕਲ ਅਤੇ ਸਮਾਨ ਗੁੰਮ ਹੋਣ ਕਾਰਨ ਇਹ ਬਜ਼ੁਰਗ ਕਾਰੀਗਰ ਆਪਣੇ ਕੰਮ ਤੋਂ ਹੱਥ ਧੋ ਬੈਠਾ। ਮਾਲੀ ਹਾਲਤ ਤੰਗ ਹੋਣ ਕਾਰਨ ਉਹ ਸਾਈਕਲ ਅਤੇ ਭੱਠੀ ਨਹੀਂ ਲੈ ਪਾ ਰਿਹਾ ਸੀ ਜਿਸ ਕਾਰਨ ਉਸਦੇ ਘਰ ਦਾ ਗੁਜ਼ਾਰਾ ਵੀ ਮੁਸ਼ਕਲ ਹੋ ਗਿਆ।

ਇੱਕ ਦਿਨ ਜਗਦੀਸ਼ ਰਾਜ ਨੂੰ ਹੈਲਪਿੰਗ ਹੈਂਡਜ਼ ਸੰਸਥਾ ਦੇ ਬਾਰੇ ਪਤਾ ਲੱਗਾ ਤਾਂ ਉਸਨੇ ਸੰਸਥਾ ਦੇ ਮੁੱਖ ਸੇਵਾਦਾਰ ਵਿਕਾਸ ਮਹਿਤਾ ਕੋਲ ਆਪਣੀ ਮੁਸ਼ਕਲ ਦੱਸੀ। ਕਿਰਤੀ ਬਜ਼ੁਰਗ ਦੀ ਸਮੱਸਿਆ ਨੂੰ ਸੁਣ ਕੇ ਸੰਸਥਾ ਦੇ ਸਾਰੇ ਮੈਂਬਰਾਂ ਨੇ ਉਸਦੀ ਮਦਦ ਕਰਨ ਦਾ ਫੈਸਲਾ ਕੀਤਾ। ਇਸਤੋਂ ਬਾਅਦ ਸੰਸਥਾ ਦੇ ਮੈਂਬਰਾਂ ਨੇ ਸਹਿਯੋਗੀ ਸੱਜਣਾਂ ਦੀ ਮਦਦ ਨਾਲ ਉਸ ਕਿਰਤੀ ਬਜ਼ੁਰਗ ਨੂੰ ਸਾਈਕਲ ਅਤੇ ਭਾਂਡੇ ਕਲੀ ਕਰਨ ਵਾਲੀ ਭੱਠੀ ਲੈ ਕੇ ਦੇ ਦਿੱਤੀ।

ਜਦੋਂ ‘ਦ ਹੈਲਪਿੰਗ ਹੈਂਡਜ਼-ਗਿਵਸ ਟੂ ਨੀਡੀ ਪੀਪਲਸ’ ਸੰਸਥਾ ਦੇ ਮੈਂਬਰਾਂ ਨੇ ਉਸ ਕਿਰਤੀ ਬਜ਼ੁਰਗ ਜਗਦੀਸ਼ ਰਾਜ ਨੂੰ ਸਾਈਕਲ ਅਤੇ ਉਸਦੇ ਰੁਜ਼ਗਾਰ ਦਾ ਸਾਧਨ ਭੱਠੀ ਦਿੱਤੀ ਤਾਂ ਉਹ ਬੇਹੱਦ ਭਾਵੁਕ ਹੋ ਗਿਆ। ਉਸਨੇ ਕਿਹਾ ਕਿ ਭਾਂਡੇ ਕਲੀ ਕਰਨਾ ਉਸਦਾ ਕਿੱਤਾ ਹੈ ਪਰ ਜਦੋਂ ਦਾ ਉਸਦਾ ਸਾਈਕਲ ਤੇ ਸਮਾਨ ਗੁੰਮ ਹੋ ਗਿਆ ਸੀ ਉਹ ਬਹੁਤ ਚਿੰਤਾ ਵਿੱਚ ਸੀ ਕਿਉਂਕਿ ਏਹੀ ਤਾਂ ਇੱਕਮਾਤਰ ਉਸਦੇ ਰੁਜ਼ਗਾਰ ਦਾ ਸਾਧਨ ਸੀ। ਉਸਨੇ ਆਪਣੇ ਰੁਜ਼ਗਾਰ ਦਾ ਸਾਧਨ ਦੇਣ ਲਈ ਸੰਸਥਾ ਦੇ ਸਮੂਹ ਮੈਂਬਰਾਂ ਨੂੰ ਬਹੁਤ ਪਿਆਰ ਦਿੱਤਾ।

ਓਧਰ ਸੰਸਥਾ ਦੇ ਸੰਚਾਲਕ ਵਿਕਾਸ ਮਹਿਤਾ, ਵਰੁਣ ਕਾਲੜਾ, ਰਿਧਮ, ਅਨੁਰਾਗ ਮਹਿਤਾ, ਰਘੂ, ਰਾਘਵ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਉਨ੍ਹਾਂ ਦੇ ਛੋਟੇ ਜਿਹੇ ਉਪਰਾਲੇ ਸਦਕਾ ਇੱਕ ਬਜ਼ੁਰਗ ਨੂੰ ਉਸਦੇ ਰੁਜ਼ਗਾਰ ਦਾ ਸਾਧਨ ਮਿਲ ਗਿਆ ਹੈ। ਵਿਕਾਸ ਮਹਿਤਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਹਮੇਸ਼ਾਂ ਲੋੜਵੰਦਾਂ ਦੀ ਮਦਦ ਲਈ ਤਤਪਰ ਹੈ ਅਤੇ ਸੰਸਥਾ ਵੱਲੋਂ ਲੋੜਵੰਦਾਂ ਦੀ ਮਦਦ ਦਾਨੀ ਸੱਜਣਾਂ ਕੋਲੋਂ ਸਿੱਧੇ ਕਰਵਾ ਦਿੱਤੀ ਜਾਂਦੀ ਹੈ ਅਤੇ ਉਹ ਖੁਦ ਇੱਕ ਨਿੱਕਾ ਕੋਈ ਪੈਸਾ ਵੀ ਨਹੀਂ ਲੈਂਦੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments